28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਨੀਟ ਪੀ ਜੀ ਪ੍ਰੀਖਿਆ 3 ਅਗਸਤ ਨੂੰ ਹੋ ਸਕਦੀ ਹੈ • ਐੱਨ.ਬੀ.ਈ. ਨੇ ਸੁਪਰੀਮ ਕੋਰਟ ਤੋਂ ਮੰਗੀ ਇਜਾਜ਼ਤ <br/>

Ad Position 21
No active advertisement
ਅਜੀਤ ਡੈਸਕ 05-06-2025
ਨਵੀਂ ਦਿੱਲੀ, 4 ਜੂਨ (ਮਿਸਰਦੀਪ ਭਾਟੀਆ)-ਨੈਸ਼ਨਲ ਬੋਰਡ ਆਫ ਐਗਜ਼ਾਮੀਨੇਸ਼ਨ ਨੇ ਸੁਪਰੀਮ ਕੋਰਟ ਤੋਂ ਨੀਟ ਪੀ.ਜੀ. ਪ੍ਰੀਖਿਆ ਦੀ ਮਿਤੀ 15 ਜੂਨ ਤੋਂ ਵਧਾ ਕੇ 3 ਅਗਸਤ 2025 ਕਰਨ ਦੀ ਇਜਾਜ਼ਤ ਮੰਗੀ ਹੈ | ਬੋਰਡ ਦਾ ਕਹਿਣਾ ਹੈ ਕਿ ਇਹ ਬਦਲਾਅ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਕੀਤਾ ਜਾ ਰਿਹਾ ਹੈ, ਜਿਸ ਨੇ ਪ੍ਰੀਖਿਆ ਨੂੰ ਇਕ ਹੀ ਸ਼ਿਫਟ ਵਿਚ ਕਰਵਾਉਣ ਦਾ ਆਦੇਸ਼ ਦਿੱਤਾ ਸੀ | ਐੱਨ.ਬੀ.ਈ. ਦੀ ਪਟੀਸ਼ਨ ਦੇ ਅਨੁਸਾਰ ਪ੍ਰੀਖਿਆ 15 ਜੂਨ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 12.30 ਵਜੇ ਤੱਕ ਹੋਣੀ ਸੀ ਪਰ ਹੁਣ ਇਸ ਨੂੰ 3 ਅਗਸਤ ਨੂੰ ਇਕ ਹੀ ਸ਼ਿਫਟ ਵਿਚ ਕਰਵਾਉਣ ਦਾ ਪ੍ਰਸਤਾਵ ਰੱਖਿਆ ਗਿਆ ਹੈ | ਐੱਨ.ਬੀ.ਈ. ਨੇ ਦੱਸਿਆ ਕਿ ਟਾਟਾ ਕੰਸਲਟੈਂਸੀ ਸਰਵਿਸਿਜ਼ ਤੋਂ ਇਸ ਨੂੰ ਕਰਵਾਉਣ ਲਈ ਲੋੜੀਂਦੀ ਗਿਣਤੀ ਵਿਚ ਪ੍ਰੀਖਿਆ ਕੇਂਦਰਾਂ ਦੀ ਉਪਲਬਧਤਾ ਦੀ ਪੁਸ਼ਟੀ ਕੀਤੀ ਗਈ ਸੀ ਪਰ ਬੁਨਿਆਦੀ ਢਾਂਚੇ ਦੀ ਘਾਟ ਕਾਰਨ 15 ਜੂਨ ਨੂੰ ਇਕ ਹੀ ਸ਼ਿਫਟ ਵਿਚ ਪ੍ਰੀਖਿਆ ਕਰਵਾਉਣਾ ਸੰਭਵ ਨਹੀਂ ਸੀ | ਟੀ.ਸੀ.ਐੱਸ. ਨੇ 2 ਜੂਨ ਨੂੰ ਇਕ ਈ-ਮੇਲ ਵਿਚ ਕਿਹਾ ਸੀ ਕਿ ਇਸ ਨੂੰ ਇਕ ਸ਼ਿਫਟ ਵਿਚ ਕਰਨ ਲਈ ਹੋਰ ਸਮਾਂ ਲੱਗੇਗਾ ਅਤੇ 3 ਅਗਸਤ 2025 ਪ੍ਰੀਖਿਆ ਲਈ ਸਭ ਤੋਂ ਜਲਦੀ ਉਪਲਬੱਧਤਾ ਤਾਰੀਖ ਸੀ | ਐੱਨ.ਬੀ.ਈ. ਨੇ ਇਹ ਵੀ ਕਿਹਾ ਕਿ ਪ੍ਰੀਖਿਆ ਲਈ 350 ਸ਼ਹਿਰਾਂ ਵਿਚ ਪ੍ਰੀਖਿਆ ਕੇਂਦਰਾਂ ਦੀ ਲੋੜ ਹੋਵੇਗੀ ਅਤੇ 1000 ਤੋਂ ਵੱਧ ਕੇਂਦਰਾਂ ਨੂੰ ਬੁੱਕ ਕਰਨਾ ਹੋਵੇਗਾ, ਜਿਸ ਲਈ ਜ਼ਿਆਦਾ ਸਮੇਂ ਦੀ ਜ਼ਰੂਰਤ ਹੈ | ਐੱਨ.ਬੀ.ਈ. ਨੇ ਇਹ ਵੀ ਦੱਸਿਆ ਹੈ ਕਿ ਇਸ ਤੋਂ ਇਲਾਵਾ ਰੇਲਵੇ, ਕਈ ਬੈਂਕਾਂ ਅਤੇ ਵੱਖ-ਵੱਖ ਰਾਜ ਪ੍ਰੀਖਿਆਵਾਂ ਵੀ ਕਰਵਾਈਆਂ ਜਾ ਰਹੀਆਂ ਹਨ | ਇਸ ਲਈ ਐੱਨ.ਬੀ.ਈ. ਨੇ 3 ਅਗਸਤ 2025 ਨੂੰ ਪਹਿਲੀ ਸ਼ਿਫਟ ਵਿਚ ਸਵੇਰੇ 9 ਵਜੇ ਤੋਂ ਦੁਪਹਿਰ 12.30 ਵਜੇ ਤੱਕ ਪ੍ਰੀਖਿਆ ਕਰਵਾਉਣ ਦਾ ਪ੍ਰਸਤਾਵ ਰੱਖਿਆ ਹੈ |

Ad Position 22
No active advertisement
ਪਿਛਲੀ ਖ਼ਬਰ ਰਾਜੌਰੀ ਗਾਰਡਨ ਵਿਚ ਡਲਿਵਰੀ ਕੰਪਨੀ ਦੇ ਸਟੋਰੇਜ ਵਿਚ ਲੱਗੀ ਅੱਗ • ਫਾਇਰ ਬਿ੍ਗੇਡ ਦੀਆਂ ਕਈ ਗੱਡੀਆਂ ਮੌਕੇ 'ਤੇ ਪਹੁੰਚੀਆ... ਅਗਲੀ ਖ਼ਬਰ ਹਰਿਆਣਾ ਤੋਂ ਬਾਹਰ ਕੱਢੇ ਤਾਂ ਦਿੱਲੀ ਭੱਜ ਆਏ 12 ਬੱਚਿਆਂ ਸਮੇਤ 18 ਗੈਰ-ਕਾਨੂੰਨੀ ਬੰਗਲਾਦੇਸ਼ੀ ਫੜ੍ਹੇ <br/>
Ad Position 24