08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਬੀਬੀ ਸਤਵੀਰ ਕੌਰ ਜੌਹਲ ਨੇ 37ਵੀਂ ਮਲੇਸ਼ੀਆ ਓਪਨ ਚੈਂਪੀਅਨਸ਼ਿਪ 'ਚੋਂ 3 ਤਗਮਿਆਂ 'ਤੇ ਕੀਤਾ ਕਬਜ਼ਾ <br/>

Ad Position 21
No active advertisement
ਅਜੀਤ ਡੈਸਕ 01-06-2025
ਚੰਡੀਗੜ੍ਹ, 31 ਮਈ (ਮਾਰਕੰਡਾ)- 37ਵੀਂ ਮਲੇਸ਼ੀਆ ਇੰਟਰਨੈਸ਼ਨਲ ਓਪਨ ਚੈਂਪੀਅਨਸ਼ਿਪ ਪਰਲਜ਼ (ਮਲੇਸ਼ੀਆ) ਵਿਖੇ ਕਰਵਾਈ ਗਈ | ਏਸ਼ੀਆ ਦੇ ਸਾਰੇ ਹੀ ਦੇਸ਼ਾਂ ਨੇ ਓਪਨ ਚੈਂਪੀਅਨਸ਼ਿਪ 'ਚ ਹਿੱਸਾ ਲਿਆ | ਚੰਡੀਗੜ੍ਹ ਤੋਂ ਐਨ. ਐਮ. ਏ. ਇੰਡੀਆ ਐਸੋਸੀਏਸ਼ਨ ਵਲੋਂ ਇੰਡੀਆ ਦੀ ਟੀਮ ਭੇਜੀ ਗਈ | ਬੀਬੀ ਸਤਵੀਰ ਕੌਰ ਜੌਹਲ (70) ਦੀ ਅਗਵਾਈ (ਖ਼ੁਦ ਅਥਲੀਟ) ਵਾਲੀ ਟੀਮ ਨੇ ਹਿੱਸਾ ਲਿਆ, ਜਿਨ੍ਹਾਂ ਨੇ 2 ਕਿਲੋ ਮੀਟਰ 'ਚੋਂ ਸੋਨ, 66 ਫੁੱਟ ਥਰੋ 'ਚੋਂ ਚਾਂਦੀ ਤੇ 100 ਮੀ. 'ਚੋਂ ਚਾਂਦੀ, ਭੁਪਿੰਦਰ ਸਿੰਘ (60) ਨੇ ਡਿਸਕਸ ਥਰੋਅ 'ਚੋਂ ਕਾਂਸੇ, ਸਰੋਜ਼ ਕਾਲੀਆ (70) ਨੇ ਗੋਲੇ 'ਚੋਂ ਕਾਂਸੇ, ਡਿਸਕਸ਼ ਥਰੋਅ 'ਚੋਂ ਕਾਂਸੇ, ਜੈਲਵਨ ਥਰੋਅ ਵਿਚੋਂ ਕਾਂਸੇ, ਸਵੀਤਾ ਕੁਮਾਰੀ (50) ਨੇ 100 ਮੀ. ਦੌੜ 'ਚੋਂ ਚਾਂਦੀ, ਗੋਲੇ ਵਿਚੋਂ ਚਾਂਦੀ, ਲੰਬੀ ਛਾਲ ਵਿਚੋਂ ਚਾਂਦੀ, ਵਿਪਨ ਕੁਮਾਰ ਸਿੰਘ (40) ਨੇ 1500 ਮੀ. ਦੌੜ 'ਚੋਂ ਸੋਨ, 800 ਮੀ.ਦੌੜ 'ਚੋਂ ਕਾਂਸੇ, 3 ਹਜ਼ਾਰ ਮੀ.ਦੌੜ 'ਚੋਂ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ | ਇਨ੍ਹਾਂ ਨਾਲ ਕੁਲਵੰਤ ਸਿੰਘ (60), ਦਲਜੀਤ ਸਿੰਘ (40) ਨੇ ਖੇਡਾਂ 'ਚ ਹਿੱਸਾ ਲਿਆ | ਖੇਡਾਂ ਵਿਚ ਕੁੱਲ ਟੀਮ ਨੇ 2 ਸੋਨ ਤਗਮਾ, 6 ਚਾਂਦੀ ਦਾ ਤਗਮਾ, 5 ਕਾਂਸੇ ਦਾ ਤਗਮੇ ਪ੍ਰਾਪਤ ਕੀਤੇ |


Ad Position 22
No active advertisement
ਪਿਛਲੀ ਖ਼ਬਰ ਧਾਰਮਿਕ ਸਦਭਾਵਨਾ ਨੂੰ ਸਮਰਪਿਤ 'ਤਿਰੰਗਾ ਯਾਤਰਾ' ਕੱਢੀ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੇ ਨਾਂਅ 'ਚ ਕਿਸੇ ਵੀ ਤਬਦੀਲੀ ਦਾ ਵਿਰੋਧ ਕਰਦੇ ਹੋਏ ਉਪ ਕੁਲਪਤੀ ਨੂੰ ਮੈਮੋਰੰਡਮ ਸੌਂਪਿਆ
Ad Position 24