ਲੁਧਿਆਣਾ, 27 ਦਸੰਬਰ (ਭੁਪਿੰਦਰ ਸਿੰਘ ਬੈਂਸ)-ਸੈਕਰਡ ਹਾਰਟ ਕਾਨਵੈਂਟ ਸਕੂਲ ਸੈਕਟਰ-39 ਵਿਖੇ ਸਾਲ 2025 ਦੀਆਂ ਬੋਰਡ ਪ੍ਰੀਖਿਆਵਾਂ ਵਿਚ ਆਈ.ਸੀ.ਐਸ.ਈ. ਤੇ ਆਈ.ਐਸ.ਸੀ. ਦੇ ਵਿਦਿਆਰਥੀਆਂ ਵਲੋਂ ਹਾਸਲ ਕੀਤੀਆਂ ਸ਼ਾਨਦਾਰ ਉਪਲਬਧੀਆਂ ਦੇ ਸਨਮਾਨ ਵਿਚ ਅਚੀਵਰਜ ਫੈਲਿਸਿਟੇਸ਼ਨ ਸਮਾਗਮ ਕਰਵਾਇਆ ਗਿਆ | ਇਸ ਦੌਰਾਨ ਟਾਪਰ ਵਿਦਿਆਰਥੀਆਂ ਨੰੂ ਟਰਾਫ਼ੀਆਂ ਅਤੇ ਪ੍ਰਸ਼ੰਸਾ ਪੱਤਰ ਭੇਟ ਕਰਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਹਰਪ੍ਰੀਤ ਕੌਰ ਕੰਗ ਡੀਨ-ਅੰਤਰਰਾਸ਼ਟਰੀ ਅਫੇਅਰਜ਼, ਪੀ.ਸੀ.ਟੀ.ਈ. ਗਰੁੱਪ ਆਫ਼ ਇੰਸਟੀਚਿਊਟਸ ਸ਼ਾਮਿਲ ਹੋਏ | ਇਸ ਤੋਂ ਇਲਾਵਾ ਆਸ਼ੀਸ਼ ਕੁਮਾਰ ਰਸਤੋਗੀ, ਰਿਜਨਲ ਹੈੱਡ, ਦੀ ਫੈਡਰਲ ਬੈਂਕ ਲਿਮਟਿਡ ਤੇ ਰਵਨੀਤ ਸਿੰਘ ਲਾਂਬਾ, ਸੀਨੀਅਰ ਮੈਨੇਜਰ ਤੇ ਬ੍ਰਾਂਚ ਹੈੱਡ ਵੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਸਕੂਲ ਦੇ ਡਾਇਰੈਕਟਰ ਰੈਫਰੈਂਡ ਫਾਦਰ ਸੇਵਸਟੀਅਨ ਪੈਲਾਸਰੀ ਤੇ ਪਿ੍ੰਸੀਪਲ ਰੈਫਰੇੇਂਡ ਸਿਸਟਰ ਕ੍ਰੀਸਿਸ ਮਾਰੀਆ ਨੇ ਸਨਮਾਨਿਤ ਵਿਦਿਆਰਥੀਆਂ, ਮਾਪਿਆਂ ਤੇ ਮਹਿਮਾਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ | ਸਮਾਗਮ ਦੀ ਸ਼ੁਰੂਆਤ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਕ੍ਰਿਸਮਸ ਕੈਰੋਲਜ ਨਾਲ ਹੋਈ | ਇਸ ਤੋਂ ਬਾਅਦ ਵਿਦਿਆਰਥੀਆਂ ਵਲੋਂ ਨਾਚ, ਗੀਤ ਅਤੇ ਹੋਰ ਸਭਿਆਚਾਰਕ ਪੇਸ਼ਕਾਰੀਆਂ ਨੇ ਦਰਸ਼ਕਾਂ ਨੰੂ ਮੰਤਰ ਮੁਗਧ ਕਰ ਦਿੱਤਾ | ਇਸ ਮੌਕੇ ਆਪਣੇ ਸੰਬੋਧਨ ਵਿਚ ਹਰਪ੍ਰੀਤ ਸਿੰਘ ਕੰਗ ਨੇ ਵਿਦਿਆਰਥੀਆਂ ਨੰੂ ਅਨੁਸ਼ਾਸਨ, ਇਮਾਨਦਾਰੀ ਅਤੇ ਨੈਤਿਕ ਮੁੱਲਾਂ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਆਸ਼ੀਸ਼ ਕੁਮਾਰ ਰਸਤੋਗੀ ਨੇ ਵੀ ਸਿੱਖਿਆ ਨੰੂ ਰਾਸ਼ਟਰ ਨਿਰਮਾਣ ਦੀ ਰੀੜ੍ਹ ਦੱਸਦਿਆਂ ਸਕੂਲ ਪ੍ਰਬੰਧਨ, ਅਧਿਆਪਕਾਂ, ਮਾਤਾ ਪਿਤਾ ਅਤੇ ਵਿਦਿਆਰਥੀਆਂ ਨੰੂ ਇਸ ਸਫਲਤਾ ਲਈ ਵਧਾਈ ਦਿੱਤੀ | ਅੰਤ ਵਿਚ ਰਵਾਇਤੀ ਕਿ੍ਸਮਈ ਭਜਨ ਸਾਈਲੈਂਟ ਨਾਈਟ ਦੇ ਸਾਂਝੇ ਗਾਇਣ ਨਾਲ ਸਮਾਗਮ ਸੰਪੰਨ ਹੋਇਆ |