09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਹੱਲੋਮਾਜਰਾ 'ਚ ਖੇਡ ਮੁਕਾਬਲੇ ਕਰਵਾਏ <br/>

Ad Position 21
No active advertisement
ਅਜੀਤ ਡੈਸਕ 01-06-2025
ਚੰਡੀਗੜ੍ਹ, 31 ਮਈ (ਮਾਰਕੰਡਾ)-ਸ਼ਹੀਦ ਭਗਤ ਸਿੰਘ ਸਮਾਜ ਵਿਗਿਆਨ ਸੁਸਾਇਟੀ ਵਲੋਂ ਸੰਚਾਲਿਤ 'ਨਵੀਂ ਸਵੇਰ ਪਾਠਸ਼ਾਲਾ' ਨੇ ਹੱਲੋਮਾਜਰਾ ਚੰਡੀਗੜ੍ਹ 'ਚ ਇਕ 'ਖੇਡ ਮੁਕਾਬਲਾ' ਕਰਵਾਇਆ, ਜਿਸ 'ਚ ਨੌਜਵਾਨਾਂ ਤੇ ਬੱਚਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਪ੍ਰੋਗਰਾਮ 'ਚ ਕਈ ਤਰ੍ਹਾਂ ਦੀਆਂ ਖੇਡ ਗਤੀਵਿਧੀਆਂ ਜਿਵੇਂ ਕਿ ਹੋਲੀ ਸਾਈਕਲ ਦੌੜ, ਪੁੱਲ-ਅੱਪ, ਬਾਰ ਹੈਂਗਿੰਗ, ਰੱਸਾਕਸ਼ੀ, ਪਲੈਂਕਸ ਤੇ ਪੁਸ਼-ਅੱਪ ਆਦਿ ਕਰਵਾਏ ਗਏ | ਖਿਡਾਰੀਆਂ ਨੇ ਇਨ੍ਹਾਂ ਖੇਡਾਂ 'ਚ ਉਤਸ਼ਾਹ ਨਾਲ ਹਿੱਸਾ ਲਿਆ | ਸਭਾ ਹੱਲੋਮਾਜਰਾ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਉਦੇਸ਼ ਨਾਲ ਇਹ ਖੇਡ ਮੁਕਾਬਲੇ ਕਰਵਾਏ ਗਏ | ਇਨ੍ਹਾਂ ਪ੍ਰੋਗਰਾਮਾਂ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਇਕ ਬਿਹਤਰ ਸਮਾਜ ਵੱਲ ਵਧਣ ਦਾ ਮੌਕਾ ਮਿਲੇਗਾ | ਮੁਕਾਬਲਿਆਂ 'ਚੋਂ ਜੇਤੂ ਨੌਜਵਾਨਾਂ ਨੂੰ ਸਨਮਾਨਿਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਉੱਤਰੀ ਭਾਰਤ 'ਚ ਆਪਣਾ ਕਾਰੋਬਾਰ ਵਧਾ ਰਿਹਾ ਕੋਨੇ ਇੰਡੀਆ <br/> ਅਗਲੀ ਖ਼ਬਰ ਦਿਵਿਆ ਪਬਲਿਕ ਸਕੂਲ 'ਚ ਸੱਤ ਦਿਨਾ ਭਾਸ਼ਾਈ ਸਮਰ ਕੈਂਪ ਲਗਾਇਆ
Ad Position 24