ਡਾਬਾ/ਲੁਹਾਰਾ,18 ਦਸੰਬਰ (ਕੁਲਵੰਤ ਸਿੰਘ ਸੱਪਲ)-ਪਾਵਰਕਾਮ ਪੈਨਸ਼ਨਰਜ਼ ਜਨਤਾ ਨਗਰ ਮੰਡਲ ਲੁਧਿਆਣਾ ਵਲੋਂ 70 ਸਾਲ ਤੋਂ ਉਪਰ ਸੀਨੀਅਰ ਪੈਨਸ਼ਨਰਜ਼ ਸਾਥੀਆਂ ਦਾ ਸਨਮਾਨ ਸਮਾਰੋਹ ਅਤੇ ਪੈਨਸ਼ਨਰਜ਼-ਡੇ 'ਕਿਊਨ ਪਲਾਜ਼ਾ' ਪੈਲੇਸ ਸ਼ਿਮਲਾਪੁਰੀ ਲੁਧਿਆਣਾ ਵਿਖੇ ਤੇਜਵੰਤ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ¢ ਪੈਨਸ਼ਨਰਜ਼ ਦਿਵਸ ਮਨਾਉਂਦੇ ਹੋਏ ਰਣਜੀਤ ਸਿੰਘ ਗਿੱਲ, ਪਰਮਜੀਤ ਸਿੰਘ ਸੀਹਰਾ, ਈਸ਼ਵਰ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ¢ ਕਸ਼ਮੀਰ ਸਿੰਘ ਬੱਲ ਵਲੋਂ ਸਟੇਜ ਦੀ ਕਾਰਵਾਈ ਚਲਾਉਂਦੇ ਹੋਏ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਆਏ ਪੈਨਸ਼ਨਰਾਂ ਨੂੰ ਸਨਮਾਨ ਸਮਾਰੋਹ ਸਬੰਧੀ ਜਾਣਕਾਰੀ ਦਿੱਤੀ ¢ ਸਾਥੀ ਚੰਦਰ ਮੋਹਨ, ਨਰਿੰਦਰ ਸਿੰਘ, ਨਿਰਮਲ ਸਿੰਘ, ਮੁਖ਼ਤਿਆਰ ਸਿੰਘ, ਸੁਖਦੇਵ ਸਿੰਘ, ਤਰਲੋਚਨ ਸਿੰਘ, ਗੁਰਬਖ਼ਸ਼ ਸਿੰਘ ਅÏਲਖ, ਜਰਨੈਲ ਸਿੰਘ ਕੰਵਲ, ਸੁਭਾਸ਼ ਚੰਦ ਸ਼ਰਮਾ, ਸ੍ਰੀਮਤੀ ਪ੍ਰਭਜੋਤ ਕÏਰ ਏ.ਏ.ਓ., ਗੁਰਦੇਵ ਸਿੰਘ ਮੰਡਲ ਸੁਪਰਡੈਂਟ, ਜ਼ੋਰਾ ਸਿੰਘ, ਸੋਹਣ ਸਿੰਘ ਦਿਓਲ ਸੀਨੀਅਰ ਪੈਨਸ਼ਨਰਜ਼ ਨੂੰ ਟਰਾਫ਼ੀ ਅਤੇ ਲੋਈ ਦੇ ਕੇ ਵੱਖ ਵੱਖ ਆਗੂਆਂ ਨੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ | ਇਸ ਸਮੇਂ ਇੰਜ: ਜਸਪਾਲ ਸਿੰਘ ਬਿਰਦੀ, ਜਸਵਿੰਦਰ ਸਿੰਘ ਸੰਧੂ, ਪਲਵਿੰਦਰ ਸਿੰਘ, ਨਰਿੰਦਰ ਸਿੰਘ ਬਹਿਲ, ਬਲਵਿੰਦਰ ਸਿੰਘ ਐਸ.ਡੀ.ਓ., ਕਿਸ਼ੋਰ ਚੰਦ ਸ਼ਰਮਾ, ਸੋਹਣ ਸਿੰਘ ਏ.ਏ.ਈ., ਗੁਰਦੀਪ ਸਿੰਘ ਗਰੇਵਾਲ, ਅਵਤਾਰ ਸਿੰਘ, ਸੁਖਵਿੰਦਰ ਸਿੰਘ ਸੁੱਖੀ, ਬਲਰਾਜ ਸਿੰਘ ਠਾਕੁਰ, ਜਤਿੰਦਰ ਸਿੰਘ, ਦਵਿੰਦਰ ਸਿੰਘ, ਗੁਰਮੀਤ ਸਿੰਘ ਕੈਸ਼ੀਅਰ, ਚੰਦ ਸਿੰਘ ਆਗੂ ਹਾਜ਼ਰ ਹੋਏ ¢ ਅਖੀਰ ਵਿਚ ਪਰਮਜੀਤ ਸਿੰਘ ਸੀਹਰਾ ਨੇ ਆਏ ਪੈਨਸ਼ਨਰਾਂ ਦਾ ਆਉਣ 'ਤੇ ਅਤੇ ਸਹਿਯੋਗ ਦੇਣ ਲਈ ਧੰਨਵਾਦ ਕੀਤਾ ¢