08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਧਾਰਮਿਕ ਸਦਭਾਵਨਾ ਨੂੰ ਸਮਰਪਿਤ 'ਤਿਰੰਗਾ ਯਾਤਰਾ' ਕੱਢੀ

Ad Position 21
No active advertisement
ਅਜੀਤ ਡੈਸਕ 01-06-2025
ਚੰਡੀਗੜ੍ਹ, 31 ਮਈ (ਮਾਰਕੰਡਾ)-ਭਾਰਤ ਦੀ ਏਕਤਾ, ਅਖੰਡਤਾ ਤੇ ਭਾਈਚਾਰਕ ਸਦਭਾਵਨਾ ਨੂੰ ਸਮਰਪਿਤ 'ਤਿਰੰਗਾ ਯਾਤਰਾ' ਸੰਤ ਸਮਾਜ ਵਲੋਂ ਸੰਤ ਬਾਬਾ ਪਿ੍ਤਪਾਲ ਸਿੰਘ ਦੇ ਆਸ਼ੀਰਵਾਦ ਤੇ ਡਾ. ਜਗਮੋਹਨ ਸਿੰਘ ਰਾਜੂ (ਸਾਬਕਾ ਆਈ. ਏ. ਐਸ. ਅਧਿਕਾਰੀ) ਦੀ ਅਗਵਾਈ ਹੇਠ ਕੱਢੀ ਗਈ | ਯਾਤਰਾ ਗੁਰਦੁਆਰਾ ਗੁਰੂਸਾਗਰ ਸਾਹਿਬ ਤੋਂ ਸ਼ੁਰੂ ਹੋ ਕੇ ਸਰੋਵਰ ਮਾਰਗ, ਪੈਟਰੋਲ ਪੰਪ, ਸੈਕਟਰ 7 ਮਾਰਕੀਟ ਤੋਂ ਹੁੰਦੀ ਹੋਈ ਗੁਰਦੁਆਰਾ ਸਾਹਿਬ ਸੈਕਟਰ 7 ਵਿਖੇ ਸਮਾਪਤ ਹੋਈ | ਯਾਤਰਾ 'ਚ ਸਾਰੇ ਧਰਮਾਂ ਦੇ ਸੰਤਾਂ ਨੇ ਆਪਣੇ-ਆਪਣੇ ਧਾਰਮਿਕ ਚਿੰਨ੍ਹਾਂ ਤੇ ਝੰਡਿਆਂ ਨਾਲ ਯਾਤਰਾ ਵਿਚ ਹਿੱਸਾ ਲਿਆ, ਜੋ ਆਪਸੀ ਸਤਿਕਾਰ ਤੇ ਏਕਤਾ ਦਾ ਪ੍ਰਤੀਕ ਬਣ ਗਏ | ਗੁਰਬਾਣੀ ਕੀਰਤਨ, ਦੇਸ਼ ਭਗਤੀ ਦੇ ਗੀਤ ਤੇ ਪਰਚਮ ਵੰਦਨਾ ਨੇ ਪੂਰੇ ਮਾਹੌਲ ਨੂੰ ਦੇਸ਼ ਭਗਤੀ ਤੇ ਸ਼ਰਧਾ ਨਾਲ ਭਰ ਦਿੱਤਾ | ਇਹ ਯਾਤਰਾ ਧਾਰਮਿਕ ਸਦਭਾਵਨਾ, ਆਪਸੀ ਭਾਈਚਾਰੇ ਤੇ ਰਾਸ਼ਟਰੀ ਏਕਤਾ ਦੀ ਇਕ ਜਿਉਂਦੀ ਜਾਗਦੀ ਉਦਾਹਰਣ ਬਣ ਗਈ | ਇਸ ਮੌਕੇ ਸੰਤ ਬਾਬਾ ਪਿ੍ਤਪਾਲ ਸਿੰਘ ਨੇ ਕਿਹਾ ਕਿ ਪੰਜਾਬ ਨੇ ਹਮੇਸ਼ਾ ਤਿਰੰਗੇ ਦਾ ਸਤਿਕਾਰ ਕੀਤਾ ਹੈ | ਇਤਿਹਾਸ ਗਵਾਹ ਹੈ ਕਿ ਪੰਜਾਬੀਆਂ ਨੇ ਦੇਸ਼ ਦੀ ਆਜ਼ਾਦੀ ਤੇ ਅਖੰਡਤਾ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ | ਇਸ ਮੌਕੇ ਸਰਦਾਰ ਰਾਜਾ ਸਿੰਘ, ਭਾਈ ਤੇਜਸਵਰ ਪ੍ਰਤਾਪ ਸਿੰਘ, ਸਰਦਾਰ ਜਸਬੀਰ ਸਿੰਘ ਬੇਦੀ ਤੇ ਕਈ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਦੂਜਾ ਸਿਵਲ ਡਿਫੈਂਸ ਅਭਿਆਸ ਆਪ੍ਰੇਸ਼ਨ ਸ਼ੀਲਡ ਕਰਵਾਇਆ ਅਗਲੀ ਖ਼ਬਰ ਬੀਬੀ ਸਤਵੀਰ ਕੌਰ ਜੌਹਲ ਨੇ 37ਵੀਂ ਮਲੇਸ਼ੀਆ ਓਪਨ ਚੈਂਪੀਅਨਸ਼ਿਪ 'ਚੋਂ 3 ਤਗਮਿਆਂ 'ਤੇ ਕੀਤਾ ਕਬਜ਼ਾ <br/>
Ad Position 24