07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

'ਆਪ' ਸਰਕਾਰ ਨੇ ਪੰਜਾਬ ਦਾ ਸਿੱਖਿਆ ਢਾਂਚਾ ਕੀਤਾ ਢਹਿ ਢੇਰੀ-ਸਿੱਧੂ

Ad Position 21
No active advertisement
ਅਜੀਤ ਡੈਸਕ 02-06-2025
ਐੱਸ. ਏ. ਐੱਸ. ਨਗਰ, 1 ਜੂਨ (ਪ੍ਰੋ. ਅਵਤਾਰ ਸਿੰਘ)-ਪਿੰਡ ਲਾਂਡਰਾਂ ਵਿਖੇ ਸੱਦੇ ਗਏ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ 'ਆਪ' ਸਰਕਾਰ ਨੂੰ ਪੰਜਾਬ ਦੇ ਸਿੱਖਿਆ ਮਾਡਲ ਵੱਲ ਧਿਆਨ ਦੇਣ ਦੀ ਲੋੜ ਹੈ | ਉਨ੍ਹਾਂ ਆਮ ਆਦਮੀ ਪਾਰਟੀ 'ਤੇ ਇਲਜ਼ਾਮ ਲਗਾਇਆ ਕਿ ਪੰਜਾਬ 'ਚ ਇਹ ਪਾਰਟੀ ਸਿਰਫ਼ 'ਤੇ ਸਿਰਫ਼ ਇਸ਼ਤਿਹਾਰਾਂ ਰਾਹੀਂ ਸਿੱਖਿਆ ਦੇ ਖੇਤਰ 'ਚ ਵਿਕਾਸ ਦੇ ਦਾਅਵੇ ਕਰ ਰਹੀ ਹੈ, ਜਦਕਿ ਜ਼ਮੀਨੀ ਹਕੀਕਤ ਇਸ ਤੋਂ ਬਿਲਕੱੁਲ ਉਲਟ ਹੈ | ਉਨ੍ਹਾਂ ਸਰਕਾਰੀ ਹਾਈ ਸਕੂਲ ਲਾਂਡਰਾਂ ਦੀ ਮਿਸਾਲ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਸਮੇਂ ਸਿਰਫ ਇਕ ਸਕੂਲ ਲਈ ਉਨ੍ਹਾਂ ਨੇ ਕੁੱਲ 35 ਲੱਖ ਰੁ. ਦੀ ਗ੍ਰਾਂਟ ਦਿੱਤੀ ਸੀ ਅਤੇ ਇਸ ਗ੍ਰਾਂਟ ਨਾਲ 6 ਨਵੇਂ ਅਤਿ-ਆਧੁਨਿਕ ਕਲਾਸਰੂਮ ਬਣਾਏ ਗਏ ਸਨ, ਜਦਕਿ 1 ਲੱਖ ਰੁ. ਦਾ ਨਵਾਂ ਫ਼ਰਨੀਚਰ ਖ਼ਰੀਦਿਆ ਗਿਆ ਸੀ | ਉਨ੍ਹਾਂ ਕਿਹਾ ਕਿ ਇਹ ਮੁਹਾਲੀ ਹਲਕੇ ਦੇ ਸਿਰਫ਼ ਇਕ ਸਕੂਲ ਦੀ ਗੱਲ ਹੈ ਅਤੇ ਇਸੇ ਤਰ੍ਹਾਂ ਪੂਰੇ ਹਲਕੇ ਦੇ ਸਕੂਲਾਂ ਦਾ ਉਨ੍ਹਾਂ ਨੇ ਵੱਡੇ ਪੱਧਰ 'ਤੇ ਵਿਕਾਸ ਕਰਵਾਇਆ ਸੀ, ਜਦਕਿ 'ਆਪ' ਸਰਕਾਰ ਵਲੋਂ ਚਲਾਈ ਗਈ 'ਸਿੱਖਿਆ ਕ੍ਰਾਂਤੀ' ਮੁਹਿੰਮ ਮਜ਼ਾਕ ਦਾ ਪਾਤਰ ਬਣ ਕੇ ਰਹਿ ਚੁੱਕੀ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਅਸੀਂ ਹਲਕੇ ਦੇ 6 ਸਰਕਾਰੀ ਸਕੂਲਾਂ ਨੂੰ ਅੱਪਗ੍ਰੇਡ ਕਰਨ ਦਾ ਫ਼ੈਸਲਾ ਲਿਆ ਸੀ ਅਤੇ ਇਸ ਬਾਬਤ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤੀ ਗਈ ਸੀ, ਜਿਸ 'ਚ ਪਿੰਡ ਲਾਂਡਰਾਂ, ਮੌਲੀ ਬੈਦਵਾਣ ਅਤੇ ਸਨੇਟਾ ਦੇ ਸਕੂਲਾਂ ਨੂੰ ਹਾਇਰ ਸੈਕੰਡਰੀ, ਪਿੰਡ ਨਗਾਰੀ ਦੇ ਸਕੂਲ ਨੂੰ ਮਿਡਲ ਸਕੂਲ ਅਤੇ ਪਿੰਡ ਸਿਆਊ ਤੇ ਬੱਲੋਮਾਜਰਾ ਦੇ ਸਕੂਲਾਂ ਨੂੰ ਮੈਟਿ੍ਕ ਤੱਕ ਅੱਪਗ੍ਰੇਡ ਕੀਤਾ ਜਾਣਾ ਸੀ, ਪਰ 'ਸਿੱਖਿਆ ਕ੍ਰਾਂਤੀ' ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ 'ਆਪ' ਸਰਕਾਰ ਹੁਣ ਤੱਕ ਇਨ੍ਹਾਂ ਸਕੂਲਾਂ ਨੂੰ ਅੱਪਗ੍ਰੇਡ ਕਰਨ ਦਾ ਕੰਮ ਪੂਰਾ ਨਹੀਂ ਕਰਵਾ ਸਕੀ |
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਸਾਹਿਤ ਸਭਾ ਖਰੜ ਵਲੋਂ ਸਾਹਿਤਕ ਇਕੱਤਰਤਾ ਦੌਰਾਨ ਡਾ. ਬਲਜੀਤ ਸਨੇਟਾ ਨਾਲ ਕੀਤਾ ਰੁਬਰੂ <br/> ਅਗਲੀ ਖ਼ਬਰ ਵਿੱਦਿਆ ਵੈਲੀ ਸਕੂਲ ਖਰੜ ਵਿਖੇ ਸਮਰ ਕੈਂਪ ਲਗਾਇਆ <br/>
Ad Position 24