ਨਗਰ ਨਿਗਮ ਦੀ ਜਨਰਲ ਹਾਊਸ ਮੀਟਿੰਗ 'ਚ 112 ਪਿੰਡ ਸ਼ਾਮਿਲ ਕਰਨ ਦਾ ਪ੍ਰਸਤਾਵ ਪਾਸ
ਅਜੀਤ ਡੈਸਕ
27-12-2025
ਰਾਜਗੁਰੂ ਨਗਰ, ਮਹਾਂਰਿਸ਼ੀ ਨਗਰ, ਸੁਖਦੇਵ ਨਗਰ ਨੂੰ ਨਗਰ ਨਿਗਮ ਅਧੀਨ ਲਿਆਉਣ ਦੇ ਨਾਂਅ 'ਤੇ ਲੱਖਾਂ ਰੁਪਏ ਦੇ ਇਸ਼ਤਿਹਾਰ ਜਾਰੀ ਕੀਤੇ ਗਏ, ਪਰ ਹਕੀਕਤ ਵਿਚ ਇਨ੍ਹਾਂ ਇਲਾਕਿਆਂ ਨੂੰ ਅਜੇ ਤਕ ਨਗਰ ਨਿਗਮ ਵਿਚ ਸ਼ਾਮਲ ਨਹੀਂ ਕੀਤਾ ਗਿਆ | ਇਸਦੇ ਜਵਾਬ ਵਿਚ ਧਨਵੀਰ ਧਾਲੀਵਾਲ ਨੇ ਕਿਹਾ ਕਿ ਸਾਲ 2012 ਵਿਚ ਜਦੋਂ ਭਾਜਪਾ ਦੀ ਸਰਕਾਰ ਸੀ | ਉਸ ਸਮੇਂ ਵੀ ਇਹ ਇਲਾਕੇ ਨਗਰ ਨਿਗਮ ਵਿਚ ਸ਼ਾਮਲ ਕਰਨ ਦ ਤਜਵੀਜ਼ ਲਿਆਉਂਦੀ ਗਈ ਸੀ, ਪਰ ਉਸ ਸਮੇਂ ਦੀ ਸਰਕਾਰ ਵਲੋਂ ਵੀ ਇਸ ਨੰੂ ਰੱਦ ਕਰ ਦਿੱਤਾ ਗਿਆ ਸੀ | ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਤੇ ਬੇਵਜ੍ਹਾ ਦੋਸ਼ ਲਗਾਏ ਜਾ ਰਹੇ ਹਨ |
ਜਦ ਕੌਂਸਲਰ ਗੁਰਪ੍ਰੀਤ ਸਿੰਘ ਬੱਬਲ ਵਲੋਂ ਨਿਗਮ ਅਧਿਕਾਰੀਆਂ ਨਾਲ ਦੁਰਵਿਵਹਾਰ ਨਾ ਕਰਨ ਸੰਬੰਧੀ ਕਹਿਣ 'ਤੇ ਕਾਂਗਰਸੀ ਕੌਂਸਲਰ ਭੜਕੇ
ਮੀਟਿੰਗ ਦੌਰਾਨ 'ਆਪ' ਕੌਂਸਲਰ ਗੁਰਪ੍ਰੀਤ ਸਿੰਘ ਬੱਬਲ ਵਲੋਂ ਨਿਗਮ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਦੁਰਵਿਵਹਾਰ ਨਾ ਕਰਨ ਬਾਰੇ ਕਿਹਾ ਗਿਆ ਤਾਂ ਇਸ 'ਤੇ ਕਾਂਗਰਸੀ ਕੌਂਸਲਰ ਭੜਕ ਪਏ | ਉਨ੍ਹਾਂ ਕਿਹਾ ਕਿ ਨਿਗਮ ਅਧਿਕਾਰੀਆਂ ਵਲੋਂ ਉਨ੍ਹਾਂ ਦੇ ਕੰਮ ਨਾ ਕਰਕੇ ਉਨ੍ਹਾਂ ਤੇ ਕਥਿਤ ਤੌਰ ਤੇ ਝੂਠੇ ਕੇਸ ਦਰਜ ਕਰਵਾਏ ਜਾ ਰਹੇ ਹਨ | ਮੀਟਿੰਗ ਦੌਰਾਨ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ, ਡਿਪਟੀ ਮੇਅਰ ਪਿ੍ੰਸ ਜੌਹਰ ਤੇ ਵਿਧਾਇਕ ਰਾਜਿੰਦਰ ਕੌਰ ਛੀਨਾ ਤੇ ਨਿਗਮ ਅਧਿਕਾਰੀ ਮੌਜੂਦ ਸਨ |
ਨਗਰ ਨਿਗਮ 'ਚ 112 ਪਿੰਡ ਸ਼ਾਮਿਲ ਕਰਨ ਦਾ ਪ੍ਰਸਤਾਵ ਆਉਣ ਵਾਲੇ ਸਮੇਂ 'ਚ ਹੋਵੇਗਾ ਹਿਤਕਾਰੀ-ਮੇਅਰ
ਨਗਰ ਨਿਗਮ ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਨੇ ਕਿਹਾ ਹੈ ਕਿ ਨਗਰ ਨਿਗਮ ਵਿਚ 112 ਪਿੰਡ ਸ਼ਾਮਿਲ ਕਰਨ ਦਾ ਪ੍ਰਸਤਾਵ ਆਉਣ ਵਾਲੇ ਸਮੇਂ ਵਿਚ ਲਾਭਕਾਰੀ ਹੋਵੇਗਾ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਮੈਟਰੋ ਸਿਟੀ ਨੂੰ ਕਈ ਯੋਜਨਾਵਾਂ ਦਿੱਤੀਆਂ ਜਾਂਦੀਆਂ ਹਨ, ਜਿਨ੍ਹਾਂ ਲਈ ਨਗਰ ਨਿਗਮ ਕੋਲ ਜ਼ਿਆਦਾ ਜ਼ਮੀਨ ਦਾ ਹੋਣਾ ਲਾਜ਼ਮੀ ਹੈ | ਇਸ ਪ੍ਰਸਤਾਵ ਨਾਲ ਨਗਰ ਨਿਗਮ ਦਾ ਖੇਤਰਫਲ ਵਧੇਗਾ ਤੇ ਇਹ ਸਕੀਮਾਂ ਸ਼ਹਿਰ ਵਿਚ ਆਉਣਗੀਆਂ | ਇਸਦੇ ਨਾਲ ਨਾਲ ਨਗਰ ਨਿਗਮ ਦੀ ਆਮਦਨੀ ਵੀ ਵਧੇਗੀ |