19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਜਬਰ ਜਨਾਹ ਤੋਂ ਪੀੜਤ ਤਿੰਨ ਲੜਕੀਆਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਪਾਣੀ ਦੀ ਟੈਂਕੀ ’ਤੇ ਚੜ੍ਹੀਆਂ

ਬਰਨਾਲਾ, 19 ਅਗਸਤ (ਨਰਿੰਦਰ ਅਰੋੜਾ)- ਜਬਰ ਜਨਾਹ ਤੋਂ ਪੀੜਤ ਤਿੰਨ ਲੜਕੀਆਂ ਪੁਲਿਸ ਦੁਆਰਾ ਇਨਸਾਫ਼ ਨਾ ਦਿੱਤੇ ਜਾਣ ਤੋਂ ਦੁਖੀ ਹੋ ਕੇ ਬਰਨਾਲਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਐਸ.ਐਸ.ਪੀ.ਦਫ਼ਤਰ ਦੇ ਨਾਲ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਗਈਆਂ ਹਨ।

Ad Position 21
No active advertisement
ਅਜੀਤ ਡੈਸਕ 19-08-2026

ਬਰਨਾਲਾ, 19 ਅਗਸਤ (ਨਰਿੰਦਰ ਅਰੋੜਾ)- ਜਬਰ ਜਨਾਹ ਤੋਂ ਪੀੜਤ ਤਿੰਨ ਲੜਕੀਆਂ ਪੁਲਿਸ ਦੁਆਰਾ ਇਨਸਾਫ਼ ਨਾ ਦਿੱਤੇ ਜਾਣ ਤੋਂ ਦੁਖੀ ਹੋ ਕੇ ਬਰਨਾਲਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਐਸ.ਐਸ.ਪੀ.ਦਫ਼ਤਰ ਦੇ ਨਾਲ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਗਈਆਂ ਹਨ। ਤਿੰਨਾਂ ਦਾ ਦੋਸ਼ ਹੈ ਕਿ ਉਨ੍ਹਾਂ ਨੇ ਕਈ ਮਹੀਨੇ ਪਹਿਲਾਂ ਐਸ.ਐਸ.ਪੀ. ਬਰਨਾਲਾ ਨੂੰ ਕੁਝ ਵਿਅਕਤੀਆਂ ਖਿਲਾਫ਼ ਵਿਆਹ ਦਾ ਝਾਂਸਾ ਦੇ ਕੇ ਅਤੇ ਬਲੈਕਮੇਲ ਕਰਕੇ ਜਬਰ ਜਨਾਹ ਕਰਨ ਸੰਬੰਧੀ ਦਰਖਾਸਤਾਂ ਦਿੱਤੀਆਂ ਸਨ ਪਰ ਪੁਲਿਸ ਨੇ ਉਨ੍ਹਾਂ ਵਿਅਕਤੀਆਂ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਇਹ ਤਿੰਨੋਂ ਕੁੜੀਆਂ ਬਰਨਾਲਾ ਦੇ ਵੱਖ-ਵੱਖ ਪਿੰਡਾਂ ਨਾਲ ਸੰਬੰਧਿਤ ਹਨ ਤੇ ਜਿਨ੍ਹਾਂ ਵਿਅਕਤੀਆਂ ਉੱਪਰ ਇਨ੍ਹਾਂ ਵਲੋਂ ਦੋਸ਼ ਲਗਾਏ ਗਏ ਹਨ ਉਹ ਵੀ ਵੱਖੋ-ਵੱਖ ਹਨ ਅਤੇ ਇਨ੍ਹਾਂ ਦੇ ਮਾਮਲੇ ਵੀ ਵੱਖੋ ਵੱਖ ਹਨ, ਜਿਹੜੇ ਕਿ ਬਰਨਾਲਾ ਪੁਲਿਸ ਕੋਲ ਜ਼ਿਲ੍ਹਾ ਹੈਡ ਕੁਆਰਟਰ 'ਤੇ ਇਕ ਮਹਿਲਾ ਡੀ.ਐਸ.ਪੀ. ਕੋਲ ਵਿਚਾਰ ਅਧੀਨ ਹਨ। ‌ਲੜਕੀਆਂ ਨੇ ਕਿਹਾ ਕਿ ਇਨਸਾਫ਼ ਨਾ ਮਿਲਣ ਕਾਰਨ ਅੱਜ ਮਜਬੂਰ ਹੋ ਕੇ ਉਨ੍ਹਾਂ ਨੂੰ ਇਹ ਕਦਮ ਚੁੱਕਣਾ ਪਿਆ ਹੈ।

Ad Position 22
No active advertisement
ਪਿਛਲੀ ਖ਼ਬਰ ‘ਖ਼ੇਡਾਂ ਵਤਨ ਪੰਜਾਬ ਦੀਆਂ’ ਮੁਹਿੰਮ ਤਹਿਤ ਅੱਜ ਖ਼ੇਡ ਮਸ਼ਾਲ ਪੁੱਜੇਗੀ ਰੂਪਨਗਰ ਅਗਲੀ ਖ਼ਬਰ ਕੋਲਕਾਤਾ ਦੇ ਇਕ ਹੋਟਲ ’ਚ ਲੱਗੀ ਅੱਗ, 9 ਲੋਕਾਂ ਦੀ ਮੌਤ
Ad Position 24