19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਡਾ. ਕੋਟਨਿਸ ਐਕਿਊਪੰਕਚਰ ਹਸਪਤਾਲ ਤੇ ਸਿੱਖਿਆ ਕੇਂਦਰ ਵਲੋਂ ਸਿਹਤ ਜਾਗਰੂਕਤਾ ਸਮਾਗਮ <br/>

Ad Position 21
No active advertisement
ਅਜੀਤ ਡੈਸਕ 26-12-2025
ਲੁਧਿਆਣਾ, 25 ਦਸੰਬਰ (ਡਾ. ਤਰਲੋਚਨ ਸਿੰਘ)-ਡਾ. ਕੋਟਨਿਸ ਐਕਿਊਪੰਕਚਰ ਹਸਪਤਾਲ ਤੇ ਸਿੱਖਿਆ ਕੇਂਦਰ, ਲੁਧਿਆਣਾ ਵਲੋਂ ਖੰਨਾ ਵਿਖੇ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਅਤੇ ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਸਹਿਯੋਗ ਨਾਲ ਡਾ. ਇੰਦਰਜੀਤ ਸਿੰਘ, ਨਿਰਦੇਸ਼ਕ ਡਾ. ਕੋਟਨਿਸ ਹਸਪਤਾਲ ਦੀ ਅਗਵਾਈ ਹੇਠ ਸਿਹਤ ਜਾਗਰੂਕਤਾ ਸਮਾਗਮ ਕਰਵਾਇਆ ਗਿਆ¢ ਇਸ ਮÏਕੇ ਨਸ਼ਾ ਮੁਕਤੀ ਵਿਸ਼ੇ 'ਤੇ ਨੁੱਕੜ ਨਾਟਕ ਵੀ ਖੇਡਿਆ ਗਿਆ¢ ਸਮਾਗਮ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦਫ਼ਤਰ ਦੇ ਇੰਚਾਰਜ ਵਿਧਾਇਕ ਕੁਲਵੰਤ ਸਿੰਘ ਮਹਿਮੀ ਨੇ ਕਿਹਾ ਕਿ ਅੱਜ ਨਾਬਾਲਗ ਲੜਕੇ ਅਤੇ ਲੜਕੀਆਂ ਤੇਜ਼ੀ ਨਾਲ ਨਸ਼ਿਆਂ ਦੀ ਦਲਦਲ ਵਿਚ ਧਸਦੇ ਜਾ ਰਹੇ ਹਨ ਅਤੇ ਜਦੋਂ ਉਨ੍ਹਾਂ ਨੂੰ ਨਸ਼ਿਆਂ ਲਈ ਪੈਸੇ ਨਹੀਂ ਮਿਲਦੇ ਤਾਂ ਉਹ ਚੋਰੀ, ਲੁੱਟ ਖੋਹ ਅਤੇ ਇੱਥੋਂ ਤੱਕ ਕਿ ਕਤਲ ਵਰਗੇ ਜੁਰਮਾਂ ਵੱਲ ਵਧ ਜਾਂਦੇ ਹਨ ¢ ਇਸ ਮÏਕੇ ਆਪ ਦੇ ਯੂਥ ਆਗੂ ਗੁਰਸੀਰਤ ਸਿੰਘ ਬਾਦਸ਼ਾਹ ਨੇ ਵੀ ਆਪਣੇ ਵਿਚਾਰ ਰੱਖੇ¢ ਪ੍ਰੋਜੈਕਟ ਦੇ ਜਨ ਸੰਪਰਕ ਵਿਭਾਗ ਵਲੋਂ ਨਸ਼ਾ ਮੁਕਤੀ ਬਾਰੇ ਗੀਤ ਪੇਸ਼ ਕੀਤੇ ਗਏ¢ ਪ੍ਰੋਗਰਾਮ ਵਿਚ ਡਾ. ਕੇ.ਐਲ. ਪਣਾਮੀ, ਅਮਰਿੰਦਰ ਸਿੰਘ ਚਹਿਲ, ਸੰਜੀਵ ਕੁਮਾਰ, ਪਿ੍ੰਸੀਪਲ ਸਤੀਸ਼ ਦੂਆ, ਡਾ. ਇੰਦਰਜੀਤ ਸਿੰਘ, ਸਿਵਲ ਹਸਪਤਾਲ ਤੋਂ ਮੈਡਮ ਚੰਦਰ ਪ੍ਰਭਾ ਅਤੇ ਸਟਾਫ਼ ਮੈਂਬਰ ਮਨਪ੍ਰੀਤ ਕਪਲਿਸ਼, ਰਵਦੀਪ, ਗਗਨਦੀਪ ਸ਼ਰਮਾ, ਦਲਜੀਤ ਸਿੰਘ, ਅਲੀਸ਼ਾ ਅਤੇ ਮਨਪ੍ਰੀਤ ਕÏਰ ਆਦਿ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਖਾਦ ਡੀਲਰ ਬਣਨ ਲਈ ਪਾਮੇਟੀ ਵਿਚ ਕਰਵਾਇਆ ਸਰਟੀਫਿਕੇਟ ਕੋਰਸ <br/> ਅਗਲੀ ਖ਼ਬਰ ਐਨ.ਐਸ.ਪੀ.ਐਸ. ਦੇ ਵਿਦਿਆਰਥੀਆਂ ਨੇ ਬੈਡਮਿੰਟਨ ਟੂਰਨਾਮੈਂਟ ਵਿਚ ਗੱਡੀ ਜੇਤੂ ਝੰਡੀ <br/>
Ad Position 24