22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਬਹਾਦੁਰਕੇ ਰੋਡ 'ਤੇ ਡਾਇੰਗ ਯੂਨਿਟ 'ਚ ਭਿਆਨਕ ਅੱਗ <br/>

Ad Position 21
No active advertisement
ਅਜੀਤ ਡੈਸਕ 22-12-2025
ਲੁਧਿਆਣਾ, 21 ਦਸੰਬਰ (ਭੁਪਿੰਦਰ ਸਿੰਘ ਬੈਂਸ)- ਮਹਾਂਨਗਰ ਦੇ ਬਹਾਦੁਰਕੇ ਰੋਡ ਸਥਿਤ ਏਕਤਾ ਡਾਇੰਗ ਯੂਨਿਟ ਐਤਵਾਰ ਸਵੇਰੇ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਨਾਲ ਇਲਾਕੇ ਵਿਚ ਹੜਕੰਪ ਮਚ ਗਿਆ | ਅੱਗ ਦੀਆਂ ਉਚੀਆਂ ਲਪਟਾਂ ਤੇ ਧੂੰਏ ਦੇ ਗੁਬਾਰਾਂ ਕਾਰਨ ਨੇੜਲੇ ਉਦਯੋਗਿਕ ਇਕਾਈਆਂ ਵਿਚ ਕੰਮ ਕਰ ਰਹੇ ਮਜਦੂਰ ਤੁਰੰਤ ਬਾਹਰ ਨਿਕਲੇ ਤੇ ਸੁਰੱਖਿਆ ਵਾਸਤੇ ਇਲਾਕਾ ਖਾਲੀ ਕਰਵਾ ਦਿੱਤਾ ਗਿਆ | ਅੱਗ ਦੀ ਸੂਚਨਾ ਮਿਲਦਿਆਂ ਹੀ ਫਾਇਰ ਬਿ੍ਗੇਡ ਦੀਆਂ 3 ਗੱਡੀਆਂ ਟੀਮ ਸਮੇਤ ਮੌਕੇ 'ਤੇ ਪਹੁੰਚੀਆਂ | ਨਾਲ ਹੀ ਥਾਣਾ ਸਲੇਮ ਟਾਬਰੀ ਦੀ ਪੁਲਿਸ ਪਾਰਟੀ ਨੇ ਇਲਾਕੇ ਨੰੂ ਘੇਰਾਬੰਦੀ ਕਰਕੇ ਟ੍ਰੈਫਿਕ ਡਾਇਵਰਟ ਕੀਤਾ ਤਾਂ ਜੋ ਰਾਹਤ ਬਚਾਵ ਕਾਰਜਾਂ ਵਿਚ ਕੋਈ ਰੁਕਾਵਟ ਨਾ ਆਵੇ | ਫਾਇਰ ਬਿ੍ਗੇਡ ਦੇ ਫਾਇਰਮੈਨ ਪੰਕਜ ਸ਼ਰਮਾ ਨੇ ਦੱਸਿਆ ਕਿ ਅੱਗ ਯੂਨਿਟ ਦੇ ਬੋਇਲਰ ਸੈਕਸ਼ਨ ਤੋਂ ਸ਼ੁਰੂ ਹੋਈ, ਤੇਜ਼ੀ ਨਾਲ ਪਾਣੀ ਦੀਆਂ ਲਾਈਨਾਂ ਬਿਛਾਕੇ ਤੇ ਫੋਮ ਦੀ ਵਰਤੋਂ ਕਰਦਿਆਂ ਟੀਮ ਨੇ ਕੁੱਝ ਸਮੇਂ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ | ਉਨ੍ਹਾਂ ਕਿਹਾ ਕਿ ਸਮੇਂ ਸਿਰ ਕਾਰਵਾਈ ਨਾ ਹੁੰਦੀ ਤਾਂ ਅੱਗ ਨੇੜਲੇ ਯੂਨਿਟਾਂ ਤੱਕ ਫੈਲ ਸਕਦੀ ਸੀ | ਘਟਨਾ ਵਿਚ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀ ਹੈ | ਪਰ ਬੋਇਲਰ, ਮਸ਼ੀਨਰੀ ਤੇ ਤਿਆਰ ਮਾਲ ਨੰੂ ਨੁਕਸਾਨ ਪਹੁੰਚਣ ਕਾਰਨ ਲੱਖਾਂ ਰੁਪਏ ਦੇ ਮਾਲੀ ਨੁਕਸਾਨ ਦਾ ਅੰਦਾਜਾ ਲਗਾਇਆ ਜਾ ਰਿਹਾ ਹੈ | ਮੁੱਢਲੀ ਜਾਂਚ ਵਿਚ ਅੱਗ ਸ਼ਾਰਟ ਸਰਕਿਟ ਜਾਂ ਬੋਇਲਰ ਦੀ ਤਕਨੀਕੀ ਖਾਮੀ ਕਾਰਨ ਲੱਗਣ ਦੀ ਸੰਭਾਵਨਾ ਹੈ | ਹਾਲਾਂਕਿ ਅਸਲ ਕਾਰਨ ਦੀ ਪੁਸ਼ਟੀ ਵਿਭਾਗੀ ਜਾਂਚ ਤੋ ਬਾਅਦ ਹੀ ਹੋਵੇਗੀ | ਪੁਲਿਸ ਤੇ ਫਾਇਰ ਵਿਭਾਗ ਨੇ ਯੂਨਿਟ ਪ੍ਰਬੰਧਨ ਨੰੂ ਸੁੁਰੱਖਿਆ ਮਿਆਰਾਂ ਦੀ ਪਾਲਣਾ, ਬੋਇਲਰ ਦੀ ਨਿਯਮਤ ਜਾਂਚ ਤੇ ਫਾਇਰ ਸੇਫਟੀ ਉਪਕਰਣ ਅਪਡੇਟ ਰੱਖਣ ਦੀ ਹਿਦਾਇਤ ਦਿੱਤੀ ਹੈ | ਇਲਾਕਾ ਨਿਵਾਸੀਆਂ ਤੇ ਉਦਯੋਗਿਕ ਸੰਗਠਨਾਂ ਦੇ ਨੇ ਵੀ ਫਾਇਰ ਬਿ੍ਗੇਡ ਦੀ ਤੁਰੰਤ ਕਾਰਵਾਈ ਦੀ ਪ੍ਰਸ਼ੰਸਾ ਕੀਤੀ, ਜਿਸ ਨਾਲ ਵੱਡਾ ਹਾਦਸਾ ਟਲ ਗਿਆ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਛੀਨਾ ਨੇ ਅਰਵਿੰਦ ਕੇਜਰੀਵਾਲ ਨਾਲ ਕੀਤੀ ਮੁਲਾਕਾਤ <br/> ਅਗਲੀ ਖ਼ਬਰ ਲੁਧਿਆਣਾ ਵਿਚ ਦਿਨ-ਬ-ਦਿਨ ਵੱਧ ਰਹੀਆਂ ਅਪਰਾਧਿਕ ਵਾਰਦਾਤਾਂ ਕਾਰਨ ਲੋਕਾਂ 'ਚ ਡਰ ਤੇ ਸਹਿਮ ਦਾ ਮਾਹੌਲ <br/>
Ad Position 24