ਨਵੀਂ ਦਿੱਲੀ, 4 ਜੂਨ (ਮਿਸਰਦੀਪ ਭਾਟੀਆ)- ਬੁੱਧਵਾਰ ਸਵੇਰੇ ਦਿੱਲੀ ਦੇ ਰਾਜੌਰੀ ਗਾਰਡਨ ਵਿਚ ਇਕ ਡਿਲੀਵਰੀ ਕੰਪਨੀ ਦੇ ਸਟੋਰੇਜ ਸਥਾਨ ਵਜੋਂ ਵਰਤੀ ਜਾਣ ਵਾਲੀ ਇਮਾਰਤ ਦੀ ਪਹਿਲੀ ਮੰਜ਼ਿਲ 'ਤੇ ਅੱਗ ਲੱਗ ਗਈ | ਦਿੱਲੀ ਫਾਇਰ ਸੇਵਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਸਵੇਰੇ 8.05 ਵਜੇ ਮਿਲੀ | ਡੀ.ਐੱਫ.ਐੱਸ. ਅਧਿਕਾਰੀ ਨੇ ਕਿਹਾ ਕਿ ਅਸੀਂ ਚਾਰ ਫਾਇਰ ਬਿ੍ਗੇਡ ਗੱਡੀਆਂ ਮੌਕੇ 'ਤੇ ਭੇਜੀਆਂ ਅਤੇ ਸਵੇਰੇ 10.15 ਵਜੇ ਤੱਕ ਅੱਗ 'ਤੇ ਕਾਬੂ ਪਾ ਲਿਆ ਗਿਆ | ਇਮਾਰਤ ਵਿਚ ਮੁਰੰਮਤ ਦਾ ਕੰਮ ਚੱਲ ਰਿਹਾ ਹੈ | ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ |