12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਸਾਲ 2025 ਦੌਰਾਨ ਪੁਲਿਸ ਵਲੋਂ ਨਸ਼ਾ ਤਸਕਰੀ, ਨਾਜਾਇਜ਼ ਸ਼ਰਾਬ, ਹਥਿਆਰਾਂ ਤੇ ਟ੍ਰੈਫਿਕ ਨਿਯਮਾ ਦੀ ਉਲੰਘਣਾ ਖਿਲਾਫ਼ ਕੀਤੀ ਗਈ ਸਖ਼ਤ ਕਾਰਵਾਈ <br/>

Ad Position 21
No active advertisement
ਅਜੀਤ ਡੈਸਕ 27-12-2025
ਲੁਧਿਆਣਾ, 26 ਦਸੰਬਰ (ਪਰਮਿੰਦਰ ਸਿੰਘ ਆਹੂਜਾ)- ਪੁਲਿਸ ਵਲੋਂ ਸ਼ਹਿਰ ਵਿਚ ਕਾਨੂੰਨ-ਵਿਵਸਥਾ ਮਜ਼ਬੂਤ ਬਣਾਈ ਰੱਖਣ, ਨਸ਼ਾ ਤਸਕਰੀ ਅਤੇ ਹੋਰ ਅਪਰਾਧਿਕ ਗਤਿਵਿਧੀਆਂ 'ਤੇ ਪ੍ਰਭਾਵਸ਼ਾਲੀ ਨਿਯੰਤਰਣ ਲਈ ਸਾਲ 2025 ਦੌਰਾਨ ਲਗਾਤਾਰ ਕਾਰਵਾਈਆਂ ਅਮਲ ਵਿਚ ਲਿਆਂਦੀਆਂ ਗਈਆਂ ਅਤੇ ਨਸ਼ਾ ਤਸਕਰਾਂ ਅਤੇ ਹੋਰ ਅਪਰਾਧੀਆਂ ਖਿਲਾਫ਼ ਪੁਲਿਸ ਵਲੋਂ ਸਖਤ ਕਾਰਵਾਈ ਕੀਤੀ ਗਈ, ਇਹ ਦਾਅਵਾ ਕਰਦਿਆਂ ਪੁਲਿਸ ਕਮਿਸ਼ਨਰ ਲੁਧਿਆਣਾ ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ 1 ਜਨਵਰੀ 2025 ਤੋਂ 23 ਦਸੰਬਰ 2025 ਤੱਕ ਐਨਡੀਪੀਐਸ ਐਕਟ ਤਹਿਤ ਕੁੱਲ 1177 ਮੁਕੱਦਮੇ ਦਰਜ ਕਰਕੇ 1530 ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ | ਇਸ ਦੌਰਾਨ 25 ਕਿਲੋ 312 ਗ੍ਰਾਮ ਅਫ਼ੀਮ, 535 ਕਿਲੋ 800 ਗ੍ਰਾਮ ਭੁੱਕੀ, 3 ਕਿਲੋ 98 ਗ੍ਰਾਮ ਚਰਸ, 58 ਕਿਲੋ 870 ਗ੍ਰਾਮ ਗਾਂਜਾ, 23 ਗ੍ਰਾਮ ਕੋਕੇਨ, 32 ਕਿਲੋ 639 ਗ੍ਰਾਮ ਹੈਰੋਇਨ, 64 ਗ੍ਰਾਮ ਆਈਸ 1 ਕਿਲੋ 263 ਗ੍ਰਾਮ ਨਸ਼ੀਲਾ ਪਾਊਡਰ, 27 ਕਿਲੋ 100 ਗ੍ਰਾਮ ਪੋਪੀ ਪੌਦੇ, 32,272 ਨਸ਼ੀਲੀਆਂ ਗੋਲੀਆਂ/ ਕੈਪਸੂਲ ਅਤੇ 5 ਟੀਕੇ ਬਰਾਮਦ ਕੀਤੇ ਗਏ | ਇਸ ਸਮੇਂ ਦੌਰਾਨ ਐਨਡੀਪੀ ਐਸ ਅਧੀਨ ਦੋਸ਼ ਸਾਬਤ ਹੋਣ ਦੀ ਦਰ 92.7% ਰਹੀ ਹੈ | ਉਨ੍ਹਾਂ ਅੱਗੇ ਦੱਸਿਆ ਕਿ ਨਜਾਇਜ਼ ਸ਼ਰਾਬ ਦੀ ਤਸਕਰੀ ਕਰਨ ਦੇ ਦੋਸ਼ ਤਹਿਤ ਤਹਿਤ ਕੁੱਲ 274 ਮੁਕੱਦਮੇ ਦਰਜ ਕਰਕੇ 319 ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ | ਇਸ ਦੌਰਾਨ 203 ਲੀਟਰ 750 ਮਿਲੀਲੀਟਰ ਨਜਾਇਜ਼ ਸ਼ਰਾਬ, 6723 ਲੀਟਰ 510 ਮਿਲੀਲੀਟਰ ਲਾਇਸੈਂਸ ਸ਼ਰਾਬ, 11041 ਲੀਟਰ 950 ਮਿਲੀਲੀਟਰ ਅੰਗਰੇਜ਼ੀ ਸ਼ਰਾਬ, 85 ਲੀਟਰ 580 ਮਿਲੀਲੀਟਰ ਬੀਅਰ ਅਤੇ 50 ਲੀਟਰ ਲਾਹਣ ਬਰਾਮਦ ਕੀਤੀ ਗਈ | ਇਸ ਤੋਂ ਇਲਾਵਾ ਅਸਲਾ ਅਧੀਨ 32 ਮੁਕੱਦਮੇ ਦਰਜ ਕਰਕੇ 58 ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਅਤੇ ਇਸ ਦੌਰਾਨ 93 ਪਿਸਤੌਲਾਂ, 3 ਬੰਦੂਕਾਂ, 311 ਕਾਰਤੂਸ, 28 ਮੈਗਜ਼ੀਨ ਅਤੇ 03 ਗ੍ਰੇਨੇਡ ਬਰਾਮਦ ਕੀਤੇ ਗਏ | ਕਮਿਸ਼ਨਰ ਪੁਲਿਸ ਨੇ ਦੱਸਿਆ ਕਿ ਇਸ ਸਮੇ ਦੌਰਾਨ 381 ਭਗੌੜਿਆਂ ਨੂੰ ਗਿ੍ਫ਼ਤਾਰ ਕੀਤਾ ਗਿਆ | ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਂਦੇ ਹੋਏ ਕੁੱਲ 2,91,693 ਟ੍ਰੈਫਿਕ ਚਲਾਨ ਜਾਰੀ ਕੀਤੇ ਗਏ | ਕਮਿਸ਼ਨਰ ਪੁਲਿਸ ਲੁਧਿਆਣਾ ਨੇ ਕਿਹਾ ਕਿ ਜਨਤਾ ਦੀ ਸੁਰੱਖਿਆ ਅਤੇ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਬਣਾਈ ਰੱਖਣ ਲਈ ਅਜਿਹੀਆਂ ਕਾਰਵਾਈਆਂ ਭਵਿੱਖ ਵਿਚ ਵੀ ਪੂਰੀ ਸਖ਼ਤੀ ਨਾਲ ਜਾਰੀ ਰਹਿਣਗੀਆਂ |

Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਸਭਾ ਲਲਤੋਂ ਕਲਾਂ ਨੇ ਦੁੱਧ ਦਾ ਲੰਗਰ ਲਗਾਇਆ <br/> ਅਗਲੀ ਖ਼ਬਰ ਏ.ਐੱਸ. ਕਾਲਜ ਖੰਨਾ ਵਿਖੇ ਚੱਲ ਰਹੇ 7 ਦਿਨਾ ਐਨ. ਐੱਸ. ਐੱਸ. ਕੈਂਪ ਵਿਚ 'ਤਣਾਅ ਪ੍ਰਬੰਧਨ' ਵਿਸ਼ੇ 'ਤੇ ਸੈਸ਼ਨ
Ad Position 24