12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਏ.ਐੱਸ. ਕਾਲਜ ਖੰਨਾ ਵਿਖੇ ਚੱਲ ਰਹੇ 7 ਦਿਨਾ ਐਨ. ਐੱਸ. ਐੱਸ. ਕੈਂਪ ਵਿਚ 'ਤਣਾਅ ਪ੍ਰਬੰਧਨ' ਵਿਸ਼ੇ 'ਤੇ ਸੈਸ਼ਨ

Ad Position 21
No active advertisement
ਅਜੀਤ ਡੈਸਕ 27-12-2025
ਖੰਨਾ, 26 ਦਸੰਬਰ (ਹਰਜਿੰਦਰ ਸਿੰਘ ਲਾਲ)- ਏ. ਐੱਸ. ਕਾਲਜ ਖੰਨਾ ਵਿਖੇ ਚੱਲ ਰਹੇ 7 ਦਿਨਾਂ ਐਨ. ਐੱਸ. ਐੱਸ. ਕੈਂਪ ਦੇ ਤੀਜੇ ਦਿਨ 'ਤਣਾਅ ਪ੍ਰਬੰਧਨ' ਵਿਸ਼ੇ 'ਤੇ ਲੈਕਚਰ ਸੈਸ਼ਨ ਕਰਵਾਇਆ ਗਿਆ | ਕੈਂਪ ਦੇ ਤੀਜੇ ਦਿਨ ਦੀ ਸ਼ੁਰੂਆਤ ਵਲੰਟੀਅਰਾਂ ਵਲੋਂ ਯੋਗ ਅਭਿਆਸ ਨਾਲ ਕੀਤੀ ਗਈ | ਇਸ ਮੌਕੇ ਮੋਹਨਦੇਈ ਓਸਵਾਲ ਹਸਪਤਾਲ ਲੁਧਿਆਣਾ ਤੋਂ ਮਨੋਰੋਗ ਮਾਹਿਰ ਡਾ. ਕੇਸ਼ਿਕਾ ਆਹੂਜਾ ਧਮੀਜਾ ਨੇ ਰਿਸੋਰਸ ਪਰਸਨ ਵਜੋਂ ਸ਼ਿਰਕਤ ਕੀਤੀ | ਏ. ਐੱਸ. ਹਾਈ ਸਕੂਲ ਖੰਨਾ ਟਰੱਸਟ ਤੇ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸੰਜੀਵ ਧਮੀਜਾ ਪ੍ਰੋਗਰਾਮ ਦੇ ਮੁੱਖ ਮਹਿਮਾਨ ਤੇ ਕਾਲਜ ਸਕੱਤਰ ਅਜੇ ਸੂਦ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ¢ ਉਨ੍ਹਾਂ ਨਾਲ ਕਾਲਜ ਪਿ੍ੰਸੀਪਲ ਡਾ. ਕੇ. ਕੇ. ਸ਼ਰਮਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ¢ ਸੈਸ਼ਨ ਦੀ ਸ਼ੁਰੂਆਤ ਵਿਚ ਐਨ. ਐੱਸ. ਐੱਸ. ਪ੍ਰੋਗਰਾਮ ਅਫ਼ਸਰਾਂ ਅਤੇ ਵਲੰਟੀਅਰਾਂ ਨੇ ਸਮੂਹ ਪਤਵੰਤੇ ਸੱਜਣਾਂ ਦਾ ਗੁਲਦਸਤੇ ਭੇਂਟ ਕਰ ਕੇ ਸਵਾਗਤ ਕੀਤਾ¢ ਸੈਸ਼ਨ ਦੌਰਾਨ ਰਿਸੋਰਸ ਪਰਸਨ ਡਾ. ਕੇਸ਼ਿਕਾ ਆਹੂਜਾ ਧਮੀਜਾ ਨੇ ਤਣਾਅ ਪ੍ਰਬੰਧਨ ਬਾਰੇ ਵਡਮੁੱਲੀ ਜਾਣਕਾਰੀ ਸਾਂਝੀ ਕੀਤੀ¢ ਉਨ੍ਹਾਂ ਨੇ ਵਲੰਟੀਅਰਾਂ ਨੂੰ ਅਸਲ ਜ਼ਿੰਦਗੀ ਦੇ ਤਜਰਬਿਆਂ ਅਤੇ ਉਦਾਹਰਨਾਂ ਦੇ ਨਾਲ ਸਾਹ ਲੈਣ ਦੀਆਂ ਤਕਨੀਕਾਂ ਦੀ ਮਦਦ ਨਾਲ ਤਣਾਅ ਨਾਲ ਨਜਿੱਠਣ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ¢ ਉਸ ਨੇ ਤਣਾਅ ਤੋਂ ਬਚਣ ਤੇ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਯਥਾਰਥਵਾਦੀ ਹੋਣ ਲਈ ਆਪਣੀਆਂ ਭਾਵਨਾਵਾਂ ਨੂੰ ਸਾਂਝਾ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ¢ ਇਸ ਮੌਕੇ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸੰਜੀਵ ਧਮੀਜਾ ਨੇ ਵਲੰਟੀਅਰਾਂ ਨੂੰ ਆਸ਼ੀਰਵਾਦ ਦਿੱਤਾ | ਪ੍ਰੋ. ਮਨਿੰਦਰ ਕੌਰ, ਪ੍ਰੋ. ਭੂਮਿਕਾ, ਪ੍ਰੋ. ਗਗਨਦੀਪ ਕੌਰ, ਪ੍ਰੋ. ਮੁਕਤਾਵਲੀ ਤੇ ਪ੍ਰੋ. ਸੋਨਾਲੀ ਨੇ ਕੈਂਪ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿਚ ਅਹਿਮ ਯੋਗਦਾਨ ਪਾਇਆ¢
Ad Position 22
No active advertisement
ਪਿਛਲੀ ਖ਼ਬਰ ਸਾਲ 2025 ਦੌਰਾਨ ਪੁਲਿਸ ਵਲੋਂ ਨਸ਼ਾ ਤਸਕਰੀ, ਨਾਜਾਇਜ਼ ਸ਼ਰਾਬ, ਹਥਿਆਰਾਂ ਤੇ ਟ੍ਰੈਫਿਕ ਨਿਯਮਾ ਦੀ ਉਲੰਘਣਾ ਖਿਲਾਫ਼ ਕੀਤੀ... ਅਗਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲੰਗਰ ਲਗਾਇਆ
Ad Position 24