10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਬਲਟਾਣਾ ਨੇੜਿਓਾ ਪਿਸਤੌਲ ਤੇ ਰੌਂਦਾਂ ਸਮੇਤ ਨੌਜਵਾਨ ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 01-06-2025
ਜ਼ੀਰਕਪੁਰ, 31 ਮਈ (ਹੈਪੀ ਪੰਡਵਾਲਾ)-ਪੁਲਿਸ ਨੇ ਬਲਟਾਣਾ ਖੇਤਰ 'ਚੋਂ ਇਕ ਨੌਜਵਾਨ ਨੂੰ ਪਿਸਤੌਲ ਤੇ ਰੌਂਦਾਂ ਸਮੇਤ ਗਿ੍ਫ਼ਤਾਰ ਕੀਤਾ ਹੈ | ਮੁਲਜ਼ਮ ਦੀ ਪਛਾਣ ਮਨਦੀਪ ਸਿੰਘ (35) ਵਾਸੀ ਪਿੰਡ ਰਾਏਪੁਰ ਕਲਾਂ (ਚੰਡੀਗੜ੍ਹ) ਵਜੋਂ ਹੋਈ ਹੈ | ਮਾਮਲੇ ਬਾਬਤ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਮੁਹਾਲੀ ਹਰਮਨਦੀਪ ਸਿੰਘ ਹਾਂਸ ਵਲੋਂ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਸੀ. ਆਈ. ਏ. ਸਟਾਫ਼ ਦੀ ਟੀਮ ਵਲੋਂ ਉਕਤ ਨੌਜਵਾਨ ਨੂੰ ਗਿ੍ਫ਼ਤਾਰ ਕਰਕੇ ਉਸ ਕੋਲੋਂ ਇਕ ਨਾਜਾਇਜ਼ ਪਿਸਤੌਲ ਤੇ ਰੌਂਦ ਬਰਾਮਦ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਹੈ | ਇਸ ਸੰਬੰਧੀ ਸੌਰਵ ਜਿੰਦਲ ਐਸ. ਪੀ. (ਜਾਂਚ) ਨੇ ਦੱਸਿਆ ਕਿ ਬੀਤੀ 28 ਮਈ ਨੂੰ ਸੀ. ਆਈ. ਏ. ਸਟਾਫ਼ ਦੀ ਪੁਲਿਸ ਪਾਰਟੀ ਬਲਟਾਣਾ ਚੌਕੀ ਨੇੜੇ ਮੌਜੂਦ ਸੀ ਤਾਂ ਇਸੇ ਦੌਰਾਨ ਏ. ਐਸ. ਆਈ. ਜਤਿੰਦਰ ਸਿੰਘ ਨੂੰ ਸੂਚਨਾ ਮਿਲੀ ਕਿ ਮਨਦੀਪ ਸਿੰਘ ਨੇ ਬਲਟਾਣਾ-ਰਾਏਪੁਰ ਸੜਕ 'ਤੇ ਪ੍ਰਾਪਰਟੀ ਡੀਲਰ ਦਾ ਦਫ਼ਤਰ ਖੋਲਿ੍ਹਆ ਹੋਇਆ ਹੈ, ਜਿਸ ਕੋਲ ਨਾਜਾਇਜ਼ ਹਥਿਆਰ ਹਨ | ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਉਸ ਦੇ ਦਫ਼ਤਰ ਤੋਂ ਮਨਦੀਪ ਸਿੰਘ ਗਿ੍ਫ਼ਤਾਰ ਕਰਕੇ ਉਸ ਕੋਲੋਂ ਇਕ ਨਾਜਾਇਜ਼ ਪਿਸਤੌਲ 32 ਬੋਰ ਤੇ 5 ਰੌਂਦ 32 ਬੋਰ ਬਰਾਮਦ ਕੀਤੇ ਹਨ | ਇਸ ਸੰਬੰਧ 'ਚ ਪੁਲਿਸ ਨੇ ਥਾਣਾ ਜ਼ੀਰਕਪੁਰ ਵਿਖੇ ਮਾਮਲਾ ਦਰਜ ਕਰਕੇ ਮੁਲਜ਼ਮ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਹੈ | ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਕੋਲੋਂ ਹੋਰ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ |

Ad Position 22
No active advertisement
ਪਿਛਲੀ ਖ਼ਬਰ ਬਿਲਡਰ ਨਜਿੰਦਰ ਸਿੰਘ 'ਤੇ ਕਾਤਲਾਨਾ ਹਮਲਾ ਅਗਲੀ ਖ਼ਬਰ ਸਾਬਕਾ ਵਿਦਿਆਰਥੀ ਖ਼ਾਲਸਾ ਸੀ. ਸੈ. ਸਕੂਲ ਭਲਾਈ ਸੰਸਥਾ ਖਰੜ ਦੀ ਮੀਟਿੰਗ <br/>
Ad Position 24