ਹਰਿਆਣਾ ਸੰਘਰਸ਼ ਮੋਰਚਾ ਦੀ ਮੀਟਿੰਗ ਹੋਈ
ਯਮੁਨਾਨਗਰ, 28 ਨਵੰਬਰ (ਨਿਮਰ)- ਅੱਜ 29 ਨਵੰਬਰ ਨੂੰ ਯਮੁਨਾਨਗਰ ਦੇ ਵਿਧਾਇਕ ਘਣਸ਼ਿਆਮ ਦਾਸ ਅਰੋੜਾ ਦੇ ਦਫ਼ਤਰ ਵਿਖੇ ਹਰਿਆਣਾ ਸਰਕਾਰ ਅਤੇ ਮੁੱਖ ਮੰਤਰੀ ਦਾ ਪੁਤਲਾ ਸਾੜਿਆ ਜਾਵੇਗਾ । ਅੱਜ ਸਰਸਵਤੀ ਸ਼ੂਗਰ ਮਿੱਲ ਵਿਖੇ ਵਿਰੋਧ ਪ੍ਰਦਰਸ਼ਨ ਨੂੰ 13 ਦਿਨ ਹੋ ਗਏ ਹਨ ਅਤੇ ਹਰਿਆਣਾ ਸਰਕਾਰ ਚੁੱਪ ਬੈਠੀ ਹੈ, ਇਸ ਨੂੰ ਆਪਣੇ ਰਾਜ ਦੇ ਕਿਸਾਨਾਂ ਦੀ ਕੋਈ ਚਿੰਤਾ ਨਹੀਂ ਹੈ।
ਯਮੁਨਾਨਗਰ, 28 ਨਵੰਬਰ (ਨਿਮਰ)- ਅੱਜ 29 ਨਵੰਬਰ ਨੂੰ ਯਮੁਨਾਨਗਰ ਦੇ ਵਿਧਾਇਕ ਘਣਸ਼ਿਆਮ ਦਾਸ ਅਰੋੜਾ ਦੇ ਦਫ਼ਤਰ ਵਿਖੇ ਹਰਿਆਣਾ ਸਰਕਾਰ ਅਤੇ ਮੁੱਖ ਮੰਤਰੀ ਦਾ ਪੁਤਲਾ ਸਾੜਿਆ ਜਾਵੇਗਾ । ਅੱਜ ਸਰਸਵਤੀ ਸ਼ੂਗਰ ਮਿੱਲ ਵਿਖੇ ਵਿਰੋਧ ਪ੍ਰਦਰਸ਼ਨ ਨੂੰ 13 ਦਿਨ ਹੋ ਗਏ ਹਨ ਅਤੇ ਹਰਿਆਣਾ ਸਰਕਾਰ ਚੁੱਪ ਬੈਠੀ ਹੈ, ਇਸ ਨੂੰ ਆਪਣੇ ਰਾਜ ਦੇ ਕਿਸਾਨਾਂ ਦੀ ਕੋਈ ਚਿੰਤਾ ਨਹੀਂ ਹੈ। ਕੱਲ੍ਹ, ਭਾਦਾਸੋ ਸ਼ੂਗਰ ਮਿੱਲ ਵਿਖੇ ਹਰਿਆਣਾ ਸੰਘਰਸ਼ ਮੋਰਚਾ ਦੀ ਮੀਟਿੰਗ ਵਿਚ ਇਹ ਫੈਸਲਾ ਕੀਤਾ ਗਿਆ ਸੀ ਕਿ ਹਰ ਵਿਰੋਧ ਸਥਾਨ ‘ਤੇ ਭਾਜਪਾ ਵਿਧਾਇਕਾਂ ਅਤੇ ਮੰਤਰੀਆਂ ਦੇ ਪੁਤਲੇ ਸਾੜੇ ਜਾਣਗੇ ਅਤੇ 2 ਦਸੰਬਰ ਨੂੰ, ਹਰਿਆਣਾ ਰਾਜ ਦੇ ਕਿਸਾਨ ਕੁਰੂਕਸ਼ੇਤਰ ਵਿਚ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨਗੇ। ਅੱਜ ਦੇ ਵਿਰੋਧ ਪ੍ਰਦਰਸ਼ਨ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਸੁਭਾਸ਼ ਗੁੱਜਰ ਟਿਕੈਤ ਅਤੇ ਜ਼ਿਲ੍ਹਾ ਪ੍ਰਧਾਨ ਸੰਜੂ ਗੁਣੀਆਨਾ ਨੇ ਕੀਤੀ। ਇਸ ਮੌਕੇ ਯਾਦਵਿੰਦਰ ਕੰਬੋਜ, ਸੰਦੀਪ ਟੋਪਰਾ, ਵਿਕਰਾਂਤ ਸਸੌਲੀ, ਦੀਪ ਰਾਣਾ, ਬਰਖਾ ਰਾਮ ਪੰਸਾਰਾ, ਜਗਮਲ ਢੱਡਾ, ਬਲਦੇਵ ਸਿੰਘ, ਸੰਜੂ ਚਨੈਤੀ, ਰਾਜੇਸ਼ ਖੰਡਵਾ, ਪਰਮਜੀਤ ਸਿੰਘ, ਗੁਰਵੀਰ ਸਿੰਘ ਮੌਜੂਦ ਸਨ।