07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਮੁੱਖ ਮੰਤਰੀ ਸੈਣੀ ਹਰਿਆਣਾ 'ਚ ਰਹਿ ਰਹੇ ਵੱਖ-ਵੱਖ ਸੂਬਿਆਂ ਤੋਂ ਆਏ ਪ੍ਰਬੁੱਧ ਲੋਕਾਂ ਨਾਲ ਮਿਲੇ <br/>

Ad Position 21
No active advertisement
ਅਜੀਤ ਡੈਸਕ 02-06-2025
ਚੰਡੀਗੜ੍ਹ, 1 ਜੂਨ (ਰਾਮ ਸਿੰਘ ਬਰਾੜ)-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਨੇ 31 ਅਕਤੂਬਰ 2015 ਨੂੰ ਸਰਦਾਰ ਵਲੱਭ ਭਾਈ ਪਟੇਲ ਦੀ 140ਵੀਂ ਜੈਅੰਤੀ ਮੌਕੇ ਜਿਸ ਏਕ 'ਭਾਰਤ ਸੇ੍ਰਸ਼ਠ ਭਾਰਤ' ਪਹਿਲ ਦੀ ਸ਼ੁਰੂਆਤ ਕੀਤੀ ਸੀ, ਉਸ ਨਾਲ ਭਾਰਤ ਦੀ ਏਕਤਾ ਤੇ ਅਖੰਡਤਾ ਹੋਰ ਵੱਧ ਮਜ਼ਬੂਤ ਹੋਵੇਗੀ | ਮੁੱਖ ਮੰਤਰੀ ਅੱਜ ਆਪਣੇ ਆਵਾਸ ਸੰਤ ਕਰੀਬ ਕੁਟੀਰ ਵਿਚ ਹਰਿਆਣਾ 'ਚ ਰਹਿ ਰਹੇ ਵੱਖ-ਵੱਖ ਸੂਬਿਆਂ ਨਾਲ ਜੁੜੇ ਉਨ੍ਹਾਂ ਨਾਲ ਮਿਲਣ ਆਏ ਪ੍ਰਬੰਧ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ | ਮੁੱਖ ਮੰਤਰੀ ਨੇ ਇਸ ਮੌਕੇ 'ਤੇ ਕਿਹਾ ਕਿ ਸੂਬੇ 'ਚ ਰਹਿਣ ਵਾਲੇ ਵੱਖ-ਵੱਖ ਸੂਬਿਆਂ ਦੇ ਮਿਹਨਤੀ ਲੋਕਾਂ ਦਾ ਹਰਿਆਣਾ ਦੇ ਵਿਕਾਸ ਵਿਚ ਅਹਿਮ ਯੋਗਦਾਨ ਹੈ | ਸਾਰਿਆਂ ਦੇ ਭਾਈਚਾਰੇ ਤੇ ਸਹਿਯੋਗਾਤਮਕ ਭਾਵ ਨਾਲ ਹਰਿਆਣਾ ਲਗਾਤਾਰ ਪ੍ਰਗਤੀ ਦੇ ਪੱਥ 'ਤੇ ਅੱਗੇ ਵੱਧ ਰਿਹਾ ਹੈ | ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤਾ ਕਿ ਉਹ ਸਾਰੇ ਪ੍ਰਧਾਨ ਮੰਤਰੀ ਦੇ ਸਾਲ 2047 ਤੱਕ ਵਿਕਸਿਤ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਵਿਚ ਸਹਿਯੋਗ ਕਰਨ | ਇਸ ਮੌਕੇ ਹਰਿਆਣਾ ਦੇ ਲੋਕ ਨਿਰਮਾਣ ਮੰਤਰੀ ਰਣਬੀਰ ਗੰਗਵਾ, ਮੁੱਖ ਮੰਤਰੀ ਦੇ ਓ. ਐਸ. ਡੀ. ਭਾਰਤ ਭੂਸ਼ਨ ਭਾਰਤੀ, ਭਾਜਪਾ ਦੇ ਕੌਮੀ ਮਹਾ ਸਕੱਤਰ ਤਰੁਣ ਚੁੱਘ, ਮਹਾ ਮੰਤਰੀ ਡਾ. ਅਰਚਨਾ ਗੁਪਤਾ, ਸਾਬਕਾ ਮੇਅਰ ਮਦਨ ਚੌਹਾਨ, ਸੰਜੇ ਠੇਕੇਦਾਰ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਸਾਈਕਲ ਦਿਵਸ ਮੌਕੇ ਐਮ. ਸੀ. ਐਮ. ਕਾਲਜ ਨੇ ਕੱਢੀ ਸਾਈਕਲ ਰੈਲੀ ਅਗਲੀ ਖ਼ਬਰ 'ਆਪ੍ਰੇਸ਼ਨ ਸੰਧੂਰ' ਦੀ ਸਫਲਤਾ 'ਤੇ ਚੰਡੀਗੜ੍ਹ ਦੇ ਸੈਕਟਰ-17 ਪਲਾਜ਼ਾ ਵਿਖੇ ਕਰਵਾਇਆ 'ਏਕ ਸ਼ਾਮ ਸੈਨਾ ਕੇ ਨਾਮ' <br/>...
Ad Position 24