23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਵੈਟਰਨਰੀ ਯੂਨੀਵਰਸਿਟੀ ਨੇ ਪ੍ਰਾਪਤ ਕੀਤਾ 25 ਲੱਖ ਰੁਪਏ ਦਾ ਖੋਜ ਪ੍ਰਾਜੈਕਟ

Ad Position 21
No active advertisement
ਅਜੀਤ ਡੈਸਕ 31-12-2025
ਲੁਧਿਆਣਾ, 30 ਦਸੰਬਰ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਪਸ਼ੂ-ਧਨ ਉਤਪਾਦਨ ਪ੍ਰਬੰਧਨ ਵਿਭਾਗ ਨੇ ਭਾਰਤ ਸਰਕਾਰ ਦੇ ਸੂਖਮ, ਛੋਟੇ ਅਤੇ ਦਰਮਿਆਨੇ ਉਦਯੋਗ ਮੰਤਰਾਲੇ ਕੋਲੋਂ 24 ਲੱਖ 80 ਹਜ਼ਾਰ ਰੁਪਏ ਦਾ ਖੋਜ ਪ੍ਰਾਜੈਕਟ ਹਾਸਿਲ ਕੀਤਾ ਹੈ ¢ ਇਸ ਦਾ ਵਿਸ਼ਾ ਹੋਵੇਗਾ 'ਡੇਅਰੀ ਫਾਰਮਿੰਗ ਲਈ ਉਨਤ ਉਦਮੀਪਨ ਮੁਹਾਰਤ ਅਤੇ ਪ੍ਰਬੰਧਨ ਵਿਕਾਸ ਪ੍ਰੋਗਰਾਮ'¢ ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿੰਦਿਆਂ ਸੰਬੰਧਿਤ ਟੀਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਪ੍ਰਾਜੈਕਟ ਨਾਲ ਡੇਅਰੀ ਉਦਯੋਗ ਵਿਚ ਗਿਆਨ ਅਤੇ ਉਦਮੀਪਨ ਮੁਹਾਰਤ ਲਈ ਵੱਡਾ ਯੋਗਦਾਨ ਮਿਲੇਗਾ ¢ ਉਨ੍ਹਾਂ ਕਿਹਾ ਕਿ ਆਰਥਿਕ ਸਥਿਰਤਾ ਅਤੇ ਉਦਮੀਪਨ ਵਿਕਾਸ ਲਈ ਅਜਿਹੇ ਯਤਨ ਬਹੁਤ ਲੋੜੀਂਦੇ ਹਨ ¢ ਡਾ. ਪ੍ਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਖੋਜ ਨੇ ਕਿਹਾ ਕਿ ਇਹ ਪ੍ਰਾਜੈਕਟ ਉਦਮੀਪਨ ਵਿਕਾਸ ਲਈ ਇਕ ਨਵਾਂ ਹੁਲਾਰਾ ਲਿਆਏਗਾ ਜਿਸ ਦੇ ਤਹਿਤ ਡੇਅਰੀ ਖੇਤਰ ਨੂੰ ਹੋਰ ਸੁਦਿ੍ਸ਼ ਕੀਤਾ ਜਾਏਗਾ ¢ ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਹਾ ਕਿ ਇਹ ਮੰਚ ਡੇਅਰੀ ਖੇਤਰ ਵਿਚ ਨਵੀਨਤਾ ਅਤੇ ਨਵੀਆਂ ਨਿਰਮਾਣ ਸਮਰੱਥਾ ਨੂੰ ਉਜਾਗਰ ਕਰੇਗਾ ¢ ਡਾ. ਸਵਰਨ ਸਿੰਘ ਰੰਧਾਵਾ, ਡੀਨ, ਵੈਟਰਨਰੀ ਸਾਇੰਸ ਕਾਲਜ ਨੇ ਕਿਹਾ ਕਿ ਇਸ ਪ੍ਰਾਜੈਕਟ ਰਾਹੀਂ ਅਸੀਂ ਵਿਗਿਆਨਕ ਤਕਨੀਕਾਂ ਅਤੇ ਤਕਨਾਲੋਜੀ ਦੇ ਨਵੇਂ ਪ੍ਰਯੋਗ ਸਿੱਖਾਂਗੇ¢

Ad Position 22
No active advertisement
ਪਿਛਲੀ ਖ਼ਬਰ 110 ਪਿੰਡਾਂ ਨੂੰ ਨਗਰ ਨਿਗਮ 'ਚ ਰਲਾਏ ਜਾਣ ਦਾ ਡਟਵਾਂ ਵਿਰੋਧ ਹੋਵੇਗਾ-ਢੇਸੀ/ਬਸੈਮੀ/ਬੀਰਮੀ ਅਗਲੀ ਖ਼ਬਰ ਧੀਆਂ ਦੇ 30ਵੇਂ ਲੋਹੜੀ ਮੇਲੇ 'ਤੇ 10 ਜਨਵਰੀ ਨੂੰ ਮੰਚ ਵਲੋਂ ਨਾਨੀਆਂ-ਦਾਦੀਆਂ ਦਾ ਕਰਾਂਗੇ ਵਿਸ਼ੇਸ਼ ਸਨਮਾਨ-ਬਾਵਾ <br...
Ad Position 24