ਤਪਾ ਮੰਡੀ, (ਬਰਨਾਲਾ) 4 ਅਕਤੂਬਰ (ਵਿਜੇ ਸ਼ਰਮਾ) - ਪੁਲਿਸ ਜ਼ਿਲ੍ਹਾ ਬਰਨਾਲਾ ਦੇ ਐਸ.ਐਸ.ਪੀ. ਮੁਹੰਮਦ ਸਰਫ਼ਰਾਜ਼ ਦੀ ਅਗਵਾਈ ਹੇਠ ਤਪਾ ਪੁਲਿਸ ਵਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਕਾਸੋ ਆਪ੍ਰੇਸ਼ਨ ਵੱਖ-ਵੱਖ ਬਸਤੀਆਂ ਵਿਚ ਚਲਾਇਆ ਗਿਆ। ਇਸ ਮੁਹਿੰਮ ਵਿਚ ਵਿਸ਼ੇਸ਼ ਤੌਰ ਤੇ ਐਸ.ਪੀ. ਬਾਲ ਕ੍ਰਿਸ਼ਨ ਬਰਨਾਲਾ ਵਲੋਂ ਸ਼ਮੂਲੀਅਤ ਕੀਤੀ ਗਈ ਅਤੇ ਪੁਲਿਸ ਕਰਮਚਾਰੀਆਂ ਵਲੋਂ ਸ਼ੱਕੀ ਘਰਾਂ ਦੇ ਵਿੱਚ ਤਲਾਸ਼ੀ ਕੀਤੀ ਗਈ।ਇਸ ਮੌਕੇ ਐਸ.ਪੀ. ਬਾਲ ਕ੍ਰਿਸ਼ਨ ਨੇ ਬਸਤੀ ਦੇ ਲੋਕਾਂ ਨਾਲ ਗੱਲਬਾਤ ਕਰਦਿਆਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣਾ ਭਵਿੱਖ ਸਿੱਖਿਆ ਤੇ ਖੇਡਾਂ ਵੱਲ ਲਗਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਲਈ ਪੁਲਿਸ ਦੇ ਨਾਲ-ਨਾਲ ਆਮ ਲੋਕਾਂ ਦਾ ਸਹਿਯੋਗ ਵੀ ਬੇਹੱਦ ਜ਼ਰੂਰੀ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਤਪਾ ਸ਼ਹਿਰ ਜਾਂ ਆਸ-ਪਾਸ ਦੇ ਇਲਾਕੇ ਵਿਚ ਕੋਈ ਵਿਅਕਤੀ ਨਸ਼ਾ ਵੇਚਦਾ ਜਾਂ ਨਸ਼ਿਆਂ ਦੀ ਸਪਲਾਈ ਕਰਦਾ ਹੈ ਤਾਂ ਇਸ ਦੀ ਸੂਚਨਾ ਤੁਰੰਤ ਤਪਾ ਪੁਲਿਸ ਨੂੰ ਦਿੱਤੀ ਜਾਵੇ। ਉਨ੍ਹਾਂ ਭਰੋਸਾ ਦਿੱਤਾ ਕਿ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ ।
ਤਾਜ਼ਾ ਖ਼ਬਰਾਂ
Free
ਬਰਨਾਲਾ ਪੁਲਿਸ ਨੇ ਚਲਾਇਆ ਆਪ੍ਰੇਸ਼ਨ ਕਾਸੋ
ਤਪਾ ਮੰਡੀ, (ਬਰਨਾਲਾ) 4 ਅਕਤੂਬਰ (ਵਿਜੇ ਸ਼ਰਮਾ) - ਪੁਲਿਸ ਜ਼ਿਲ੍ਹਾ ਬਰਨਾਲਾ ਦੇ ਐਸ.ਐਸ.ਪੀ. ਮੁਹੰਮਦ ਸਰਫ਼ਰਾਜ਼ ਦੀ ਅਗਵਾਈ ਹੇਠ ਤਪਾ ਪੁਲਿਸ ਵਲੋਂ...
ਅਜੀਤ ਡੈਸਕ
04-10-2026