09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਉੱਤਰੀ ਭਾਰਤ 'ਚ ਆਪਣਾ ਕਾਰੋਬਾਰ ਵਧਾ ਰਿਹਾ ਕੋਨੇ ਇੰਡੀਆ <br/>

Ad Position 21
No active advertisement
ਅਜੀਤ ਡੈਸਕ 01-06-2025
ਚੰਡੀਗੜ੍ਹ, 31 ਮਈ (ਅ. ਬ.)-ਲਿਫ਼ਟਾਂ, ਐਸਕੇਲੇਟਰਾਂ ਤੇ ਆਟੋਮੈਟਿਕ ਬਿਲਡਿੰਗ ਦਰਵਾਜ਼ਿਆਂ ਦੇ ਇਕ ਪ੍ਰਮੁੱਖ ਪ੍ਰਦਾਤਾ ਕੋਨੇ ਐਲੀਵੇਟਰ ਇੰਡੀਆ ਨੇ ਮੁਹਾਲੀ (ਪੰਜਾਬ) 'ਚ ਇਕ ਨਵੇਂ ਦਫ਼ਤਰ ਦੇ ਉਦਘਾਟਨ ਨਾਲ ਉੱਤਰੀ ਭਾਰਤ 'ਚ ਆਪਣੇ ਕਾਰੋਬਾਰ ਦਾ ਵਿਸਥਾਰ ਕੀਤਾ ਹੈ | ਇਹ ਕਦਮ ਕੋਨੇ ਦੀ ਰਾਇਜ਼ ਰਣਨੀਤੀ ਦੇ ਤਹਿਤ ਰਣਨੀਤਕ ਵਚਨਬੱਧਤਾ ਨੂੰ ਦਰਸਾਉਂਦਾ ਹੈ, ਜਿਸ ਦਾ ਉਦੇਸ਼ ਵਿਕਾਸ ਨੂੰ ਤੇਜ਼ ਕਰਨਾ, ਸਥਾਨਕ ਸ਼ਮੂਲੀਅਤ ਨੂੰ ਮਜ਼ਬੂਤ ਕਰਨਾ ਅਤੇ ਸਮਾਰਟ ਤੇ ਟਿਕਾਊ ਸ਼ਹਿਰੀ ਗਤੀਸ਼ੀਲਤਾ ਹੱਲਾਂ ਨਾਲ ਸ਼ਹਿਰਾਂ ਦੇ ਭਵਿੱਖ ਨੂੰ ਆਕਾਰ ਦੇਣਾ ਹੈ | ਮੁਹਾਲੀ ਫ਼ੇਜ਼ 11, ਐਸ. ਏ. ਐਸ. ਨਗਰ 'ਚ ਰਣਨੀਤਕ ਤÏਰ 'ਤੇ ਸਥਿਤ, ਇਹ ਨਵਾਂ ਦਫ਼ਤਰ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ ਤੇ ਕਸ਼ਮੀਰ ਅਤੇ ਹਰਿਆਣਾ ਦੇ ਕੁੱਝ ਹਿੱਸਿਆਂ 'ਚ ਐਲੀਵੇਟਰ ਅਤੇ ਐਸਕੇਲੇਟਰ ਹੱਲਾਂ ਦੀ ਵੱਧ ਰਹੀ ਮੰਗ ਨੂੰ ਪੂਰਾ ਕਰੇਗਾ | ਇਹ ਕੋਨੇ ਦੇ ਉੱਨਤ ਐਲੀਵੇਟਰ ਡਿਜ਼ਾਈਨ, ਨਵੀਨਤਾਕਾਰੀ ਵਿਸ਼ੇਸ਼ਤਾਵਾਂ ਤੇ ਅਤਿ-ਆਧੁਨਿਕ ਤਕਨਾਲੋਜੀ ਨੂੰ ਪ੍ਰਦਰਸ਼ਿਤ ਕਰਨ ਵਾਲੇ ਇਕ ਪ੍ਰਦਰਸ਼ਨੀ ਕੇਂਦਰ ਵਜੋਂ ਵੀ ਕੰਮ ਕਰੇਗਾ | ਇਹ ਦਫ਼ਤਰ ਰਾਜਾਂ ਦੇ ਮੁੱਖ ਸ਼ਹਿਰਾਂ 'ਚ ਕੰਮ ਕਰਨ ਵਾਲੀਆਂ ਵਿੱਕਰੀ, ਸਥਾਪਨਾ, ਸੇਵਾ ਅਤੇ ਆਧੁਨਿਕੀਕਰਨ ਟੀਮਾਂ ਦਾ ਸਮਰਥਨ ਕਰੇਗਾ |

Ad Position 22
No active advertisement
ਪਿਛਲੀ ਖ਼ਬਰ ਲਾਇਨਜ਼ ਕਲੱਬ ਚੰਡੀਗੜ੍ਹ ਸੈਂਟਰਲ ਨੇ 30 ਲੋੜਵੰਦ ਬੱਚਿਆਂ ਨੂੰ ਦਿੱਤੀ ਸਕਾਲਰਸ਼ਿਪ ਅਗਲੀ ਖ਼ਬਰ ਹੱਲੋਮਾਜਰਾ 'ਚ ਖੇਡ ਮੁਕਾਬਲੇ ਕਰਵਾਏ <br/>
Ad Position 24