ਖਰੜ, 1 ਜੂਨ (ਜੰਡਪੁਰੀ)-ਕਾਂਗਰਸ ਹਾਈਕਮਾਂਡ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸ਼ੁਰੂ ਕੀਤੀ ਗਈ 'ਸੰਵਿਧਾਨ ਬਚਾਓ ਮੁਹਿੰਮ' ਤਹਿਤ ਪਿੰਡ ਚਡਿਆਲਾ ਸੂਦਾਂ ਵਿਖੇ ਮੀਟਿੰਗ ਸੱਦੀ ਗਈ | ਇਸ ਮੌਕੇ ਵਿਧਾਨ ਸਭਾ ਹਲਕਾ ਖਰੜ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਵਿਜੇ ਸ਼ਰਮਾ ਟਿੰਕੂ ਨੇ ਉਚੇਚੇ ਤੌਰ 'ਤੇ ਹਾਜ਼ਰੀ ਭਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਗ਼ਲਤ ਨੀਤੀਆਂ ਤਹਿਤ ਸੰਵਿਧਾਨ ਨੂੰ ਤੋੜ-ਮਰੋੜ ਕੇ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ | ਇਸ ਤੋਂ ਇਲਾਵਾ ਮੋਦੀ ਸਰਕਾਰ ਵਲੋਂ ਹੋਰ ਵੀ ਬਹੁਤ ਸਾਰੀਆਂ ਮਨਮਾਨੀਆਂ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਇਸ ਧੱਕੇਸ਼ਾਹੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ | ਉਨ੍ਹਾਂ ਕਿਹਾ ਕਿ ਸੰਵਿਧਾਨ ਦੀ ਰਾਖੀ ਲਈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋਣਾ ਪਵੇਗਾ | ਇਸ ਮੌਕੇ ਗਗਨਦੀਪ ਸਿੰਘ ਤੋਲੇਮਾਜਰਾ, ਹੰਸਰਾਜ ਸਿੰਘ ਬੂਥਗੜ੍ਹ ਚੇਅਰਮੈਨ ਬੀ. ਸੀ. ਵਿੰਗ, ਮਾਸਟਰ ਸੁਰਜੀਤ ਸਿੰਘ ਸਵਾੜਾ, ਸਰਬਜੀਤ ਸਿੰਘ ਟੋਡਰ ਮਾਜਰਾ, ਪਰਵਿੰਦਰ ਸਿੰਘ ਨੰਬਰਦਾਰ ਸਵਾੜਾ, ਜਸਵੀਰ ਸਿੰਘ ਫੈਜਗੜ੍ਹ, ਅਮਨ ਸ਼ਰਮਾ ਝੰਜੇੜੀ, ਪਲਵਿੰਦਰ ਸਿੰਘ, ਬਲਵੀਰ ਸਿੰਘ, ਬੰਟੀ ਰਸਨਹੇੜੀ, ਮੋਹਨ ਲਾਲ ਸ਼ਰਮਾ, ਲਖਬੀਰ ਸਿੰਘ ਕਾਲਾ, ਗੁਰਿੰਦਰ ਸਿੰਘ ਐਸ. ਸੀ. ਚੇਅਰਮੈਨ, ਹਨੀ ਸਿੰਘ, ਸੋਨੀ ਸਾਗੀ ਤੇ ਕੁਲਦੀਪ ਸਿੰਘ ਓਇੰਦ ਪੀ. ਏ. ਆਦਿ ਵੀ ਹਾਜ਼ਰ ਸਨ |