10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਸਾਬਕਾ ਵਿਦਿਆਰਥੀ ਖ਼ਾਲਸਾ ਸੀ. ਸੈ. ਸਕੂਲ ਭਲਾਈ ਸੰਸਥਾ ਖਰੜ ਦੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 01-06-2025
ਖਰੜ, 31 ਮਈ (ਗੁਰਮੁੱਖ ਸਿੰਘ ਮਾਨ)-ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ਸਾਬਕਾ ਵਿਦਿਆਰਥੀ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਭਲਾਈ ਸੰਸਥਾ ਖਰੜ ਦੀ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਐਸ. ਐਸ. ਕੋਰਾ ਵਲੋਂ ਕੀਤੀ ਗਈ | ਇਸ ਮੌਕੇ ਹਾਜ਼ਰ ਮੈਂਬਰਾਂ ਦੀ ਸਹਿਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਮੌਜੂਦਾ ਸੰਸਥਾ ਦੇ ਪ੍ਰਧਾਨ ਐਸ. ਐਸ. ਕੋਰਾ, ਸੀਨੀਅਰ ਮੀਤ ਪ੍ਰਧਾਨ ਇਕਬਾਲ ਸਿੰਘ ਸੋਹਲ, ਮੀਤ ਪ੍ਰਧਾਨ ਹਰਸ਼ਰਨਜੀਤ ਸਿੰਘ, ਜਨਰਲ ਸਕੱਤਰ ਗੁਣਵੰਤ ਸਿੰਘ, ਵਿੱਤ ਸਕੱਤਰ ਰਾਜਵੰਤ ਸਿੰਘ, ਸਹਾਇਕ ਵਿੱਤ ਸਕੱਤਰ ਗੁਰਮੱੁਖ ਸਿੰਘ, ਪ੍ਰੈੱਸ ਸਕੱਤਰ ਸੌਦਾਗਰ ਸਿੰਘ ਕੋਮਲ ਤੇ ਮੁੱਖ ਸਲਾਹਕਾਰ ਹਰਮਿੰਦਰ ਸਿੰਘ ਮਾਵੀ ਹੀ ਜਨਵਰੀ 2026 ਤੱਕ ਕੰਮ ਕਰਦੇ ਰਹਿਣਗੇ | ਇਸ ਮੌਕੇ ਪ੍ਰਧਾਨ ਐਸ. ਐਸ. ਕੋਰਾ ਵਲੋਂ ਸੰਸਥਾ ਦੀ ਸਾਲ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਤੇ ਹਾਜ਼ਰ ਮੈਂਬਰਾਂ ਨੂੰ ਬੇਨਤੀ ਕੀਤੀ ਗਈ ਕਿ ਹਰ ਮੈਂਬਰ ਆਪਣੀ ਨਿੱਜੀ ਜ਼ਿੰਮੇਵਾਰੀ ਸਮਝਦੇ ਹੋਏ ਸੰਸਥਾ ਨਾਲ ਹੋਰਨਾਂ ਮੈਂਬਰਾਂ ਨੂੰ ਜੋੜਨ ਤਾਂ ਜੋ ਸੰਸਥਾ ਅੱਗੇ ਹੋਰ ਉਤਸ਼ਾਹ ਨਾਲ ਵਿਦਿਆਰਥੀਆਂ ਦੀ ਭਲਾਈ ਲਈ ਕੰਮ ਕਰ ਸਕੇ | ਇਸ ਮੌਕੇ ਹਰਸ਼ਰਨਜੀਤ ਸਿੰਘ, ਕਮਲਜੀਤ ਸਿੰਘ ਲੌਂਗੀਆ, ਗੁਣਵੰਤ ਸਿੰਘ, ਅਮਨਦੀਪ ਸਿੰਘ, ਹਰਮਿੰਦਰ ਸਿੰਘ ਮਾਵੀ, ਅਵਤਾਰ ਸਿੰਘ ਵਾਲੀਆ, ਗੁਰਮੁੱਖ ਸਿੰਘ, ਤਰਸੇਮ ਸਿੰਘ, ਜਗਜੀਤ ਸਿੰਘ ਮਾਵੀ, ਸੁਖਦੀਪ ਸਿੰਘ ਮਾਵੀ, ਰਾਜਵੰਤ ਸਿੰਘ ਕਪੂਰ ਤੇ ਜਗਦੀਸ਼ ਸਿੰਘ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਲਟਾਣਾ ਨੇੜਿਓਾ ਪਿਸਤੌਲ ਤੇ ਰੌਂਦਾਂ ਸਮੇਤ ਨੌਜਵਾਨ ਗਿ੍ਫ਼ਤਾਰ <br/> ਅਗਲੀ ਖ਼ਬਰ ਬਾਦਲ ਗਰੁੱਪ ਪੰਜ ਮੈਂਬਰੀ ਕਮੇਟੀ ਨੂੰ ਭੰਗ ਕਰਵਾਉਣ ਲਈ ਰਚ ਰਿਹੈ ਸਾਜਿਸ਼ਾਂ-ਗਿਆਨੀ ਹਰਪ੍ਰੀਤ ਸਿੰਘ <br/>
Ad Position 24