07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਪੰਜਾਬੀ ਸਾਹਿਤ ਸਭਾ ਖਰੜ ਵਲੋਂ ਸਾਹਿਤਕ ਇਕੱਤਰਤਾ ਦੌਰਾਨ ਡਾ. ਬਲਜੀਤ ਸਨੇਟਾ ਨਾਲ ਕੀਤਾ ਰੁਬਰੂ <br/>

Ad Position 21
No active advertisement
ਅਜੀਤ ਡੈਸਕ 02-06-2025
ਖਰੜ, 1 ਜੂਨ (ਤਰਸੇਮ ਸਿੰਘ ਜੰਡਪੁਰੀ)-ਪੰਜਾਬੀ ਸਾਹਿਤ ਸਭਾ ਮਾਸਿਕ ਇਕੱਤਰਤਾ ਕੀਤੀ ਗਈ, ਜਿਸ ਦੀ ਪ੍ਰਧਾਨਗੀ ਮੰਡਲ 'ਚ ਉੱਘੇ ਗੀਤਕਾਰ ਫਕੀਰ ਮੌਲੀਵਾਲਾਂ ਵਾਲਾ, ਮੁੱਖ ਮਹਿਮਾਨ ਕੁਲਵੰਤ ਸਿੰਘ (ਸਾਬਕਾ ਸਰਪੰਚ ਤਿ੍ਪੜੀ), ਡਾ. ਬਲਜੀਤ ਸਨੇਟਾ, ਗੀਤਕਾਰ ਹਰਮੇਸ਼ ਕੁਮਾਰ ਹੈਪੀ ਮੁੱਲਾਂਪੁਰ ਅਤੇ ਸਭਾ ਦੇ ਪ੍ਰਧਾਨ ਡਾਕਟਰ ਜਸਪਾਲ ਜੱਸੀ ਸ਼ਾਮਿਲ ਹੋਏ | ਸਭ ਤੋਂ ਪਹਿਲਾਂ ਸਭਾ ਵਲੋਂ ਨਾਮਵਰ ਸਾਹਿਤਕਾਰ ਡਾਕਟਰ ਰਤਨ ਸਿੰਘ ਜੱਗੀ ਦੇ ਵਿਛੋੜੇ 'ਤੇ ਦੁੱਖ ਪ੍ਰਗਟ ਕੀਤਾ ਅਤੇ ਉਨ੍ਹਾਂ ਦੀ ਯਾਦ 'ਚ ਦੋ ਮਿੰਟ ਦਾ ਮੌਨ ਵੀ ਰੱਖਿਆ ਗਿਆ | ਜਨਰਲ ਸਕੱਤਰ ਸਤਵਿੰਦਰ ਸਿੰਘ ਮੜੌਲਵੀ ਨੇ ਕਿਹਾ ਕਿ ਡਾਕਟਰ ਜੱਗੀ ਦੀ ਪੰਜਾਬੀ ਸਾਹਿਤ ਨੂੰ ਬਹੁਤ ਵੱਡੀ ਦੇਣ ਹੈ | ਉਹ ਇਕ ਵਿਦਵਾਨ ਲੇਖਕ ਸਨ, ਜਿਨ੍ਹਾਂ 'ਤੇ ਪੰਜਾਬੀ ਸਾਹਿਤ ਨੂੰ ਸਦਾ ਹੀ ਮਾਣ ਰਹੇਗਾ | ਰਚਨਾਵਾਂ ਦੇ ਦੌਰ 'ਚ ਮਲਕੀਤ ਸਿੰਘ ਨਾਗਰਾ, ਮੰਦਰ ਗਿੱਲ ਸਾਹਿਬਚੰਦੀਆ, ਹਰਮਿੰਦਰ ਸਿੰਘ ਸੁੰਮੀ ਟੱਪਰੀਆਂ ਵਾਲਾ, ਰਣਦੀਪ ਸਿੰਘ, ਜਸਕਰਨ ਸਿੰਘ, ਸੁੱਚਾ ਸਿੰਘ ਅਧੇਰੜਾ, ਗੁਰਮੀਤ ਸਿੰਗਲ, ਬਲਵਿੰਦਰ ਸਿੰਘ ਢਿੱਲੋਂ, ਹਰਜਿੰਦਰ ਸਿੰਘ ਸਾਂਈ ਸਕੇਤੜੀ, ਐਡਵੋਕੇਟ ਨੀਲਮ ਨਾਰੰਗ, ਡਾਕਟਰ ਰੁਪਿੰਦਰ ਕੌਰ, ਗੀਤਕਾਰ ਰਾਜੂ ਨਾਹਰ, ਹਰਜਿੰਦਰ ਸਿੰਘ ਗੋਪਾਲੋਂ, ਅੰਤਰਰਾਸ਼ਟਰੀ ਅਲਗੋਜ਼ਾਵਾਦਕ ਕਰਮਜੀਤ ਸਿੰਘ ਬੱਗਾ, ਤਰਸੇਮ ਸਿੰਘ ਕਾਲੇਵਾਲ, ਜਗਦੇਵ ਸਿੰਘ ਰਡਿਆਲਾ, ਜਗਤਾਰ ਸਿੰਘ ਜੋਗ ਅਤੇ ਦਲਵੀਰ ਸਰੋਆ ਨੇ ਆਪਣੀਆਂ ਖ਼ੂਬਸੂਰਤ ਕਵਿਤਾਵਾਂ, ਗਜ਼ਲਾਂ ਤੇ ਗੀਤ ਪੇਸ਼ ਕਰਕੇ ਵਾਹ-ਵਾਹ ਖੱਟੀ | ਪ੍ਰੋਗਰਾਮ ਦੇ ਦੂਜੇ ਦੌਰ 'ਚ ਸਭਾ ਵਲੋਂ ਬਹੁਪੱਖੀ ਕਲਾਕਾਰ ਡਾ. ਬਲਜੀਤ ਸਨੇਟਾ ਦਾ ਰੁਬਰੂ ਕਰਵਾਇਆ ਗਿਆ | ਸਰੋਤਿਆਂ ਦੇ ਰੁਬਰੂ ਹੁੰਦਿਆਂ ਉਨ੍ਹਾਂ ਦੱਸਿਆ ਕਿ ਉਹ ਪਹਿਲਾਂ ਪਹਿਲ ਇਕ ਖਿਡਾਰੀ ਦੇ ਤੌਰ 'ਤੇ ਰੁਚੀ ਰੱਖਦੇ ਸਨ ਪਰ ਬਾਅਦ 'ਚ ਉਨ੍ਹਾਂ ਦੀ ਰੁਚੀ ਸਾਹਿਤ ਤੇ ਸੱਭਿਆਚਾਰ ਵੱਲ ਹੋ ਗਈ | ਉਹ ਇਕ ਕਲੀਨਿਕ ਚਲਾ ਰਹੇ | ਉਨ੍ਹਾਂ ਆਪਣੇ ਸੰਘਰਸ਼ ਪੁਰੇ ਜੀਵਨ ਨੂੰ ਯਾਦ ਕੀਤਾ ਅਤੇ ਆਪਣੇ ਕੁਝ ਗੀਤ ਵੀ ਸਾਂਝੇ ਕੀਤੇ | ਗੀਤਕਾਰ ਹੈਪੀ ਮੁੱਲਾਂਪੁਰ ਨੇ ਵੀ ਆਪਣੀਆਂ ਖ਼ੂਬਸੂਰਤ ਰਚਨਾਵਾਂ ਸੁਣਾਈਆਂ ਤੇ ਵਿਚਾਰ ਪੇਸ਼ ਕੀਤੇ | ਇਸ ਮੌਕੇ ਗੀਤਕਾਰ ਫਕੀਰ ਮੌਲੀ ਵਾਲਾ ਨੇ ਕਿਹਾ ਕਿ ਲੇਖਕਾਂ ਨੂੰ ਮਿਆਰੀ ਲਿਖਤਾਂ ਹੀ ਸਮਾਜ ਵਿਚ ਲੈ ਕੇ ਆਉਣੀਆਂ ਚਾਹੀਦੀਆਂ ਹਨ | ਪ੍ਰੋਗਰਾਮ 'ਚ ਕੁਲਦੀਪ ਸਿੰਘ ਸ਼ਾਮਪੁਰ, ਡਾ. ਜਤਿੰਦਰ ਅਰੋੜਾ ਤੇ ਡਾ. ਜਲੌਰ ਸਿੰਘ ਖੀਵਾ ਵੀ ਹਾਜ਼ਰ ਸਨ | ਸਭਾ ਵਲੋਂ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਸਾਰੀਆਂ ਹੀ ਸ਼ਖ਼ਸੀਅਤਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ | ਡਾ. ਜਸਪਾਲ ਜੱਸੀ ਨੇ ਧੰਨਵਾਦੀ ਸ਼ਬਦ ਕਹੇ | ਪ੍ਰੋਗਰਾਮ ਦਾ ਮੰਚ ਸੰਚਾਲਨ ਸਤਵਿੰਦਰ ਸਿੰਘ ਮੜੌਲਵੀ ਵਲੋਂ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸਵ. ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਨੂੰ ਸ਼ਰਧਾਂਜਲੀਆਂ ਭੇਟ <br/> ਅਗਲੀ ਖ਼ਬਰ 'ਆਪ' ਸਰਕਾਰ ਨੇ ਪੰਜਾਬ ਦਾ ਸਿੱਖਿਆ ਢਾਂਚਾ ਕੀਤਾ ਢਹਿ ਢੇਰੀ-ਸਿੱਧੂ
Ad Position 24