ਖਰੜ, 1 ਜੂਨ (ਜੰਡਪੁਰੀ)-ਜ਼ਿਲ੍ਹਾ ਫੂਡ ਸਪਲਾਈ ਅਫ਼ਸਰ ਹਰਦੀਪ ਸਿੰਘ ਦੀ ਅਗਵਾਈ ਹੇਠ ਫੂਡ ਸਪਲਾਈ ਵਿਭਾਗ ਦੀ ਟੀਮ ਵਲੋਂ ਪਿੰਡ ਦੇਸੂਮਾਜਰਾ ਸਥਿਤ ਇਕ ਦੁਕਾਨ 'ਤੇ ਛਾਪੇਮਾਰੀ ਕਰਕੇ ਗ਼ੈਰਕਾਨੂੰਨੀ ਛੋਟੇ ਤੇ ਵੱਡੇ ਸਿਲੰਡਰ ਕਬਜ਼ੇ 'ਚ ਲਏ ਗਏ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਫੂਡ ਸਪਲਾਈ ਅਫ਼ਸਰ ਇੰਦੂਬਾਲਾ ਨੇ ਦੱਸਿਆ ਕਿ ਇਸ ਦੁਕਾਨ 'ਚ ਵੱਡੇ ਸਿਲੰਡਰਾਂ 'ਚੋਂ ਛੋਟੇ ਸਿਲੰਡਰਾਂ 'ਚ ਗੈਸ ਭਰੀ ਜਾਂਦੀ ਸੀ ਅਤੇ ਛੋਟੇ ਸਿਲੰਡਰ ਆਈ. ਐਸ. ਆਈ. ਮਾਰਕਾ ਵੀ ਨਹੀਂ ਸਨ | ਉਨ੍ਹਾਂ ਦੱਸਿਆ ਕਿ ਇਸ ਗ਼ੈਰਕਾਨੂੰਨੀ ਕਾਰਜ ਕਾਰਨ ਉਨ੍ਹਾਂ ਸਿਲੰਡਰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸ ਮੌਕੇ ਉਨ੍ਹਾਂ ਨਾਲ ਇੰਸਪੈਕਟਰ ਹਰਪ੍ਰੀਤ ਸਿੰਘ ਤੇ ਅਮਰੀਕ ਸਿੰਘ ਆਦਿ ਵੀ ਹਾਜ਼ਰ ਸਨ |