14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਪੀ.ਏ.ਯੂ. ਵਿਖੇ ਡਿਜੀਟਲ ਖੇਤੀ ਦੀ ਦਿਸ਼ਾ ਤੈਅ ਕਰਦੀ ਕਿਤਾਬ ਹੋਈ ਲੋਕ ਅਰਪਣ <br/>

Ad Position 21
No active advertisement
ਅਜੀਤ ਡੈਸਕ 27-12-2025
ਲੁਧਿਆਣਾ, 26 ਦਸੰਬਰ (ਜਸਵਿੰਦਰ ਸਿੰਘ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਖੋਜਕਾਰਾਂ ਤੇ ਅੰਤਰਰਾਸ਼ਟਰੀ ਲੇਖਿਕਾ ਜਸਤਿੰਦਰ ਕÏਰ ਦੀ ਖੇਤੀਬਾੜੀ ਦੇ ਡਿਜੀਟਲ ਭਵਿੱਖ ਨੂੰ ਦਰਸਾਉਂਦੀ ਅੰਗਰੇਜ਼ੀ ਭਾਸ਼ਾ ਵਿਚ ਲਿਖੀ ਅੰਤਰਰਾਸ਼ਟਰੀ ਪੱਧਰ ਦੀ ਕਿਤਾਬ 'ਦ ਫਾਰਮਰਜ਼ ਡਾਟਾਬੈਂਕ: ਏ ਕੰਪ੍ਰੇਹੇਂਸਿਵੇ ਗਾਈਡ ਟੂ ਐਗਰੀਕਲਚਰ ਇੰਫੋਰਮੈਟਿ੍ਕਸ' ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਵਲੋਂ ਲੋਕ ਅਰਪਣ ਕੀਤੀ ਗਈ¢ ਇਸ ਸਮੇਂ ਉਚ ਅਧਿਕਾਰੀ, ਖੇਤੀ ਵਿਗਿਆਨੀ ਆਈ.ਟੀ ਮਾਹਿਰ, ਨੀਤੀ ਨਿਰਧਾਰਕ ਵੀ ਮÏਜੂਦ ਸਨ¢ ਲੁਧਿਆਣਾ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨੌਲੋਜੀ ਕਟਾਣੀ ਕਲਾ ਦੇ ਕੰਪਿਊਟਰ ਐਪਲੀਕੇਸ਼ਨ ਦੇ ਹੈੱਡ ਡਾ. ਪੁਨੀਤ ਜਿੰਦਲ ਨੇ ਕਿਹਾ ਕਿ ਇਹ ਕਿਤਾਬ ਜਸਤਿੰਦਰ ਕÏਰ ਲਈ ਉਨ੍ਹਾਂ ਦੀ ਪਹਿਲੀ ਅੰਤਰਰਾਸ਼ਟਰੀ ਕਿਤਾਬ ਹੈ, ਉਹ ਜੋਤੀ ਵਿੱਦਿਆ ਪੀਠ ਵੁਮੈਨ ਯੂਨੀਵਰਸਿਟੀ ਜੈਪੁਰ ਦੇ ਡਿਪਾਰਟਮੈਂਟ ਆਫ ਕੰਪਿਊਟਰ ਸਾਇੰਸ ਵਿਚ ਰਿਸਰਚ ਸਕਲਰ ਹਨ ਤੇ ਲੁਧਿਆਣਾ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨੌਲੋਜੀ ਕਟਾਣੀ ਕਲਾਂ ਦੇ ਕੰਪਿਊਟਰ ਐਪਲੀਕੇਸ਼ਨ ਡਿਪਾਰਟਮੈਂਟ ਵਿਚ ਅਸਿਸਟੈਂਟ ਪ੍ਰੋਫੈਸਰ ਵਜੋਂ ਸੇਵਾ ਨਿਭਾ ਰਹੇ ਹਨ¢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਸਤਬੀਰ ਸਿੰਘ ਗੋਸਲ ਨੇ ਇਸ ਲੇਖਿਕਾ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਇਹ ਕਿਤਾਬ ਕਿਸਾਨ ਨੂੰ ਸਿਖਾਉਂਦੀ ਹੈ ਕਿ ਡਾਟਾ ਵੀ ਬੀਜ ਅਤੇ ਪਾਣੀ ਵਾਂਗ ਖੇਤੀ ਪੂਰਨ ਦਾ ਮਹੱਤਵਪੂਰਨ ਹਿੱਸਾ ਹੋਣ ਦੇ ਨਾਲ ਹੀ ਭਵਿੱਖ ਦੀ ਖੇਤੀ ਦਾ ਨਕਸ਼ਾ ਵੀ ਹੈ¢ ਪੀ.ਏ.ਯੂ. ਪਸਾਰ ਸਿੱਖਿਆ ਦੇ ਐਡੀਸ਼ਨਲ ਡਾਇਰੈਕਟਰ ਤਰਸੇਮ ਸਿੰਘ ਢਿੱਲੋਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਕਿਤਾਬ ਦਾ ਪਹਿਲਾ ਭਾਗ ਕਿਸਾਨ ਨੂੰ ਸ਼ੁੱਧ ਖੇਤੀ ਦੀ ਅਸਲ ਮਹੱਤਤਾ ਸਮਝਾਉਂਦਾ ਹੈ | ਐਗਰੀਕਲਚਰ ਇੰਜੀਨੀਅਰਿੰਗ ਦੇ ਅਸਿਸਟੈਂਟ ਡਾਇਰੈਕਟਰ ਆਫ ਰਿਸਰਚ ਡਾ. ਮਹੇਸ਼ ਕੁਮਾਰ ਨੇ ਕਿਹਾ ਕਿ ਬਾਜ਼ਾਰ ਦੇ ਭਾਅ ਅਤੇ ਪੈਦਾਵਾਰ ਦੀ ਪੇਸ਼ਗੋਈ ਕਿਸਾਨ ਦੀ ਆਮਦਨ ਵਧਾਉਣ ਵਿਚ ਮਦਦ ਕਰਦੀ ਹੈ ਜੋ ਕਿ ਇਸ ਕਿਤਾਬ ਵਿਚ ਵਿਸਥਾਰ ਨਾਲ ਸਮਝਾਇਆ ਗਿਆ ਹੈ¢ ਇਲੈਕਟ੍ਰੀਕਲ ਇੰਜੀਨੀਅਰਿੰਗ ਐਂਡ ਇਨਫਰਮੇਸ਼ਨ ਟੈਕਨੌਲੋਜੀ ਦੇ ਮੁਖੀ ਡਾ.ਓ ਪੀ ਗੁਪਤਾ ਨੇ ਕਿਹਾ ਕਿ ਅਜਿਹੀਆਂ ਕਿਤਾਬਾਂ ਸਰਕਾਰ ਨੂੰ ਕਿਸਾਨ ਹਿਤੈਸ਼ੀ ਨੀਤੀਆਂ ਬਣਾਉਣ ਵਿਚ ਮਦਦ ਕਰਦੀਆਂ ਹਨ¢ ਡਿਪਾਰਟਮੈਂਟ ਆਫ ਇਕਨਾਮਿਕ ਐਂਡ ਸੋਸ਼ੋਲੌਜੀ ਦੇ ਮੁਖੀ ਡਾ. ਜੇ.ਐਮ. ਸਿੰਘ ਨੇ ਕਿਹਾ ਕਿ ਇਹ ਕਿਤਾਬ ਸਾਨੂੰ ਸਿਖਾਉਂਦੀ ਹੈ ਕਿ ਮੋਬਾਈਲ ਫ਼ੋਨ ਵੀ ਖੇਤੀ ਦਾ ਸਾਧਨ ਬਣ ਸਕਦਾ ਹੈ, ਇਹ ਕਿਤਾਬ ਵਿਦਿਆਰਥੀਆਂ ਲਈ ਪੂਰਾ ਸਿਲੇਬਸ ਹੈ ਅਤੇ ਕਿਸਾਨਾਂ ਲਈ ਪ੍ਰਯੋਗਿਕ ਗਾਈਡ ਹੋਣ ਦਾ ਵੀ ਉਨ੍ਹਾਂ ਪ੍ਰਗਟਾਵਾ ਕੀਤਾ¢ ਪੀ.ਏ.ਯੂ. ਦੇ ਸਕੂਲ ਆਫ ਬਿਜ਼ਨਸ ਸਟੱਡੀ ਦੇ ਪ੍ਰੋਫੈਸਰ ਡਾ.ਮੋਹਿਤ ਗੁਪਤਾ ਨੇ ਕਿਹਾ ਕਿ ਇਹ ਕਿਤਾਬ ਵਿਦਿਆਰਥੀਆਂ ਲਈ ਪੂਰਾ ਸਿਲੇਬਸ, ਨੀਤੀ ਨਿਰਧਾਰਤਕਾਂ ਲਈ ਰੈਫਰੈਂਸ ਬੁੱਕ ਅਤੇ ਭਾਰਤੀ ਖੇਤੀ ਨੂੰ ਡਿਜੀਟਲ ਲਾਭਕਾਰੀ ਅਤੇ ਟਿਕਾਊ ਬਣਾਉਣ ਵੱਲ ਇਕ ਉੱਘਾ ਕਦਮ ਹੈ¢ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਅਮਨਦੀਪ ਦਰਦੀ ਨੇ ਪੀ.ਏ.ਯੂ. ਦੇ ਉਪ ਕੁਲਪਤੀ ਡਾ.ਸਤਿਬੀਰ ਸਿੰਘ ਗੋਸਲ ਅਤੇ ਹਾਜ਼ਰ ਵਿਦਵਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਸਤਿੰਦਰ ਕÏਰ ਦੀ ਇਹ ਪਹਿਲੀ ਅੰਤਰਰਾਸ਼ਟਰੀ ਕਿਤਾਬ ਹੈ, ਉਹ ਜਿਉਤੀ ਵਿੱਦਿਆ-ਪੀਠ ਵੋਮੈਨ ਯੂਨੀਵਰਸਿਟੀ ਜੈਪੁਰ ਦੇ ਡਿਪਾਰਟਮੈਂਟ ਆਫ ਕੰਪਿਊਟਰ ਸਾਇੰਸ ਵਿਚ ਰਿਸਰਚ ਸਕਲਰ ਹਨ¢ ਉਨ੍ਹਾਂ ਇਹ ਵੀ ਕਿਹਾ ਕਿ ਇਹ ਕਿਤਾਬ ਲੈਮਬਰਟ ਅਕੈਡਮਿਕ ਪਬਲਿਸ਼ਿੰਗ ਜਰਮਨੀ ਵਲੋਂ ਪ੍ਰਕਾਸ਼ਿਤ ਕੀਤੀ ਗਈ ਹੈ¢ ਇਹ ਸੰਸਥਾ ਉਚ ਗੁਣਵੱਤਾ ਦੀਆਂ ਕਿਤਾਬਾਂ ਪ੍ਰਕਾਸ਼ਿਤ ਕਰਦੀ ਹੈ¢ ਇਹ ਕਿਤਾਬ ਦੁਨੀਆ ਭਰ ਦੇ 80 ਹਜ਼ਾਰ ਤੋਂ ਵੱਧ ਕਿਤਾਬ ਘਰਾਂ ਅਤੇ 3000 ਤੋਂ ਵੱਧ ਆਨਲਾਈਨ ਪਲੇਟਫ਼ਾਰਮਾਂ 'ਤੇ ਵੀ ਉਪਲਬਧ ਹੋਣ ਦਾ ਵੀ ਉਨ੍ਹਾਂ ਪ੍ਰਗਟਾਵਾ ਕੀਤਾ¢

Ad Position 22
No active advertisement
ਪਿਛਲੀ ਖ਼ਬਰ ਨਿਗਮ ਹਾਊਸ ਦੀ ਮੀਟਿੰਗ ਦੌਰਾਨ ਕਰਮਚਾਰੀ ਯੂਨੀਅਨ ਦਾ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਯੱਗ ਕਰਨ ਨਾਲ ਕਾਰੋਬਾਰ ਤੇ ਜੀਵਨ ਦੀਆਂ ਰੁਕਾਵਟਾਂ ਦੂਰ ਹੁੰਦੀਆਂ ਹਨ-ਮਹੰਤ ਪ੍ਰਵੀਨ <br/>
Ad Position 24