07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਪੀ. ਜੀ. ਆਈ. ਦੇ ਫਿਜ਼ੀਓਥੈਰੇਪਿਸਟ ਐਸੋਸੀਏਸ਼ਨ ਨੇ ਆਪਣੀਆਂ ਜਾਇਜ਼ ਮੰਗਾਂ ਸੰਬੰਧੀ ਦਿੱਤਾ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 02-06-2025
ਚੰਡੀਗੜ੍ਹ, 1 ਜੂਨ (ਮਾਰਕੰਡਾ)- ਪੀ.ਜੀ.ਆਈ.ਐਮ.ਈ.ਆਰ ਦੇ ਫਿਜ਼ੀਓਥੈਰੇਪਿਸਟ ਐਸੋਸੀਏਸ਼ਨ ਨੇ ਪੀ.ਜੀ.ਆਈ ਪ੍ਰਸ਼ਾਸਨ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ | ਉਨ੍ਹਾਂ ਨੇ ਇਹ ਵੀ ਚਿਤਾਵਨੀ ਦਿੱਤੀ ਕਿ ਜੇਕਰ ਪੀ.ਜੀ.ਆਈ ਪ੍ਰਸ਼ਾਸਨ ਮੰਗਾਂ 'ਤੇ ਅਮਲ ਨਹੀਂ ਕਰਦਾ ਤਾਂ ਐਸੋਸੀਏਸ਼ਨ ਲੋਕਤੰਤਰ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵੇਗੀ | ਇਸ ਮੌਕੇ ਫਿਜ਼ੀਓਥੈਰੇਪਿਸਟ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਸਰਕਾਰ, ਚੇਅਰਪਰਸਨ ਉਪੇਦਰਾਂ ਗਊਸੁਵਾਮੀ, ਵਾਈਸ ਪ੍ਰਧਾਨ ਰਘੂਨਾਥ ਸਾਹੂ, ਸੁਯੰਕਤ ਸਕੱਤਰ ਅਜੀਤ ਕੁਮਾਰ, ਜਰਨਲ ਸੈਕਟਰੀ ਲੁਕੇਸ਼ ਭਾਰਤਵਾਜ਼ ਆਦਿ ਨੇ ਜਾਣਕਾਰੀ ਦਿੰਦੇ ਹੋਏ ਕਿ ਫਿਜ਼ੀਓਥੈਰੇਪੀ ਕੇਡਰ ਵਿਚ ਅਧਿਆਪਨ ਅਸਾਮੀਆਂ ਦੀ ਸਿਰਜਣਾ, ਪਹਿਲਾਂ ਤੋਂ ਮੌਜੂਦ ਸੁਤੰਤਰ ਫਿਜ਼ੀਉਥੈਰੇਪੀ ਵਿਭਾਗ ਦੀ ਬਹਾਲੀ ਕੀਤੀ ਜਾਵੇ |ਐਸੋਸੀਏਸ਼ਨ ਦੇ ਅਨੁਸਾਰ ਪੀ.ਜੀ.ਆਈ ਚੰਡੀਗੜ੍ਹ 1995 ਤੋਂ ਫਿਜ਼ੀਉਥੈਰੇਪੀ ਵਿਚ ਇਕ ਵੀ ਸਮਰਪਿਤ ਅਧਿਆਪਨ ਫੈਕਲਟੀ ਤੋਂ ਬਿਨਾਂ ਫਿਜ਼ੀਉਥੈਰੇਪੀ ਕੋਰਸ ਚਲਾ ਰਿਹਾ ਹੈ | ਹਾਲ ਹੀ ਵਿਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਧੀਨ ਰਾਸ਼ਟਰੀ ਕੌਂਸਲ ਫ਼ਾਰ ਅਲਾਈਡ ਐਂਡ ਹੈਲਥ ਪੋ੍ਰਫੈਸ਼ਨਲ ਭਾਰਤ ਸਰਕਾਰ ਨੇ ਫਿਜ਼ੀਉਥੈਰੇਪੀ ਕੇਡਰ ਵਿਚ ਸਮਰਪਿਤ ਫੈਕਲਟੀ ਦੇ ਨਾਲ ਫਿਜ਼ੀਉਥੈਰੇਪੀ ਦਾ ਸੁਤੰਤਰ ਵਿਭਾਗ ਸਥਾਪਤ ਕਰਨ ਲਈ ਪਾਠਕ੍ਰਮ ਵਿਚ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ | ਭਾਰਤ ਵਿਚ ਫਿਜ਼ੀਉਥੈਰੇਪੀ ਸਿੱਖਿਆ ਪ੍ਰਦਾਨ ਕਰਨ ਵਾਲੇ ਹਰੇਕ ਸਿੱਖਿਆ ਸੰਸਥਾ ਦਾ ਇਕ ਵੱਖਰਾ ਸੁਤੰਤਰ ਵਿਭਾਗ ਹੈ | ਆਲ ਇੰਡੀਆ ਇੰਸਟੀਚਿਊਟ ਆਫ਼ ਫਿਜ਼ੀਕਲ ਮੈਡੀਸਨ ਐਂਡ ਰੀਹੈਬਲੀਟੇਸ਼ਨ ਮੁੰਬਈ, ਸਵਾਮੀ ਵਿਵੇਕਾਨੰਦ ਨੈਸ਼ਨਲ ਇੰਸਟੀਚਿਊਟ ਆਫ਼ ਰੀਹੈਬਲੀਟੇਸ਼ਨ ਐਂਡ ਟਰੇਨਿੰਗ ਉੜੀਸਾ, ਨੈਸ਼ਨਲ ਇੰਸਟੀਚਿਊਟ ਆਫ਼ ਲੋਕੋਮੋਟਰ ਡਿਸਏਬਿਲਟੀਜ਼ ਕੋਲਕਾਤਾ ਦਾ ਵੱਖਰਾ ਸੁਤੰਤਰ ਵਿਭਾਗ ਮੌਜੂਦ ਹੈ | ਪਰ ਪੀ.ਜੀ.ਆਈ ਚੰਡੀਗੜ੍ਹ ਵਿਚ ਦਿ੍ਸ਼ ਬਿਲਕੁਲ ਵੱਖਰਾ ਹੈ | ਫਿਜ਼ੀਉਥੈਰੇਪੀ ਸਿੱਖਿਆ ਪ੍ਰਦਾਨ ਕਰਨ ਦੇ ਬਾਵਜੂਦ ਉਨ੍ਹਾਂ ਕੋਲ ਵੱਖਰਾ ਸੁਤੰਤਰ ਫਿਜ਼ੀਉਥੈਰੇਪੀ ਵਿਭਾਗ ਨਹੀਂ ਹੈ | ਵਰਤਮਾਨ ਵਿਚ ਫਿਜ਼ੀਉਥੈਰੇਪੀ ਪੀ.ਆਰ.ਐਮ ਵਿਭਾਗ ਦੇ ਇਕ ਤਿਹਾਈ ਹਿੱਸੇ ਨਾਲ ਜੁੜੀਆ ਹੋਇਆ ਹੈ | ਅੰਤ ਵਿਚ ਫਿਜ਼ੀਓਥੈਰੇਪਿਸਟ ਐਸੋਸੀਏਸ਼ਨ ਨੇ ਕਿਹਾ ਕਿ ਇਹ ਮੰਗਾਂ ਆਪਸ ਵਿਚ ਜੁੜੀਆਂ ਹੋਈਆਂ ਹਨ | ਇਸ ਲਈ ਜਾਇਜ਼ ਮੰਗਾਂ ਪੀ.ਜੀ.ਆਈ ਪ੍ਰਸ਼ਾਸਨ ਦੁਆਰਾ ਪੂਰੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ | ਨਹੀਂ ਤਾਂ ਐਸੋਸੀਏਸ਼ਨ ਲੋਕਤੰਤਰੀ ਢੰਗ ਨਾਲ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਗ਼ੈਰਕਾਨੂੰਨੀ ਗੈਸ ਸਿਲੰਡਰ ਕਬਜ਼ੇ 'ਚ ਲਏ <br/> ਅਗਲੀ ਖ਼ਬਰ ਸਵ. ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਨੂੰ ਸ਼ਰਧਾਂਜਲੀਆਂ ਭੇਟ <br/>
Ad Position 24