28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਟ੍ਰੈਫ਼ਿਕ ਪੁਲਿਸ ਨੇ ਵਾਹਨਾਂ 'ਤੇ ਲਗਾਈ ਰਿਫਲੈਕਟਰ ਟੇਪ <br/>

Ad Position 21
No active advertisement
ਅਜੀਤ ਡੈਸਕ 05-06-2025
ਐੱਸ. ਏ. ਐੱਸ. ਨਗਰ, 4 ਜੂਨ (ਕਪਿਲ ਵਧਵਾ)-ਮੁਹਾਲੀ ਦੀ ਟ੍ਰੈਫ਼ਿਕ ਪੁਲਿਸ ਵਲੋਂ ਸੜਕੀ ਹਾਦਸਿਆਂ ਨੂੰ ਧਿਆਨ ਵਿਚ ਰੱਖਦਿਆਂ ਵੱਖ-ਵੱਖ ਵਾਹਨਾਂ 'ਤੇ ਰਿਫਲੈਕਟਰ ਟੇਪ ਲਗਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ | ਜਾਣਕਾਰੀ ਅਨੁਸਾਰ ਮੁਹਾਲੀ ਵਿਖੇ ਏਅਰਪੋਰਟ ਰੋਡ ਜੋ ਕਿ ਸ਼ਹਿਰ ਦੀ ਸਭ ਤੋਂ ਵੱਧ ਆਵਾਜਾਈ ਵਾਲੀ ਮੁੱਖ ਸੜਕ ਹੈ ਤੇ ਜਿਥੇ ਪਹਿਲਾਂ ਕਈ ਵਾਰ ਰਾਤ ਦੇ ਸਮੇਂ ਹਨੇ੍ਹਰਾ ਹੋਣ ਕਾਰਨ ਅਣਸੁਖਾਵੀਂਆਂ ਘਟਨਾਵਾਂ ਵਾਪਰ ਚੁੱਕੀਆਂ ਹਨ, 'ਤੇ ਸੜਕੀ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਮੁਹਾਲੀ ਪੁਲਿਸ ਨੇ ਰੈਂਡਮ ਨਾਕਾਬੰਦੀ ਦੌਰਾਨ ਕਰੀਬ 100 ਦੇ ਕਰੀਬ ਵਾਹਨਾਂ ਦੇ ਪਿੱਛੇ ਰਿਫਲੈਕਟਰ ਟੇਪ ਲਗਾਈ ਗਈ | ਇਸ ਸੰਬੰਧੀ ਡੀ. ਐੱਸ. ਪੀ. ਟ੍ਰੈਫ਼ਿਕ ਕਰਨੈਲ ਸਿੰਘ ਨੇ ਦੱਸਿਆ ਕਿ ਅੱਜ ਨਾਕਾਬੰਦੀ ਦੌਰਾਨ ਉਨ੍ਹਾਂ ਨੇ ਪੁਲਿਸ ਪਾਰਟੀ ਸਮੇਤ ਵੇਖਿਆ ਕਿ ਜ਼ਿਆਦਾਤਰ ਵਾਹਨਾਂ ਦੇ ਪਿੱਛੇ ਕੰਪਨੀ ਵਲੋਂ ਲਗਾਏ ਜਾਣ ਵਾਲੇ ਰਿਫਲੈਕਟਰਜ਼ ਮੌਜੂਦ ਨਹੀਂ ਸਨ | ਉਨ੍ਹਾਂ ਕਿਹਾ ਕਿ ਇਹ ਇਕ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਕਈ ਵਾਰ ਤੇਜ਼ ਰਫ਼ਤਾਰ ਵਾਹਨਾਂ ਨੂੰ ਹਾਈਵੇਅ 'ਤੇ ਅੱਗੇ ਜਾ ਰਹੇ ਬਿਨਾਂ ਰਿਫਲੈਕਟਰ ਵਾਲੇ ਵਾਹਨ ਨਜ਼ਦੀਕ ਆਉਣ 'ਤੇ ਹੀ ਦਿਖਾਈ ਦਿੰਦੇ ਹਨ, ਜਿਸ ਕਾਰਨ ਅਕਸਰ ਸੜਕ ਹਾਦਸਾ ਵਾਪਰ ਜਾਂਦਾ ਹੈ | ਉਨ੍ਹਾਂ ਕਿਹਾ ਕਿ ਇਸ ਤੱਥ ਨੂੰ ਮੁੱਖ ਰੱਖਦਿਆਂ ਉਨ੍ਹਾਂ ਵਲੋਂ ਅੱਜ ਪੁਲਿਸ ਪਾਰਟੀ ਦੀ ਸਹਾਇਤਾ ਨਾਲ ਕਰੀਬ 30 ਟਰੱਕ ਟਿੱਪਰ, 35 ਛੋਟੇ ਹਾਥੀਆਂ ਤੇ ਕਈ ਹੋਰਨਾਂ ਗੱਡੀਆਂ ਪਿੱਛੇ ਵਧੀਆ ਕਿਸਮ ਦੀਆਂ ਰਿਫਲੈਕਟਰ ਟੇਪਾਂ ਲਗਾਈਆਂ ਗਈਆਂ ਤਾਂ ਜੋ ਰਾਤ ਦੇ ਸਮੇਂ ਉਨ੍ਹਾਂ ਦੇ ਪਿੱਛੇ ਤੋਂ ਆ ਰਹੇ ਵਾਹਨਾਂ ਨੂੰ ਉਕਤ ਵਾਹਨ ਸਹੀ ਦੂਰੀ ਤੋਂ ਦਿਖਾਈ ਦੇ ਸਕਣ |

Ad Position 22
No active advertisement
ਪਿਛਲੀ ਖ਼ਬਰ ਏ.ਸੀ.ਐਸ, ਡਾ. ਸੁਮਿਤਾ ਮਿਸ਼ਰਾ ਨੇ ਏ.ਡੀ.ਏ. ਅਤੇ ਡੀ.ਡੀ.ਏ ਦੇ ਲਈ ਆਨਲਾਈਨ ਟਰਾਂਸਫ਼ਰ ਨੀਤੀ ਸ਼ੁਰੂ ਕੀਤੀ <br/> ਅਗਲੀ ਖ਼ਬਰ ਅੰਮਿ੍ਤਸਰ 'ਚ ਵੀ ਆਨਲਾਈਨ ਰਜਿਸਟਰੀਆਂ ਲਈ ਤਿਆਰੀਆਂ ਸ਼ੁਰੂ <br/>
Ad Position 24