ਲੁਧਿਆਣਾ, 30 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਮਾਲਵਾ ਸਭਿਆਚਾਰਕ ਮੰਚ ਪੰਜਾਬ ਦੀ ਮੀਟਿੰਗ ਮੰਚ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਮੰਚ ਦੇ ਪ੍ਰਧਾਨ ਜਸਵੀਰ ਸਿੰਘ ਰਾਣਾ ਝਾਂਡੇ ਅਤੇ ਇੰਦਰਜੀਤ ਕÏਰ ਪ੍ਰਧਾਨ ਮਹਿਲਾ ਵਿੰਗ ਪੰਜਾਬ ਦੀ ਸਰਪ੍ਰਸਤੀ ਹੇਠ ਹੋਈ, ਜਿਸ ਦਾ ਸਮੁੱਚਾ ਪ੍ਰਬੰਧ ਜਨਰਲ ਸਕੱਤਰ ਮੰਚ ਰੇਸ਼ਮ ਸਿੰਘ ਸੱਗੂ, ਸੁਖਵਿੰਦਰ ਸਿੰਘ ਜਗਦੇਵ, ਅਮਰਪਾਲ ਸਿੰਘ ਅਤੇ ਮਾਸਟਰ ਹਰੀਦੇਵ ਬਾਵਾ ਵਲੋਂ ਕੀਤਾ ਗਿਆ | ਇਸ ਸਮੇਂ ਗੁਰਨਾਮ ਸਿੰਘ ਕਲੇਰ ਨੂੰ ਮੰਚ ਦਾ ਪੰਜਾਬ ਦਾ ਵਾਈਸ ਪ੍ਰਧਾਨ ਅਤੇ ਰਾਕੇਸ਼ ਗੋਇਲ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ | ਇਸ ਮÏਕੇ ਸੰਬੋਧਨ ਕਰਦਿਆਂ ਸ਼੍ਰੀ ਬਾਵਾ ਅਤੇ ਰਾਣਾ ਝਾਂਡੇ ਨੇ ਕਿਹਾ ਕਿ ਇਸ ਵਾਰ 30ਵੇਂ ਧੀਆਂ ਦੇ ਲੋਹੜੀ ਮੇਲੇ 'ਤੇ ਨਾਨੀਆਂ ਅਤੇ ਦਾਦੀਆਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਮੇਲੇ ਵਿਚ 125 ਨੰਨ੍ਹੀਆਂ ਬੱਚੀਆਂ ਜਿਨ੍ਹਾਂ ਦਾ ਜਨਮ 2025 ਵਿਚ ਹੋਇਆ ਉਨ੍ਹਾਂ ਦੀ ਚੋਣ ਕਰਨ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਵਿਚ ਇੰਦਰਜੀਤ ਕÏਰ ਮਹਿਲਾ ਵਿੰਗ ਪ੍ਰਧਾਨ ਦੇ ਨਾਲ ਜਨਰਲ ਸੈਕਟਰੀ ਜਗਜੀਵਨ ਸਿੰਘ ਗ਼ਰੀਬ ਰਕਬਾ, ਸੁਖਵਿੰਦਰ ਸਿੰਘ ਜਗਦੇਵ, ਵਰਿੰਦਰ ਭੱਲਾ ਅਤੇ ਮਨਜੀਤ ਕÏਰ ਸਰੋਏ ਲਗਾਏ ਗਏ ਹਨ | ਜਦਕਿ ਸਵਾਗਤੀ ਕਮੇਟੀ ਦੇ ਚੇਅਰਮੈਨ ਜਸਵੀਰ ਸਿੰਘ ਰਾਣਾ ਝਾਂਡੇ ਹੋਣਗੇ ¢ ਉਨ੍ਹਾਂ ਨਾਲ ਰੇਸ਼ਮ ਸਿੰਘ ਸੱਗੂ, ਯਸ਼ਪਾਲ ਸ਼ਰਮਾ, ਮਾਸਟਰ ਹਰੀ ਦੇਵ ਬਾਵਾ, ਗੁਰਨਾਮ ਸਿੰਘ ਕਲੇਰ, ਰਤਨੇਸ਼ ਕੁਮਾਰ, ਸਰਬਜੀਤ ਮੰਨੂ ਹੋਣਗੇ¢ ਇਸ ਸਮੇਂ ਚਾਰ ਬੇਟੀਆਂ ਨੂੰ ਵਿਸ਼ੇਸ਼ ਤÏਰ 'ਤੇ ਗਾਗਰਾਂ ਭੇਟ ਕੀਤੀਆਂ ਗਈਆਂ ਜਿਨ੍ਹਾਂ ਵਿਚ ਮੰਨਤ ਓਬਰਾਏ, ਕਿਰਨ ਸੱਗੂ, ਸ਼ਾਲਿਨੀ, ਗÏਰਵੀ ਸਰੋਏ ਸ਼ਾਮਿਲ ਸਨ | ਇਸ ਸਮੇਂ ਮੰਚ ਦੇ ਅਹੁਦੇਦਾਰ ਸਰਬਜੀਤ ਵਰਮਾ, ਮਨਜੀਤ ਕÏਰ, ਸੁਰਜੀਤ ਸਿੰਘ, ਅਵਤਾਰ ਸਿੰਘ ਚਾਨੇ, ਜਸ਼ਨਪ੍ਰੀਤ ਸਿੰਘ, ਗਗਨਦੀਪ ਕÏਰ, ਸੁਖਵਿੰਦਰ ਕÏਰ, ਸਵਰਨ ਕÏਰ ਸੱਗੂ, ਸਤਿੰਦਰ ਕÏਰ, ਮੋਨੰੂ ਰੂਪਾਲ, ਰਾਜੇਸ਼ ਕੁਮਾਰ, ਖ਼ੁਸ਼ਦੀਪ ਕÏਰ ਗਰੇਵਾਲ, ਰਾਜਵਿੰਦਰ ਕÏਰ, ਦਿਲਜੀਤ ਸਿੰਘ, ਸੁੱਖਾ ਭੰਵਰਾ, ਰੇਨੰੂ ਨਾਰੰਗ, ਆਰਟਿਸਟ ਮਲਕੀਤ ਮੰਗਾ, ਪਾਲਰਦੀਪ ਸਿੰਘ ਰਿਐਤ, ਸੋਨੀਆ ਅਲੱਗ, ਹਰਜਿੰਦਰ ਕÏਰ, ਨੀਲਮ ਰਾਣੀ, ਜਸਪਾਲ ਸਿੰਘ, ਮਨਜੀਤ ਰਾਜੂ, ਪਾਲੀ ਦਮਦਮ, ਮਮਤਾ ਰਾਣੀ, ਮਨੋਜ ਵਾਲੀਆ, ਰਾਜ ਕੁਮਾਰ ਆਦਿ ਹਾਜ਼ਰ ਸਨ¢