ਚੰਡੀਗੜ੍ਹ, 31 ਮਈ (ਮਾਰਕੰਡਾ)-ਲਾਇਨਜ਼ ਕਲੱਬ ਚੰਡੀਗੜ੍ਹ ਸੈਂਟਰਲ ਨੇ ਮਾਨਵ ਮੰਗਲ ਹਾਈ ਸਕੂਲ ਸੈਕਟਰ 21 ਦੇ ਵਿਹੜੇ 'ਚ ਇਕ ਪ੍ਰੋਗਰਾਮ ਕਰਵਾਇਆ, ਜਿਥੇ ਪ੍ਰਾਜੈਕਟ ਉਡਾਨ ਦੇ ਤਹਿਤ ਵੱਖ-ਵੱਖ ਸਕੂਲਾਂ ਦੇ 30 ਗ਼ਰੀਬ ਬੱਚਿਆਂ ਨੂੰ ਸਕਾਲਰਸ਼ਿਪ ਤੇ ਫ਼ੀਸਾਂ ਲਈ 2 ਲੱਖ 25 ਹਜ਼ਾਰ ਰੁਪਏ ਦੇ ਚੈੱਕ ਵੰਡੇ ਗਏ | ਸਾਬਕਾ ਜ਼ਿਲ੍ਹਾ ਗਵਰਨਰ ਲਲਿਤ ਬਹਿਲ ਨੇ ਦੱਸਿਆ ਕਿ ਪਿਛਲੇ 10 ਸਾਲਾਂ 'ਚ ਲਾਇਨਜ਼ ਕਲੱਬ ਚੰਡੀਗੜ੍ਹ ਸੈਂਟਰਲ ਨੇ ਕਮਜ਼ੋਰ ਵਰਗਾਂ ਦੇ ਲਗਪਗ 350 ਸਕੂਲੀ ਬੱਚਿਆਂ ਨੂੰ ਸਕਾਲਰਸ਼ਿਪ ਤੇ ਫ਼ੀਸ ਭੁਗਤਾਨ ਸਹਾਇਤਾ ਪ੍ਰਦਾਨ ਕੀਤੀ ਹੈ | ਮੌਜੂਦਾ ਸਾਲ 'ਚ ਹੁਣ ਤੱਕ ਇਨ੍ਹਾਂ ਬੱਚਿਆਂ 'ਚ 6 ਲੱਖ ਰੁਪਏ ਦੀ ਰਕਮ ਵੰਡੀ ਜਾ ਚੁੱਕੀ ਹੈ |