28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਅੰਮਿ੍ਤਸਰ 'ਚ ਵੀ ਆਨਲਾਈਨ ਰਜਿਸਟਰੀਆਂ ਲਈ ਤਿਆਰੀਆਂ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 05-06-2025
ਅੰਮਿ੍ਤਸਰ, 4 ਜੂਨ (ਰੇਸ਼ਮ ਸਿੰਘ)-ਮੋਹਾਲੀ 'ਚ ਈ. ਜੀ. ਰਜਿਸਟਰੀ ਦੀ ਕੀਤੀ ਸ਼ੁਰੂਆਤ ਉਪਰੰਤ ਅੰਮਿ੍ਤਸਰ 'ਚ ਵੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਨ ਲਾਈਨ ਰਜਿਸਟਰੀਆਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਅਤੇ ਸੰਭਾਵਨਾ ਹੈ ਕਿ ਇਹ ਸ਼ੁਰੂਆਤ ਇਸੇ ਮਹੀਨੇ 15 ਜੂਨ ਤੱਕ ਹੋ ਜਾਵੇਗੀ | ਇਸ ਦੇ ਨਾਲ ਹੀ ਅੰਮਿ੍ਤਸਰ ਸਬ ਰਜਿਸਟਰਾਰ ਦਫਤਰ-3 ਨੂੰ ਵੀ ਮੁਖ ਦਫਤਰ 'ਚ ਇਕ ਅਤੇ ਦੋ ਵਾਲੀ ਇਮਾਰਤ 'ਚ ਤਬਦੀਲ ਕੀਤਾ ਜਾ ਰਿਹਾ ਹੈ ਜਿਸ ਲਈ ਇਕ ਕਮਰੇ ਨੂੰ ਦਫਤਰ ਵਜੋਂ ਤਿਆਰ ਕਰਨ ਲਈ ਮੁਰੰਮਤ ਕੀਤੀ ਜਾ ਰਹੀ ਹੈ | ਕੌਮੀ ਜੈਨਰਿਕ ਡਾਕੂਮੈਂਟਸ ਰਜਿਸਟਰੇਸ਼ਨ ਤਹਿਤ ਇਸ ਨੂੰ ਭੁਗਤਾਨ ਆਦਿ ਕਰਨ ਦੇ ਵੀ ਕਾਊਾਟਰ ਖੋਲੇ ਜਾ ਰਹੇ ਹਨ ਤੇ ਰਜਿਸਟਰੀ ਕਲਰਕ ਪਹਿਲਾਂ ਵਾਂਗ ਇਸ ਤੇ ਕੱਚੀ ਪੈਨਸਲ ਨਾਲ ਆਪਣਾ ਕੋਈ ਨੰਬਰ ਨਹੀਂ ਲਗਾ ਸਕਣਗੇ ਅਤੇ ਨਾ ਹੀ ਕੋਈ ਦਸਤਾਵੇਜ਼ ਨਾਲ ਵਸੀਕਾ ਨਵੀਸਾਂ ਦਾ ਹੀ ਤਲਕ ਵਾਸਤਾ ਰਹੇਗਾ | ਖ਼ਾਸ ਗੱਲ ਇਹ ਹੈ ਕਿ ਲੋਕ ਆਪਣੀ ਰਜਿਸਟਰੇਸ਼ਨ ਕਿਸੇ ਵੀ ਦਫ਼ਤਰ 'ਚ ਪੇਸ਼ ਕਰ ਸਕਣਗੇ ਅਤੇ ਆਨ-ਲਾਈਨ ਤੇ ਡਿਜ਼ੀਟਲ ਭੁਗਤਾਨ ਲਈ ਵੀ ਇੱਥੇ ਵਿਸੇਸ਼ ਸਹੂਲਤ ਹੋਵੇਗੀ |
ਇਸ ਲਈ ਬਕਾਇਦਾ ਸਟਾਫ਼ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ, ਜਿਸ ਉਪੰਰਤ ਇਹ ਕੰਮ ਕਾਫੀ ਜਲਦ ਤੇ ਸੁਖਾਲਾ ਹੋ ਸਕੇਗਾ | ਦੂਜਾ ਪਹਿਲੂ ਇਹ ਹੈ ਕਿ ਇਸ ਫੈਸਲੇ ਨਾਲ ਭਿ੍ਸ਼ਟ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਸਾਹ ਸੁੱਕੇ ਹੋਏ ਹਨ ਜੋ ਰਜਿਸਟਰੀਆਂ ਦੇ ਕੰਮ ਤੋਂ ਮੋਟੀ ਕਮਾਈ ਕਰਦੇ ਰਹੇ ਹਨ | ਇੱਥੇ ਇਕ ਰਜਿਸਟਰੀ ਕਲਰਕ ਤਾਂ ਸਬ-ਰਜਿਸਟਰਾਰ ਤੋਂ ਵੀ ਮੋਟੀ ਕਮਾਈ ਕਰਨ ਦੇ ਚਰਚੇ ਹਨ ਜੋ ਹੁਣ ਸਭ ਤੋਂ ਵੱਧ ਤੌਖਲੇ 'ਚ ਦੱਸਿਆ ਗਿਆ ਹੈ |
ਚੋਰੀ ਦੇ 4 ਦੋਪਹੀਆ ਵਾਹਨ ਬਰਾਮਦ, ਇਕ ਗਿ੍ਫ਼ਤਾਰ
ਅੰਮਿ੍ਤਸਰ, 4 ਜੂਨ (ਰੇਸ਼ਮ ਸਿੰਘ)-ਥਾਣਾ ਛਾਉਣੀ ਦੀ ਪੁਲਿਸ ਵਲੋਂ ਚੋਰੀ ਦੇ 4 ਦੋਪਹੀਆ ਵਾਹਨ ਬਰਾਮਦ ਕਰਕੇ ਇਕ ਮੁਲਜ਼ਮ ਨੂੰ ੂ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਗਈ ਹੈ, ਜਿਸ ਪਾਸੋਂ ਹੋਰ ਵੀ ਬਰਾਮਦਗੀ ਹੋਣ ਦੀ ਸੰਭਾਵਨਾ ਹੈ | ਇਹ ਪ੍ਰਗਟਾਵਾ ਏ. ਸੀ. ਪੀ. ਪੱਛਮੀ ਸ਼ਿਵਦਰਸ਼ਨ ਸਿੰਘ ਸੰਧੂ ਨੇ ਕਰਦਿਆਂ ਦੱਸਿਆ ਕਿ ਗਿ੍ਫ਼ਤਾਰ ਕੀਤੇ ਮੁਲਜ਼ਮ ਦੀ ਸ਼ਨਾਖਤ ਲਵਪ੍ਰੀਤ ਸਿੰਘ ਉਰਫ ਰਾਜਾ ਵਾਸੀ ਸੰਨ ਸਾਹਿਬ ਰੋਡ ਛੇਹਰਟਾ ਵਜੋਂ ਹੋਈ ਹੈ | ਉਨ੍ਹਾਂ ਦਸਿਆ ਕਿ ਪੁਲਿਸ ਪਾਰਟੀ ਨਾਕਾਬੰਦੀ ਦੇ ਸੰਬੰਧ ਵਿਚ ਚੌਕ ਮਾਹਲ ਬਾਈਪਾਸ ਮੌਜੂਦ ਸੀ ਕਿ ਆਉਂਦੇ ਜਾਂਦੇ ਵਹੀਕਲਾਂ ਦੀ ਚੈਕਿੰਗ ਕਰ ਰਹੇ ਸੀ ਕਿ ਭਰਤੀ ਦਫ਼ਤਰ ਵਾਲੀ ਸਾਇਡ ਤੇ ਇਕ ਐਕਟਿਵਾ ਸਕੂਟਰੀ 'ਤੇ ਸਵਾਰ ਇਕ ਮੋਨਾ ਨੌਜਵਾਨ ਆਉਂਦਾ ਦਿਖਾਈ ਦਿੱਤਾ, ਜਿਸ ਨੂੰ ਏ.ਐੱਸ.ਆਈ. ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਰੁਕਣ ਦਾ ਇਸ਼ਾਰਾ ਕੀਤਾ ਤੇ ਜਦੋਂ ਸਕੂਟਰੀ ਦੇ ਕਾਗਜਾਤ ਆਦਿ ਚੈੱਕ ਕੀਤੇ ਤਾਂ ਉਹ ਮਾਲਕੀ ਸੰਬੰਧੀ ਕਈ ਕਾਗਜ਼ਾਤ ਪੇਸ਼ ਨਾ ਕਰ ਸਕਿਆ | ਉਨ੍ਹਾਂ ਦਸਿਆ ਕਿ ਗਿ੍ਫਤਾਰ ਕੀਤਾ ਮੁਲਜ਼ਮ ਲੜਕਾ ਨਸ਼ੇ ਦੀ ਹਾਲਾਤ 'ਚ ਸੀ ਤੇ ਉਹ ਚੋਰੀ ਕੀਤੀ ਐਕਟਿਵਾ ਸਕੂਟਰੀ ਅੱਗੇ ਵੇਚਣ ਲਈ ਗ੍ਰਾਹਕ ਦੀ ਭਾਲ ਕਰ ਰਿਹਾ ਸੀ | ਉਸਦੀ ਤਫਤੀਸ਼ ਉਪਰੰਤ ਚਾਰ ਮੋਟਰਸਾਈਕਲ ਹੋਰ ਬਰਾਮਦ ਕੀਤੇ ਗਏ ਹਨ |

Ad Position 22
No active advertisement
ਪਿਛਲੀ ਖ਼ਬਰ ਟ੍ਰੈਫ਼ਿਕ ਪੁਲਿਸ ਨੇ ਵਾਹਨਾਂ 'ਤੇ ਲਗਾਈ ਰਿਫਲੈਕਟਰ ਟੇਪ <br/> ਅਗਲੀ ਖ਼ਬਰ ਰਾਜੌਰੀ ਗਾਰਡਨ ਵਿਚ ਡਲਿਵਰੀ ਕੰਪਨੀ ਦੇ ਸਟੋਰੇਜ ਵਿਚ ਲੱਗੀ ਅੱਗ • ਫਾਇਰ ਬਿ੍ਗੇਡ ਦੀਆਂ ਕਈ ਗੱਡੀਆਂ ਮੌਕੇ 'ਤੇ ਪਹੁੰਚੀਆ...
Ad Position 24