ਲੁਧਿਆਣਾ, 30 ਦਸੰਬਰ (ਜਤਿੰਦਰ ਭੰਬੀ)-ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਸੂ) ਬਿਜਨਸ ਨੈਟਵਰਕਿੰਗ ਗਰੁੱਪ (ਬੀ.ਐਨ.ਜੀ.) ਨੇ ਕਲਸੀ ਫਰਨੀਚਰ ਦਾ ਦੌਰਾ ਕੀਤਾ | ਇਸ ਮੌਕੇ ਕਲਸੀ ਫਰਨੀਚਰ ਵਲੋਂ ਸੀਸੂ-ਬੀ.ਐਨ.ਜੀ. ਮੈਂਬਰਾਂ ਨੂੰ ਕਲਸੀ ਫਰਨੀਚਰ ਦੇ ਉਤਪਾਦਾਂ ਦੀ ਵਿਸ਼ਾਲ ਅਤੇ ਪ੍ਰਭਾਵਸ਼ਾਲੀ ਜਾਣਕਾਰੀ ਹਾਸਲ ਕੀਤੀ | ਭਾਗੀਦਾਰਾਂ ਨੇ ਕੰਪਨੀ ਦੇ ਵਿਲੱਖਣ ਅਤੇ ਸਮਕਾਲੀ ਡਿਜ਼ਾਈਨ, ਉਤਮ ਕਾਰੀਗਰੀ ਅਤੇ ਗੁਣਵੱਤਾ ਦੀ ਸ਼ਲਾਘਾ ਕੀਤੀ | ਸੀਸੂ ਦੇ ਉਪ-ਪ੍ਰਧਾਨ ਦੀਦਾਰਜੀਤ ਸਿੰਘ ਲੋਟੇ ਨੇ ਕਿਹਾ ਕਿ ਇਸ ਫੇਰੀ ਨਾਲ ਮੈਂਬਰਾਂ ਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਹੈ | ਇਸ ਮੌਕੇ ਸੁਖਜਿੰਦਰ ਸਿੰਘ ਨੇ ਕਲਸੀ ਫਰਨੀਚਰ 'ਚ ਆਏ ਸਾਰੇ ਮਹਿਮਾਨਾਂ ਦਾ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਹਨੀ ਸੇਠੀ ਜਨਰਲ ਸਕੱਤਰ ਸੀਸੂ ਨੇ ਕੈਪਟਨ ਬੀ.ਐਨ.ਜੀ. ਟੀਮ ਦੇ ਨਾਲ ਦੌਰੇ ਦੇ ਸਫਲ ਤਾਲਮੇਲ ਵਿਚ ਇਕ ਮਹੱਤਵਪੂਰਨ ਭੂਮਿਕਾ ਨਿਭਾਈ | ਉਨ੍ਹਾਂ ਕਿਹਾ ਕਿ ਸੀਸੂ-ਬੀ.ਐਨ.ਜੀ. ਮੈਂਬਰਾਂ ਨੇ ਸਾਰੀਆਂ ਮੀਟਿੰਗਾਂ ਵਿਚ ਸਰਗਰਮੀ ਨਾਲ ਹਿੱਸਾ ਲੈਣ | ਇਸ ਮੌਕੇ ਉਦਮੀਆਂ ਵਿਚ ਸੰਚਾਰ ਹੁਨਰ, ਵਿਸ਼ਵਾਸ ਅਤੇ ਪੀਅਰ ਲਰਨਿੰਗ ਨੂੰ ਵਧਾਉਣ ਦੇ ਉਦੇਸ਼ ਨਾਲ ਨਵੀਂ ਲਾਂਚ ਕੀਤੀ ਗਈ 'ਓਪਨ ਮਾਈਕ' ਪਹਿਲਕਦਮੀ ਦਾ ਲਾਭ ਉਠਾਉਣ ਲਈ ਉਤਸ਼ਾਹਿਤ ਕੀਤਾ ਗਿਆ |