ਚੰਡੀਗੜ੍ਹ, 1 ਜੂਨ (ਰਾਮ ਸਿੰਘ ਬਰਾੜ)-ਹਰਿਆਣਾ ਸਰਕਾਰ ਨੇ ਆਬਕਾਰੀ ਅਤੇ ਕਰਾਧਾਨ ਵਿਭਾਗ ਵਲੋਂ ਆਬਕਾਰੀ ਨੀਤੀ 2025-27 ਤਹਿਤ ਸ਼ਰਾਬ ਦੀ ਰਿਟੇਲ ਦੁਕਾਨਾਂ ਦੀ ਤੀਜੇ ਪੜਾਅ ਦੀ ਨਿਲਾਮੀ ਸਫਲਤਾਪੂਰਵਕ ਪ੍ਰਬੰਧਿਤ ਕੀਤੀ ਗਈ | ਇਸ ਪੜਾਅ 'ਚ ਗੁਰੂਗ੍ਰਾਮ (ਪਹਿਲਾ), ਕਰਨਾਲ, ਪਲਵਲ, ਰਿਵਾੜੀ, ਜੀਂਦ ਤੇ ਯਮੁਨਾਨਗਰ ਛੇ ਜ਼ਿਲਿ੍ਹਆਂ ਦੀ ਰਿਟੇਲ ਸ਼ਰਾਬ ਦੁਕਾਨਾਂ ਦੀ ਨਿਲਾਮੀ ਕਰਵਾਈ ਗਈ | ਬੋਲੀਦਾਤਾਵਾਂ ਨੂੰ 30 ਮਈ ਸਵੇਰੇ 9 ਵਜੇ ਤੋਂ 31 ਮਈ ਸ਼ਾਮ 4 ਵਜੇ ਤੱਕ ਬੋਲੀ ਲਗਾਉਣ ਦਾ ਮੌਕਾ ਦਿੱਤਾ ਗਿਆ | ਆਬਕਾਰੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਨੇ ਦੱਸਿਆ ਕਿ ਵਿਭਾਗ ਨੂੰ 5 ਜ਼ਿਲਿ੍ਹਆਂ ਲਈ ਆਬਕਾਰੀ ਨਿਲਾਮੀ ਦੇ ਤੀਜੇ ਦੌਰ ਵਿਚ ਪਿਛਲੇ ਦੌਰ ਦੀ ਨਿਲਾਮੀ ਦੀ ਤੁਲਨਾ 'ਚ ਚੰਗੀ ਪ੍ਰਤੀਕਿ੍ਆ ਮਿਲੀ ਹੈ, ਜਿਸ 'ਚ 270 ਜ਼ੋਨਾਂ ਵਿਚੋਂ (ਬਾਕੀ ਸਫ਼ਾ 6 'ਤੇ)
184 ਜ਼ੋਨ ਅਲਾਟ ਕੀਤੇ ਗਏ ਹਨ | ਉਨ੍ਹਾਂ ਨੇ ਦੱਸਿਆ ਕਿ ਸੂਬੇ ਦੇ 5 ਜ਼ਿਲਿ੍ਹਆਂ ਦੇ ਨਿਲਾਮ ਕੀਤੇ ਗਏ ਜ਼ੋਨਾਂ ਤੋਂ ਲਗਪਗ 2707 ਕਰੋੜ ਰੁਪਏ ਦਾ ਲਾਇਸੈਂਸ ਫ਼ੀਸ ਪ੍ਰਾਪਤ ਕਰਨ ਵਿਚ ਸਮਰੱਥ ਰਿਹਾ ਹੈ | ਸਹੀ ਮਾਲ ਪ੍ਰਾਪਤ ਕਰਨ ਲਈ ਵਿਭਾਗ ਨੇ ਅੱਜ ਪ੍ਰਾਪਤ ਹੋਈ 3 ਜ਼ੋਨਾਂ ਦੀ ਨਿਲਾਮੀ ਨੂੰ ਰੱਦ ਕਰਨ ਅਤੇ ਯਮੁਨਾਨਗਰ 'ਚ ਸਾਰੇ ਜ਼ੋਨਾਂ ਦੀ ਨਵੇਂ ਸਿਰੇ ਤੋਂ ਨਿਲਾਮੀ ਕਰਨ ਦਾ ਫ਼ੈਸਲਾ ਕੀਤਾ ਹੈ | ਇਨ੍ਹਾਂ 6 ਜ਼ਿਲਿ੍ਹਆਂ ਦੇ ਬਾਕੀ 142 ਜ਼ੋਨਾਂ ਦੀ ਨਿਲਾਮੀ ਜੂਨ ਦੇ ਪਹਿਲੇ ਹਫ਼ਤੇ 'ਚ ਫਿਰ ਤੋਂ ਕੀਤੀ ਜਾਵੇਗੀ |
ਆਬਕਾਰੀ ਵਿਭਾਗ ਨੂੰ ਤੀਜੇ ਦੌਰ ਦੀ ਨਿਲਾਮੀ 'ਚ 2707 ਕਰੋੜ ਲਾਇਸੈਂਸ ਫ਼ੀਸ ਪ੍ਰਾਪਤ ਕੀਤੀ-ਵਿਨੈ ਪ੍ਰਤਾਪ ਸਿੰਘ <br/>
ਅਜੀਤ ਡੈਸਕ
02-06-2025