ਚੰਡੀਗੜ੍ਹ, 31 ਮਈ (ਮਾਰਕੰਡਾ)-ਦਿਵਿਆ ਪਬਲਿਕ ਸਕੂਲ ਸੈਕਟਰ-44 ਵਿਖੇ ਸੱਤ ਦਿਨਾਂ ਦਾ ਭਾਸ਼ਾਈ ਸਮਰ ਕੈਂਪ ਲਗਾਇਆ | ਇਸ ਮੌਕੇ ਪਿ੍ੰ. ਰਾਜੇਸ ਕਮਲ ਨੇ ਦੱਸਿਆ ਕਿ ਸੀ. ਬੀ. ਐਸ. ਈ. ਸਰਕੂਲਰ ਦੇ ਅਨੁਸਾਰ ਸੱਤ ਦਿਨਾਂ ਲਈ ਭਾਰਤੀ ਭਾਸ਼ਾ ਸਮਰ ਕੈਂਪ ਲਗਾਇਆ, ਜਿਸ 'ਚ ਗੁਜਰਾਤੀ ਭਾਸ਼ਾ ਦੀ ਸ਼ੁਰੂਆਤ ਕੀਤੀ ਗਈ ਤੇ ਵਿਦਿਆਰਥੀਆਂ ਨੇ ਗੁਜਰਾਤ ਦੀ ਮੂਲ ਭਾਸ਼ਾ, ਉਨ੍ਹਾਂ ਦੀ ਸੰਸਕਿ੍ਤੀ, ਇਤਿਹਾਸ ਅਤੇ ਸਥਾਨਕ ਭੂਗੋਲ ਸਿੱਖਿਆ ਬਾਰੇ ਜਾਣਕਾਰੀ ਪ੍ਰਾਪਤ ਕੀਤੀ | ਇਸ ਦਾ ਉਦੇਸ਼ ਵਿਦਿਆਰਥੀਆਂ ਵਿਚ ਬਹੁਭਾਸ਼ਾਈਤਾ ਅਤੇ ਸੱਭਿਆਚਾਰਕ ਕਦਰਦਾਨੀ ਨੂੰ ਉਤਸ਼ਾਹਿਤ ਕਰਨਾ ਸੀ |