21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਜੰਤਰ-ਮੰਤਰ 'ਤੇ ਰਿਜ਼ਰਵੇਸ਼ਨ ਦੇ ਵਿਰੋਧ 'ਚ ਪ੍ਰਦਰਸ਼ਨ, ਪੁਲਿਸ ਹਿਰਾਸਤ 'ਚ ਲਏ ਕਈ ਪ੍ਰਦਰਸ਼ਨਕਾਰੀ

ਦਿੱਲੀ, 21 ਅਗਸਤ- ਦਿੱਲੀ ਦੇ ਜੰਤਰ-ਮੰਤਰ 'ਤੇ ਅੱਜ ਸਵੇਰੇ ਵੱਡੀ ਗਿਣਤੀ 'ਚ ਜਾਤੀ...

Ad Position 21
No active advertisement
ਅਜੀਤ ਡੈਸਕ 21-08-2026

ਦਿੱਲੀ, 21 ਅਗਸਤ- ਦਿੱਲੀ ਦੇ ਜੰਤਰ-ਮੰਤਰ 'ਤੇ ਅੱਜ ਸਵੇਰੇ ਵੱਡੀ ਗਿਣਤੀ 'ਚ ਜਾਤੀ ਆਧਾਰਿਤ ਰਾਖਵਾਂਕਰਨ ਦੇ ਵਿਰੋਧ 'ਚ ਇਕੱਠੇ ਹੋਏ। ਪ੍ਰਦਰਸ਼ਨਕਾਰੀਆਂ ਨੇ ਯੂ.ਜੀ.ਸੀ. ਅਤੇ ਰਿਜ਼ਰਵੇਸ਼ਨ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਦਾਅਵਾ ਕੀਤਾ। ਇਸ ਦੌਰਾਨ ਦਿੱਲੀ ਪੁਲਿਸ ਅਤੇ ਰੈਪਿਡ ਐਕਸ਼ਨ ਫੋਰਸ (ਆਰਏਐਫ) ਮੌਕੇ 'ਤੇ ਪਹੁੰਚੀ ਅਤੇ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲੈ ਲਿਆ।

ਨਾਲ ਹੀ ਜੰਤਰ-ਮੰਤਰ ਤੋਂ 'ਰਿਜ਼ਰਵੇਸ਼ਨ ਹਟਾਓ' ਦੇ ਧਰਨੇ 'ਚ ਸ਼ਾਮਿਲ ਪ੍ਰਦਰਸ਼ਨਕਾਰੀਆਂ ਨੂੰ ਵੀ ਹਟਾਇਆ ਜਾ ਰਿਹਾ ਹੈ। ਦਿੱਲੀ ਪੁਲਿਸ ਆਸਪਾਸ ਦੇ ਇਲਾਕਿਆਂ ਨੂੰ ਵੀ ਖਾਲੀ ਕਰਵਾ ਰਹੀ ਹੈ। ਇਸ ਦੇ ਨਾਲ ਹੀ ਆਯੋਜਕ ਹਰਸ਼ ਦੂਬੇ ਨੇ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਰਾਜਘਾਟ ਪਹੁੰਚਣ ਦੀ ਅਪੀਲ ਕੀਤੀ ਹੈ।

ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਸਨ। ਇਸ ਦੌਰਾਨ ਪੁਲਿਸ ਅਤੇ ਆਰ.ਏ.ਐਫ. ਨੇ ਕਾਰਵਾਈ ਕਰਦਿਆਂ ਉਸ ਨੂੰ ਹਿਰਾਸਤ ਵਿਚ ਲੈ ਲਿਆ। ਪ੍ਰਦਰਸ਼ਨ ਕਾਰਨ ਜੰਤਰ-ਮੰਤਰ 'ਤੇ ਕੁਝ ਸਮੇਂ ਲਈ ਸਥਿਤੀ ਤਣਾਅਪੂਰਨ ਬਣੀ ਰਹੀ।

Ad Position 22
No active advertisement
ਪਿਛਲੀ ਖ਼ਬਰ ਪਹਿਲਾਂ ਤੋਂ ਹੀ 9 ਮੋਬਾਈਲ ਕੁਨੈਕਸ਼ਨਾਂ ਵਾਲੇ ਵਿਅਕਤੀ ਨੂੰ ਨਵਾਂ ਸਿਮ ਨਾ ਜਾਰੀ ਕੀਤਾ ਜਾਵੇ - ਕੇਂਦਰ ਅਗਲੀ ਖ਼ਬਰ ਖੰਡ ਈਥਾਨੌਲ ਕਾਰਨ ਮਹਿੰਗੀ ਨਹੀਂ ਹੋਈ-ਕੇਂਦਰ
Ad Position 24