21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਕਾਂਗਰਸ ਹਾਈਕਮਾਂਡ ਦੀ ਜ਼ਿਲ੍ਹਾ ਪ੍ਰਧਾਨ ਦੀ ਚੋਣ ਕਰਨ ਦੀ ਪ੍ਰਕਿਰਿਆ ਸ਼ਲਾਘਾਯੋਗ-ਡਾ. ਅਮਰ ਸਿੰਘ <br/>

Ad Position 21
No active advertisement
ਖਰੜ ਵਿਖੇ ਮੀਟਿੰਗ ਲਈ ਪੁੱਜੇ ਕਾਂਗਰਸ ਪਾਰਟੀ ਦੇ ਅਬਜ਼ਰਵਰ ਤੇ ਹੋਰਨਾਂ ਅਹੁਦੇਦਾਰਾਂ ਦਾ ਸਵਾਗਤ ਕਰਦੇ ਹੋਏ ਕਾਂਗਰਸੀ ਆਗੂ | ਤਸਵੀਰ : ਗੁਰਮੁੱਖ ਸਿੰਘ ਮਾਨ <br/> 22-09-2025
ਖਰੜ, 21 ਸਤੰਬਰ (ਗੁਰਮੁੱਖ ਸਿੰਘ ਮਾਨ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੀ ਅਗਵਾਈ ਵਿਚ ਸ਼ੁਰੂ ਕੀਤੇ 'ਸੰਗਠਨ ਸੁਰਜੀਤ ਅਭਿਆਨ' ਤਹਿਤ ਵਿਧਾਨ ਸਭਾ ਹਲਕਾ ਖਰੜ ਦੇ ਬਲਾਕ ਖਰੜ ਦੇ ਸੀਨੀਅਰ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੀ ਮੀਟਿੰਗ ਹਲਕਾ ਇੰਚਾਰਜ ਵਿਜੇ ਸ਼ਰਮਾ ਟਿੰਕੂ ਦੀ ਅਗਵਾਈ 'ਚ ਖਰੜ ਵਿਖੇ ਹੋਈ | ਇਸ ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਦੀ ਚੋਣ ਪ੍ਰਕਿਰਿਆ ਤਹਿਤ ਪਹੁੰਚੇ ਸੀਨੀਅਰ ਆਗੂਆਂ ਤੇ ਅਬਜ਼ਰਵਰਾਂ ਨੇ ਕਾਂਗਰਸੀ ਆਗੂਆਂ ਦੇ ਵਿਚਾਰ ਲਏ | ਇਸ ਮੌਕੇ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਮਨੋਜ ਯਾਦਵ ਮੁੱਖ ਅਬਜ਼ਰਵਰ ਜ਼ਿਲ੍ਹਾ ਮੁਹਾਲੀ ਨੇ ਕਿਹਾ ਕਿ ਇਹ ਚੋਣ ਪ੍ਰਕਿਰਿਆ ਕਾਂਗਰਸੀ ਵਰਕਰਾਂ ਦੇ ਵਿਚਾਰ ਲੈਣ ਉਪਰੰਤ ਹੀ ਪੂਰੀ ਹੋਵੇਗੀ ਅਤੇ ਕੋਈ ਵੀ ਜ਼ਿੰਮੇਵਾਰ ਵਿਅਕਤੀ ਜ਼ਿਲ੍ਹਾ ਕਾਂਗਰਸ ਪ੍ਰਧਾਨ ਦੀ ਚੋਣ 'ਚ ਹਿੱਸਾ ਲੈ ਸਕਦਾ | ਇਸ ਮੌਕੇ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਕਿਹਾ ਕਿ ਕਾਂਗਰਸ ਹਾਈਕਮਾਂਡ ਦਾ ਇਹ ਬਹੁਤ ਵਧੀਆ ਫ਼ੈਸਲਾ ਹੈ ਕਿ ਕਾਂਗਰਸੀ ਵਰਕਰਾਂ ਨਾਲ ਵਿਚਾਰ-ਵਟਾਂਦਰਾ ਕਰਨ ਉਪਰੰਤ ਹੀ ਜਿਹੜਾ ਆਗੂ ਵਧੀਆ ਕੰਮ ਕਰ ਸਕਦਾ ਹੈ, ਉਸ ਨੂੰ ਜ਼ਿਲ੍ਹਾ ਪ੍ਰਧਾਨ ਚੁਣਿਆ ਜਾਵੇ | ਉਨ੍ਹਾਂ ਕਿਹਾ ਕਿ ਲੋਕਾਂ 'ਚ ਆਮ ਚਰਚਾ ਸੀ ਕਿ ਜਿਹੜੇ ਵੱਡੇ ਆਗੂ ਹਨ, ਉਹ ਹੀ ਖ਼ੁਦ ਹੀ ਪ੍ਰਧਾਨ ਚੁਣ ਲੈਂਦੇ ਹਨ, ਪ੍ਰੰਤੂ ਵਰਕਰਾਂ ਦੀ ਕੋਈ ਪੁੱਛ ਪੜਤਾਲ ਨਹੀਂ ਹੁੰਦੀ, ਲਿਹਾਜ਼ਾ ਇਸ ਚੋਣ ਪ੍ਰਣਾਲੀ ਨਾਲ ਸਹੀ ਕਾਂਗਰਸੀ ਆਗੂ ਦੀ ਚੋਣ ਹੋਵੇਗੀ, ਜੋ ਕਿ ਪ੍ਰਧਾਨਗੀ ਦੇ ਅਹੁਦੇ ਲਈ ਯੋਗ ਹੋਵੇਗਾ | ਅੰਤ 'ਚ ਰਵਿੰਦਰ ਸਿੰਘ ਪਾਲੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਕਾਂਗਰਸ ਪਾਰਟੀ ਲਈ ਕੰਮ ਕਰਨਾ ਚਾਹੀਦਾ ਹੈ | ਇਸ ਮੌਕੇ ਰਣਜੀਤ ਸਿੰਘ ਜੀਤੀ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਮੁਹਾਲੀ, ਜਗਮੋਹਨ ਸਿੰਘ ਕੰਗ ਸਾਬਕਾ ਮੰਤਰੀ, ਮਨਜੀਤ ਸਿੰਘ ਨਵਾਂਗਰਾਓਾ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ, ਪਰਮਿੰਦਰ ਸਿੰਘ ਸੋਨਾ, ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਗੁਰਪ੍ਰਤਾਪ ਸਿੰਘ ਪਡਿਆਲਾ, ਸਰਵੋਤਮ ਰਾਣਾ ਪ੍ਰਧਾਨ ਜ਼ਿਲ੍ਹਾ ਯੂਥ ਕਾਂਗਰਸ ਮੁਹਾਲੀ, ਬਾਬੂ ਸਿੰਘ ਪਮੌਰ ਜ਼ਿਲ੍ਹਾ ਜਰਨਲ ਸਕੱਤਰ ਕਾਂਗਰਸ ਕਮੇਟੀ, ਗੁਰਿੰਦਰ ਸਿੰਘ ਬੈਦਵਾਣ ਬਲਾਕ ਕਾਂਗਰਸ ਪ੍ਰਧਾਨ ਖਰੜ, ਮੰਗਤ ਖਾਨ ਝੰਜੇੜੀ, ਅਮਨ ਸ਼ਰਮਾ, ਜ਼ਿਲ੍ਹਾ ਮਹਿਲਾ ਕਾਂਗਰਸ ਦੇ ਪ੍ਰਧਾਨ ਸਵਰਨਜੀਤ ਕੌਰ, ਗਗਨਦੀਪ ਸਿੰਘ ਤੋਲੇਮਾਜਰਾ, ਮਦਨ ਸਿੰਘ ਮਾਣਕਪੁਰ ਸ਼ਰੀਫ ਬਲਾਕ ਕਾਂਗਰਸ ਪ੍ਰਧਾਨ ਮਾਜਰੀ, ਮਨਤਾਰ ਖਾਨ ਚੇਅਰਮੈਨ ਘੱਟ ਗਿਣਤੀ ਜ਼ਿਲ੍ਹਾ ਮੁਹਾਲੀ, ਸੁਰਿੰਦਰ ਲਖਨਪਾਲ, ਮਦਨ ਸਿੰਘ ਮਾਣਕਪੁਰ ਸ਼ਰੀਫ ਬਲਾਕ ਕਾਂਗਰਸ ਪ੍ਰਧਾਨ ਮਾਜਰੀ, ਰੀਟਾ ਰਾਣੀ ਚੰਡਿਆਲਾ ਸੂਦਾਂ, ਵੇਦ ਪ੍ਰਕਾਸ਼ ਪੱਪੂ, ਕੁਲਦੀਪ ਸਿੰਘ ਸਿੱਧੂ ਨਵਾਂਗਰਾਓਾ ਸਾਬਕਾ ਪ੍ਰਧਾਨ, ਮਨਜੀਤ ਕੌਰ ਸੋਸ਼ਲ ਮੀਡੀਆ ਇੰਚਾਰਜ, ਸਰਵਜੀਤ ਕੌਰ ਸੋਸ਼ਲ ਮੀਡੀਆ ਇੰਚਾਰਜ ਹਲਕਾ ਖਰੜ, ਰਵਿੰਦਰ ਸਿੰਘ ਰਵੀ ਵੜੈਚ ਸਕੱਤਰ ਪੰਜਾਬ ਯੂਥ ਕਾਂਗਰਸ, ਹੰਸ ਰਾਜ ਸਿੰਘ ਬੂਥਗੜ੍ਹ ਚੇਅਰਮੈਨ ਐਸ. ਸੀ. ਵਿੰਗ ਜ਼ਿਲ੍ਹਾ ਮੁਹਾਲੀ, ਹਰਨੇਕ ਸਿੰਘ ਤੱਕੀਪੁਰ ਚੇਅਰਮੈਨ ਓ. ਬੀ. ਸੀ. ਵਿੰਗ, ਰਣਜੀਤ

Ad Position 22
No active advertisement
ਪਿਛਲੀ ਖ਼ਬਰ ਨਿਰੰਕਾਰੀ ਸੰਤ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਰਾਜ ਪੱਧਰੀ ਗਤਕਾ ਚੈਂਪੀਅਨਸ਼ਿਪ ਕਰਵਾਈ <br/>
Ad Position 24