10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਟੀ. ਡੀ. ਆਈ. ਗਰੁੱਪ ਨੇ ਪੰਜਾਬ ਹੜ੍ਹ ਰਾਹਤ ਲਈ 51 ਲੱਖ ਰੁਪਏ ਦਾ ਯੋਗਦਾਨ ਦਿੱਤਾ <br/>

Ad Position 21
No active advertisement
ਅਜੀਤ ਡੈਸਕ 25-09-2025
ਚੰਡੀਗੜ੍ਹ, 24 ਸਤੰਬਰ (ਅ. ਬ.)-ਉੱਤਰੀ ਭਾਰਤ ਦੇ ਪ੍ਰਮੁੱਖ ਰੀਅਲ ਐਸਟੇਟ ਡਿਵੈਲਪਰ ਟੀ.ਡੀ.ਆਈ. ਗਰੁੱਪ ਨੇ ਪੰਜਾਬ ਮੁੱਖ ਮੰਤਰੀ ਰਾਹਤ ਕੋਸ਼ ਵਿਚ 51 ਲੱਖ ਰੁਪਏ ਦਾ ਯੋਗਦਾਨ ਦੇਣ ਦਾ ਐਲਾਨ ਕੀਤਾ¢ ਇਹ ਯੋਗਦਾਨ ਹਾਲੀਆ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਅਤੇ ਰਾਹਤ ਕਾਰਜਾਂ ਨੂੰ ਮਜ਼ਬੂਤ ਕਰਨ ਲਈ ਕੀਤਾ ਗਿਆ ਹੈ¢ ਇਸ ਮੁਹਿੰਮ ਦੇ ਤਹਿਤ, ਟੀ.ਡੀ.ਆਈ. ਗਰੁੱਪ ਵਲੋਂ 51 ਲੱਖ ਰੁਪਏ ਦੇ ਚੈੱਕ ਪੰਜਾਬ ਦੇ ਰਾਜਸਵ, ਆਫ਼ਤ ਪ੍ਰਬੰਧਨ, ਪਾਣੀ ਸਪਲਾਈ ਅਤੇ ਹਾਊਸਿੰਗ ਮੰਤਰੀ ਸਹਰਦੀਪ ਸਿੰਘ ਮੁੰਡੀਆ ਨੂੰ ਸÏਾਪੇ ਗਏ, ਤਾਂ ਜੋ ਸੂਬੇ ਵਿਚ ਚੱਲ ਰਹੇ ਹੜ੍ਹ ਰਾਹਤ ਤੇ ਪੁਨਰਵਾਸ ਕਾਰਜ ਤੇਜ਼ੀ ਨਾਲ ਅੱਗੇ ਵਧ ਸਕਣ¢ ਪੰਜਾਬ ਵਿਚ ਆਏ ਹੜ੍ਹ ਕਾਰਨ ਵੱਡੇ ਪੱਧਰ 'ਤੇ ਨੁਕਸਾਨ ਤੇ ਲੋਕਾਂ ਦੀ ਬੇਘਰੀ ਹੋਈ ਹੈ, ਜਿਸ ਕਰਕੇ ਤੁਰੰਤ ਸਹਿਯੋਗ ਲੋੜੀਂਦਾ ਹੈ¢ ਇਸੇ ਕਰਕੇ ਟੀ.ਡੀ.ਆਈ. ਗਰੁੱਪ ਦਾ ਇਹ ਕਦਮ ਰਾਹਤ ਕਾਰਜਾਂ ਨੂੰ ਸਮੇਂ 'ਤੇ ਮੱਦਦ ਪਹੁੰਚਾਉਣ ਵੱਲ ਮਹੱਤਵਪੂਰਣ ਹੈ¢ ਇਸ ਮÏਕੇ ਟੀ.ਡੀ.ਆਈ. ਗਰੁੱਪ ਦੇ ਪਿ੍ੰਸ ਛਾਬੜਾ ਨੇ ਕਿਹਾ,“ ਇੱਕ ਜ਼ਿੰਮੇਵਾਰ ਕਾਰਪੋਰੇਟ ਨਾਗਰਿਕ ਹੋਣ ਦੇ ਨਾਤੇ ਅਸੀਂ ਮੰਨਦੇ ਹਾਂ ਕਿ ਪੰਜਾਬ ਦੇ ਲੋਕਾਂ ਦੇ ਨਾਲ ਖੜ੍ਹਾ ਹੋਣਾ ਸਾਡਾ ਫ਼ਰਜ ਹੈ¢ ਮੁੱਖ ਮੰਤਰੀ ਰਾਹਤ ਕੋਸ਼ ਵਿਚ 51 ਲੱਖ ਰੁਪਏ ਦਾ ਯੋਗਦਾਨ ਸਰਕਾਰ ਦੇ ਰਾਹਤ ਤੇ ਪੁਨਰਵਾਸ ਯਤਨਾਂ ਨੂੰ ਮਜ਼ਬੂਤ ਕਰੇਗਾ¢


Ad Position 22
No active advertisement
ਪਿਛਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਦੇ 207ਵੇਂ ਦਿਨ ਪੰਜਾਬ ਪੁਲਿਸ ਵਲੋਂ 321 ਗ੍ਰਾਮ ਹੈਰੋਇਨ ਤੇ 73 ਹਜ਼ਾਰ ਰੁਪਏ ਡਰੱਗ ਮਨੀ ਸਮੇ... ਅਗਲੀ ਖ਼ਬਰ ਗੁਲਾਬ ਚੰਦ ਕਟਾਰੀਆ ਨੇ ਸਰਵਿਸ ਡਲਿਵਰੀ ਨੂੰ ਬਿਹਤਰ ਬਣਾਉਣ ਲਈ ਡਿਜੀਟਲ ਵੈੱਲਫੇਅਰ ਪਹਿਲਾਂ ਦੀ ਕੀਤੀ ਸ਼ੁਰੂਆਤ
Ad Position 24