13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਸ਼ਹੀਦ ਊਧਮ ਸਿੰਘ ਦੇ ਜਨਮ ਦਿਵਸ ਮੌਕੇ ਗੂੰਜਿਆ ਗ਼ਦਰੀ ਸ਼ਹੀਦਾਂ ਦੇ ਅਧੂਰੇ ਮਿਸ਼ਨ ਨੂੰ ਪੂਰਾ ਕਰਨ ਦਾ ਹੋਕਾ <br/>

Ad Position 21
No active advertisement
ਅਜੀਤ ਡੈਸਕ 27-12-2025
ਫੁੱਲਾਂਵਾਲ, 26 ਦਸੰਬਰ (ਮਨਜੀਤ ਸਿੰਘ ਦੁੱਗਰੀ)-ਕਾਮਾਗਾਟਾਮਾਰੂ ਯਾਦਗਾਰ ਕਮੇਟੀ ਜ਼ਿਲ੍ਹਾ ਲੁਧਿਆਣਾ ਦੀ ਜ਼ਿਲ੍ਹਾ ਕਾਰਜਕਾਰੀ ਕਮੇਟੀ ਵਲੋਂ ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਪੰਜਾਬ ਦੇ ਹੈੱਡ ਕੁਆਰਟਰ ਵਿਖੇ ਸ਼ਹੀਦ ਊਧਮ ਸਿੰਘ ਦੇ ਮਨਾਏ ਗਏ ਜਨਮ ਦਿਵਸ ਦੀ 126ਵੀਂ ਵਰ੍ਹੇਗੰਢ ਮੌਕੇ ਕਮੇਟੀ ਮੈਂਬਰਾਂ ਤੋਂ ਇਲਾਵਾ ਹੋਰ ਦੇਸ਼ ਪ੍ਰੇਮੀਆਂ ਤੇ ਕਿਸਾਨ, ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਵਰਕਰਾਂ ਨੇ ਸ਼ਮੂਲੀਅਤ ਕੀਤੀ | ਇਸ ਦੌਰਾਨ ਸਮੂਹ ਹਾਜ਼ਰੀਨਾਂ ਨੇ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ, ਸਰਸਾ ਨਦੀ ਤੇ ਚਮਕੌਰ ਗੜ੍ਹੀ ਦੇ ਸਮੂਹ ਸ਼ਹੀਦਾਂ ਤੇ ਸ਼ਹੀਦ ਊਧਮ ਸਿੰਘ ਸੁਨਾਮ ਨੂੰ ਭਾਵ ਭਿੰਨੀ ਤੇ ਨਿੱਘੀ ਸ਼ਰਧਾਂਜਲੀ ਭੇਟ ਕੀਤੀ | ਕੁਲਦੀਪ ਸਿੰਘ ਐਡਵੋਕੇਟ, ਉਜਾਗਰ ਸਿੰਘ ਬੱਦੋਵਾਲ, ਗੁਰਦਿਆਲ ਸਿੰਘ ਤਲਵੰਡੀ, ਸ਼ਿੰਦਰ ਸਿੰਘ ਜਵੱਦੀ, ਸੁਖਦੇਵ ਸਿੰਘ ਕਿਲ੍ਹਾ ਰਾਏਪੁਰ, ਮਾਸਟਰ ਜਸਦੇਵ ਸਿੰਘ ਲਲਤੋਂ ਚਰਨਜੀਤ ਸਿੰਘ ਹਿੰਮਾਯੂਪੁਰਾ, ਕਾਮਰੇਡ ਤਰਸੇਮ ਜੋਧਾਂ, ਗੁਰਦੇਵ ਸਿੰਘ ਮੁੱਲਾਂਪੁਰ, ਕਵੀਸ਼ਰ ਰਾਮ ਸਿੰਘ ਹਠੂਰ ਨੇ ਸੰਬੋਧਨ ਕਰਦਿਆਂ ਸ਼ਹੀਦ ਊਧਮ ਸਿੰਘ ਸੁਨਾਮ ਵਲੋਂ ਗ਼ਦਰ ਪਾਰਟੀ, ਬੱਬਰ ਅਕਾਲੀ ਲਹਿਰ, ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਤੇ ਆਜ਼ਾਦ ਪਾਰਟੀ 'ਚ ਕੀਤੇ ਸ਼ਾਨਦਾਰ ਕਾਰਨਾਮਿਆਂ, ਭਾਰੀ ਤਿਆਗ ਤੇ ਕੁਰਬਾਨੀਆਂ ਬਾਰੇ, ਮਾਈਕਲ ਉਡਵਾਇਰ ਤੋਂ ਲਏ ਬਦਲੇ, ਲੰਡਨ 'ਚ ਚੱਲੇ ਮੁਕੱਦਮੇ ਤੇ ਫਾਂਸੀ 'ਤੇ ਚੜ੍ਹਨ ਬਾਰੇ, ਉਨ੍ਹਾਂ ਦੇ ਕੌਮੀ ਜਮਹੂਰੀ ਰਾਜ ਸਿਰਜਣ ਦੇ ਮਹਾਨ ਮਿਸ਼ਨ ਤੇ ਅਧੂਰੇ ਕਾਰਜਾਂ ਬਾਰੇ ਸ਼ਹੀਦਾਂ ਦੇ ਮਿਸ਼ਨ ਨੂੰ ਪੂਰਾ ਕਰਨ ਸਬੰਧੀ ਭਰਪੂਰ ਤੇ ਅਸਰਦਾਰ ਚਾਨਣਾ ਪਾਇਆ | ਅੰਤ 'ਚ ਬੀਬੀ ਜਸਵੀਰ ਕੌਰ ਜੋਧਾਂ ਨੇ ਸਮੂਹ ਹਾਜ਼ਰੀਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਸ਼ਹੀਦ ਊਧਮ ਸਿੰਘ ਸੁਨਾਮ ਦੇ ਅਧੂਰੇ ਕਾਰਜਾਂ ਨੂੰ ਅਪਣਾਉਣ ਅਤੇ ਪੂਰਾ ਕਰਨ ਦਾ ਸੰਗਰਾਮੀ ਸੱਦਾ ਦਿੱਤਾ | ਇਸ ਮੌਕੇ ਮਲਕੀਤ ਸਿੰਘ ਬੱਦੋਵਾਲ, ਜੋਗਿੰਦਰ ਸਿੰਘ ਸ਼ਹਿਜਾਦ, ਪ੍ਰੇਮ ਸਿੰਘ ਸ਼ਹਿਜਾਦ, ਨੰਬਰਦਾਰ ਮੇਜਰ ਸਿੰਘ, ਖ਼ਜ਼ਾਨਚੀ ਅਮਰੀਕ ਸਿੰਘ ਤਲਵੰਡੀ, ਸੋਹਣ ਸਿੰਘ ਸਵੱਦੀ, ਜਥੇਦਾਰ ਗੁਰਮੇਲ ਸਿੰਘ ਢੱਟ, ਜਸਵੰਤ ਸਿੰਘ ਮਾਨ, ਅਮਰਜੀਤ ਸਿੰਘ ਹਿਮਾਂਯੂਪੁਰਾ, ਪ੍ਰਕਾਸ਼ ਸਿੰਘ ਹਿੱਸੋਵਾਲ, ਸ਼ਮਿੰਦਰ ਸਿੰਘ ਲੌਂਗੋਵਾਲ, ਰਮਨਦੀਪ ਸਿੰਘ ਸਵੱਦੀ ਉਚੇਚੇ ਤੌਰ 'ਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਯੱਗ ਕਰਨ ਨਾਲ ਕਾਰੋਬਾਰ ਤੇ ਜੀਵਨ ਦੀਆਂ ਰੁਕਾਵਟਾਂ ਦੂਰ ਹੁੰਦੀਆਂ ਹਨ-ਮਹੰਤ ਪ੍ਰਵੀਨ <br/> ਅਗਲੀ ਖ਼ਬਰ ਲੜੀਵਾਰ ਲੱਗੇ ਖ਼ੂਨਦਾਨ ਕੈਂਪਾਂ 'ਚ ਹਜ਼ਾਰਾਂ ਲੋਕਾਂ ਨੇ ਕੀਤਾ ਖ਼ੂਨਦਾਨ-ਬੈਂਸ <br/>
Ad Position 24