21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਸੱਥ ਵਲੋਂ ਪੁਸਤਕ 'ਚੰਨਣ ਵੰਡਦੇ ਜੁਗਨੂੰ' ਦਾ ਲੋਕ ਅਰਪਣ <br/>

Ad Position 21
No active advertisement
ਅਜੀਤ ਡੈਸਕ 22-09-2025
ਖਰੜ, 21 ਸਤੰਬਰ (ਜੰਡਪੁਰੀ)-ਸਾਹਿਤਕ ਸੱਥ ਖਰੜ ਦੀ ਇਕੱਤਰਤਾ ਸਥਾਨਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਈ | ਇਸ ਇੱਕਤਰਤਾ ਦੌਰਾਨ ਡਾ. ਨਾਇਬ ਸਿੰਘ ਮੰਡੇਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਸਮਾਗਮ ਦੀ ਪ੍ਰਧਾਨਗੀ ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਾ ਨੇ ਕੀਤੀ | ਉਨ੍ਹਾਂ ਦੇ ਨਾਲ ਪ੍ਰਧਾਨਗੀ ਮੰਡਲ ਵਿਚ ਡਾ. ਹਰਪ੍ਰੀਤ ਰਾਣਾ, ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਤੇ ਗੁਰਿੰਦਰ ਸਿੰਘ ਕਲਸੀ ਵੀ ਸਨ | ਇਸ ਸਮਾਗਮ ਦੀ ਸ਼ੁਰੂਆਤ ਤਰਸੇਮ ਸਿੰਘ ਕਾਲੇਵਾਲ ਨੇ ਧਾਰਮਿਕ ਗੀਤ ਗਾ ਕੇ ਕੀਤੀ ਤੇ ਇਸ ਦੌਰਾਨ ਪ੍ਰਤਾਪ ਪਾਰਸ ਗੁਰਦਾਸਪੁਰੀ ਨੇ ਗ਼ਜ਼ਲਾਂ ਦੇ ਵਧੀਆ ਸ਼ੇਅਰ ਪੇਸ਼ ਕੀਤੇ ਤੇ ਪ੍ਰਧਾਨਗੀ ਮੰਡਲ ਵਲੋਂ ਸੱਥ ਦੀ ਸਾਂਝੀ ਪੁਸਤਕ 'ਚੰਨਣ ਵੰਡਦੇ ਜੁਗਨੂੰ' ਮਿੰਨੀ ਕਹਾਣੀ-ਸੰਗ੍ਰਹਿ ਲੋਕ ਅਰਪਣ ਕੀਤੀ ਗਈ | ਇਸ ਪੁਸਤਕ ਬਾਰੇ ਗੁਰਿੰਦਰ ਸਿੰਘ ਕਲਸੀ ਨੇ ਪੇਪਰ ਪੜ੍ਹਦਿਆਂ ਕਿਹਾ ਕਿ ਪੁਸਤਕ ਵਿਚ ਸ਼ਾਮਲ ਸਾਰੀਆਂ ਕਹਾਣੀਆਂ ਸਮਾਜ ਦੇ ਵੱਖ-ਵੱਖ ਵਿਸ਼ਿਆਂ 'ਤੇ ਗੱਲ ਕਹਿਣ ਵਿਚ ਸਫ਼ਲ ਰਹੀਆਂ ਹਨ | ਮੁੱਖ ਮਹਿਮਾਨ ਡਾ. ਮੰਡੇਰ ਨੇ ਬੋਲਦਿਆਂ ਮਿੰਨੀ ਕਹਾਣੀ ਦੇ ਅਜੋਕੇ ਪੜਾਅ ਤੱਕ ਪਹੁੰਚਣ ਲਈ ਕਿਹੜੀਆਂ-ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝਾ ਕੀਤੀ | ਸਮਾਗਮ ਵਿਚ ਵੱਡੀ ਗਿਣਤੀ ਵਿਚ ਲੇਖਕਾਂ ਸਾਹਿਤਕਾਰਾਂ ਨੇ ਭਾਗ ਲਿਆ | ਮੰਚ ਸੰਚਾਲਨ ਦੇ ਫ਼ਰਜ਼ ਪਿਆਰਾ ਸਿੰਘ ਰਾਹੀ ਵਲੋਂ ਨਿਭਾਏ ਗਏ | ਇਸ ਮੌਕੇ ਗੁਰਮੇਲ ਸਿੰਘ ਮੋਜੇਵਾਲ, ਡਾ. ਦਰਸ਼ਨ ਸਿੰਘ ਆਸ਼ਟ, ਗੁਰਦਰਸ਼ਨ ਗੁਸੀਲ, ਸੁਰਜੀਤ ਸੁਮਨ, ਦਰਸ਼ਨ ਤਿਓਣਾ, ਡਾ. ਟਿੱਕਾ ਜੇ. ਐੱਸ. ਸਿੱਧੂ, ਗੋਪਾਲ ਸ਼ਰਮਾ, ਨਵਨੀਤ ਕੁਮਾਰ, ਦਵਿੰਦਰ, ਜਗਤਾਰ ਸਿੰਘ ਜੋਗ, ਖੁਸ਼ੀ ਰਾਮ ਨਿਮਾਣਾ, ਦਲਬੀਰ ਸਿੰਘ ਸਰੋਆ, ਧਿਆਨ ਸਿੰਘ ਕਾਹਲੋਂ, ਸੁੱਚਾ ਸਿੰਘ ਮਸਤਾਨਾ, ਸੁਰਿੰਦਰ ਕੌਰ ਬਾੜਾ, ਪਿਆਰਾ ਸਿੰਘ ਰਾਹੀ ਆਦਿ ਨੇ ਆਪੋ ਆਪਣੀ ਕਾਵਿ ਰਚਨਾਵਾਂ ਰਾਹੀ ਹਾਜ਼ਰੀ ਲਗਵਾਈ |

Ad Position 22
No active advertisement
ਪਿਛਲੀ ਖ਼ਬਰ ਡੇਰਾਬੱਸੀ 'ਚ ਹੈਲਥ ਚੈੱਕਅਪ ਕੈਂਪ ਲਗਾਇਆ <br/> ਅਗਲੀ ਖ਼ਬਰ ਡੇਰਾਬੱਸੀ ਖੇਤਰ 'ਚ ਹੋਣਗੀਆਂ ਛੇ ਰਾਮਲੀਲ੍ਹਾ, ਪੰਜ ਥਾਵਾਂ 'ਤੇ ਮਨਾਇਆ ਜਾਵੇਗਾ ਦੁਸਹਿਰਾ <br/>
Ad Position 24