19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਸੀਸੂ ਨੇ 'ਸਰਕਾਰ ਤੁਹਾਡੇ ਦੁਆਰ' ਤਹਿਤ ਪੀ.ਐਸ.ਆਈ.ਈ.ਸੀ. ਕੈਂਪ ਦੀ ਮੇਜ਼ਬਾਨੀ ਕੀਤੀ <br/>

Ad Position 21
No active advertisement
ਅਜੀਤ ਡੈਸਕ 26-12-2025
ਲੁਧਿਆਣਾ, 25 ਦਸੰਬਰ (ਜਤਿੰਦਰ ਭੰਬੀ)-ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਸੂ) ਨੇ ਆਪਣੇ ਕੰਪਲੈਕਸ 'ਚ ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ (ਪੀ.ਐਸ.ਆਈ.ਈ.ਸੀ) ਦੇ ਸਮਰਪਿਤ ਸੁਵਿਧਾ ਕੈਂਪ ਦੀ ਸਫਲਤਾਪੂਰਵਕ ਮੇਜ਼ਬਾਨੀ ਕੀਤੀ, ਜੋ ਕਿ ਪੰਜਾਬ ਸਰਕਾਰ ਦੀ ਪ੍ਰਮੁੱਖ ਪਹਿਲਕਦਮੀ 'ਸਰਕਾਰ ਤੁਹਾਡੇ ਦੁਆਰ' ਤਹਿਤ ਉਦਯੋਗ-ਸਰਕਾਰ ਸਹਿਯੋਗ ਵੱਲ ਇੱਕ ਹੋਰ ਮਜ਼ਬੂਤ ਕਦਮ ਹੈ | ਕੈਂਪ ਵਿਚ ਚੰਡੀਗੜ੍ਹ ਤੋਂ ਦੋ ਸੀਨੀਅਰ ਪੀ.ਐਸ.ਆਈ.ਈ.ਸੀ. ਅਧਿਕਾਰੀਆਂ ਰਜਤ ਥਮਨ ਸੀਨੀਅਰ ਕਾਰਜਕਾਰੀ ਅਤੇ ਕਮਲ ਪ੍ਰੀਤ ਸਿੰਘ ਸਹਾਇਕ ਅਸਟੇਟ ਅਫਸਰ ਨੇ ਸ਼ਿਰਕਤ ਕੀਤੀ | ਇਸ ਮੌਕੇ ਉਨ੍ਹਾਂ ਉਦਯੋਗਪਤੀਆਂ ਨਾਲ ਸਿੱਧੇ ਤੌਰ 'ਤੇ ਗੱਲਬਾਤ ਕਰਦਿਆਂ ਉਦਯੋਗਿਕ ਪਲਾਟਾਂ, ਜਾਇਦਾਦ ਦੇ ਮਾਮਲਿਆਂ, ਦਸਤਾਵੇਜ਼ਾਂ, ਤਬਾਦਲਿਆਂ ਅਤੇ ਹੋਰ ਪੀ.ਐਸ.ਆਈ.ਈ.ਸੀ. ਨਾਲ ਸਬੰਧਤ ਲੰਬੇ ਸਮੇਂ ਤੋਂ ਲਟਕ ਰਹੇ ਮੁੱਦਿਆਂ ਨੂੰ ਹੱਲ ਕੀਤਾ | ਇਸ ਮੌਕੇ ਲੁਧਿਆਣਾ ਅਤੇ ਨੇੜਲੇ ਉਦਯੋਗਿਕ ਖੇਤਰਾਂ ਦੇ ਲਗਭਗ 80 ਉਦਯੋਗਪਤੀਆਂ ਨੇ ਹਿੱਸਾ ਲਿਆ ਅਤੇ ਸੁਝਾਅ ਲਏ ਅਤੇ ਲਗਭਗ 50 ਮਾਮਲਿਆਂ ਦਾ ਮੌਕੇ 'ਤੇ ਹੀ ਨਿਪਟਾਰਾ ਕੀਤਾ ਗਿਆ | ਇਸ ਮੌਕੇ ਸੀਸੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ 'ਸਰਕਾਰ ਤੁਹਾਡੇ ਦੁਆਰ' ਦੀ ਸ਼ਲਾਘਾ ਕੀਤੀ | ਇਸ ਮੌਕੇੇ ਕਮਲ ਸਿੰਘ,ਓ. ਪੀ. ਬੱਸੀ, ਅਮਨ ਬੱਸੀ, ਗੁਰਪ੍ਰੀਤ ਸਿੰਘ, ਐਚ. ਐਸ. ਬੇਦੀ, ਅਨਿਲ ਛਾਬੜਾ, ਸੁਨੀਲ ਚੌਧਰੀ ਅਤੇ ਵਿਸ਼ਵਕਰਮਾ ਇੰਡਸਟਰੀਜ਼ ਤੋਂ ਹੈਪੀ ਸ਼ਾਮਲ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਸੂਬਾ ਪੱਧਰੀ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਢੰਡਾਰੀ ਕਲਾਂ ਵਿਖੇ ਪਹੁੰਚੇ ਸਾਬਕਾ ਮੰਤਰੀ ਆਸ਼ੂ ਨੇ ਵਰਕਰਾਂ ਨੂੰ ਦਿੱਤਾ ਥਾਪੜਾ <br/>
Ad Position 24