07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਖਰੜ ਹਲਕੇ ਦੇ ਲੋਕ ਅਜੇ ਵੀ ਬੁਨਿਆਦੀ ਸੁਵਿਧਾਵਾਂ ਤੋਂ ਵਾਂਝੇ-ਜੀਤੀ ਪਡਿਆਲਾ <br/>

Ad Position 21
No active advertisement
ਅਜੀਤ ਡੈਸਕ 02-06-2025
ਕੁਰਾਲੀ, 1 ਜੂਨ (ਹਰਪ੍ਰੀਤ ਸਿੰਘ)-ਨੇੜਲੇ ਪਿੰਡ ਫਤਹਿਗੜ੍ਹ ਵਿਖੇ ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਵਲੋਂ ਇਕ ਮਹੱਤਵਪੂਰਨ ਵਰਕਰ ਮੀਟਿੰਗ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਜੀਤੀ ਪਡਿਆਲਾ ਨੇ ਖਰੜ ਹਲਕੇ ਦੇ ਆਮ ਲੋਕਾਂ ਨਾਲ ਜੁੜੀਆਂ ਅਹਿਮ ਸਮੱਸਿਆਵਾਂ 'ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਮੌਜੂਦਾ ਹਲਕਾ ਵਿਧਾਇਕ ਲੋਕਾਂ ਦੀ ਆਵਾਜ਼ ਵਿਧਾਨ ਸਭਾ ਤੱਕ ਪਹੁੰਚਾਉਣ 'ਚ ਨਾਕਾਮ ਰਹੇ ਹਨ | ਉਨ੍ਹਾਂ ਕਿਹਾ ਕਿ ਲੋਕਾਂ ਨੇ ਚੋਣਾਂ ਦੌਰਾਨ ਜਿਹੜੀਆਂ ਉਮੀਦਾਂ ਲੈ ਕੇ 'ਆਪ' ਨੂੰ ਜਿਤਾਇਆ ਸੀ, ਅੱਜ ਉਹ ਸਾਰੀਆਂ ਉਮੀਦਾਂ ਧੁੰਦਲੀਆਂ ਜਾਪਦੀਆਂ ਹਨ | ਉਨ੍ਹਾਂ ਕਿਹਾ ਕਿ ਸਰਕਾਰ ਦਾ ਕਾਫੀ ਸਮਾਂ ਲੰਘ ਚੁੱਕਿਆ ਹੈ, ਪਰ ਖਰੜ ਹਲਕੇ ਦੇ ਲੋਕ ਅਜੇ ਵੀ ਬੁਨਿਆਦੀ ਸੁਵਿਧਾਵਾਂ ਤੋਂ ਵਾਂਝੇ ਹਨ | ਜੀਤੀ ਪਡਿਆਲਾ ਨੇ ਅੱਗੇ ਕਿਹਾ ਕਿ ਕਾਂਗਰਸ ਹੀ ਉਹ ਇਕੱਲੀ ਪਾਰਟੀ ਹੈ, ਜੋ ਲੋਕਤੰਤਰਕ ਅਸੂਲਾਂ 'ਤੇ ਆਧਾਰਿਤ ਹੋ ਕੇ ਲੋਕਾਂ ਦੀ ਆਵਾਜ਼ ਬਣ ਸਕਦੀ ਹੈ | ਉਨ੍ਹਾਂ ਨੇ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਪਾਰਟੀ ਦੀ ਵਿਚਾਰਧਾਰਾ 'ਚ ਵਿਸ਼ਵਾਸ ਰੱਖਦੇ ਹੋਏ ਇਕਜੁੱਟ ਹੋਣ ਅਤੇ ਖਰੜ ਹਲਕੇ 'ਚ ਕਾਂਗਰਸ ਨੂੰ ਮੁਜ਼ਬੂਤ ਕਰਨ ਲਈ ਮੈਦਾਨ ਵਿਚ ਉਤਰਣ |
ਇਸ ਮੌਕੇ ਬਹਾਦਰ ਸਿੰਘ ਸ਼ੇਖਪੁਰਾ, ਸਰਪੰਚ ਅਮਨਿੰਦਰ ਸਿੰਘ, ਪੰਚ ਪਾਲ ਸਿੰਘ, ਪੰਚ ਜਸਬੀਰ ਸਿੰਘ, ਪੰਚ ਰਣਜੀਤ ਸਿੰਘ, ਪੰਚ ਪਰਵਿੰਦਰ ਸਿੰਘ, ਪੰਚ ਰਾਜਵੀਰ ਸਿੰਘ, ਪ੍ਰਧਾਨ ਗੁਰਦੁਆਰਾ ਸਾਹਿਬ ਰਘਬੀਰ ਸਿੰਘ, ਸਾਬਕਾ ਸਰਪੰਚ ਨਰਿੰਦਰ ਸਿੰਘ, ਸਤਿੰਦਰ ਸਿੰਘ ਸੱਤੀ, ਭਾਈ ਸ਼ਮਿੰਦਰ ਸਿੰਘ ਬੜੌਦੀ, ਯੂਥ ਕਲੱਬ ਦੇ ਪ੍ਰਧਾਨ ਗੋਲਡੀ, ਦਲਵਿੰਦਰ ਸਿੰਘ, ਰਣਜੀਤ ਸਿੰਘ ਅਤੇ ਮਨਪ੍ਰੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਪਿੰਡ ਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਉੱਘੇ ਸਿੱਖ ਵਿਦਵਾਨ ਪਦਮਸ੍ਰੀ ਡਾ. ਰਤਨ ਸਿੰਘ ਜੱਗੀ ਨਮਿਤ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਭੇਟ <br/> ਅਗਲੀ ਖ਼ਬਰ ਗੁਰਦੁਆਰਾ ਨਾਨਕ ਦਰਬਾਰ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ <br/>
Ad Position 24