10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਗੁਲਾਬ ਚੰਦ ਕਟਾਰੀਆ ਨੇ ਸਰਵਿਸ ਡਲਿਵਰੀ ਨੂੰ ਬਿਹਤਰ ਬਣਾਉਣ ਲਈ ਡਿਜੀਟਲ ਵੈੱਲਫੇਅਰ ਪਹਿਲਾਂ ਦੀ ਕੀਤੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 25-09-2025

ਚੰਡੀਗੜ੍ਹ, 24 ਸਤੰਬਰ (ਬਲਜਿੰਦਰ ਸਿੰਘ ਹਾਂਡਾ)-ਪੰਜਾਬ ਦੇ ਰਾਜਪਾਲ ਅਤੇ ਯੂ. ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਸਮਾਜ ਭਲਾਈ, ਮਹਿਲਾ ਤੇ ਬਾਲ ਵਿਕਾਸ ਵਿਭਾਗ, ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਡਿਜੀਟਲ ਵੈੱਲਫੇਅਰ ਪਹਿਲਾਂ ਦੀ ਇਕ ਸੀਰੀਜ਼ ਦੀ ਸ਼ੁਰੂਆਤ ਕੀਤੀ, ਨਾਲ ਹੀ ਯੂ. ਟੀ. ਸਕੱਤਰੇਤ ਵਿਖੇ ਜਨਤਾ ਦਰਬਾਰਾਂ ਦੇ ਜ਼ਰੀਏ ਨਾਗਰਿਕਾਂ ਨਾਲ ਆਪਣੀ ਸਿੱਧੀ ਪਹੁੰਚ ਵੀ ਜਾਰੀ ਰੱਖੀ | ਇਨ੍ਹਾਂ ਇਤਿਹਾਸਿਕ ਡਿਜੀਟਲ ਪਹਿਲਾਂ 'ਚ 11 ਸਮਾਜ ਭਲਾਈ ਯੋਜਨਾਵਾਂ ਨੂੰ ਇਕ ਡਿਜੀਟਲ ਪਲੇਟਫਾਰਮ 'ਤੇ ਸ਼ਾਮਲ ਕਰਨਾ, ਪੈਨਸ਼ਨ ਜੀਵਨ ਸਰਟੀਫਿਕੇਟ ਲਈ ਲਾਭਪਾਤਰੀ ਸਤਿਆਪਨ ਐਪਲੀਕੇਸ਼ਨ ਦੀ ਸ਼ੁਰੂਆਤ, ਅਤੇ ਯੂ. ਟੀ. ਸਕੱਤਰੇਤ ਵਿਖੇ ਇਕ ਡਿਜੀਟਲ ਕਿਓਸਕ ਦੀ ਸਥਾਪਨਾ ਸ਼ਾਮਲ ਹੈ | ਇਨ੍ਹਾਂ ਕਦਮਾਂ ਦਾ ਉਦੇਸ਼ ਕਲਿਆਣਕਾਰੀ ਸੇਵਾਵਾਂ ਨੂੰ ਵਧੇਰੇ ਪਾਰਦਰਸ਼ੀ, ਸੁਲਭ ਤੇ ਕੁਸ਼ਲ ਬਣਾਉਣਾ ਹੈ | ਇਸ ਮੌਕੇ ਬੋਲਦੇ ਹੋਏ ਕਟਾਰੀਆ ਨੇ ਕਿਹਾ ਕਿ ਇਹ ਪਹਿਲਾਂ ਡਿਜੀਟਲ ਇੰਡੀਆ ਦੀ ਦਿਸ਼ਾ 'ਚ ਇਕ ਮਹੱਤਵਪੂਰਨ ਕਦਮ ਹਨ, ਜਿਸ ਨਾਲ ਸਮਾਜ ਦੇ ਹਰ ਵਰਗ ਨੂੰ ਸਰਕਾਰੀ ਸਹਾਇਤਾ ਤੱਕ ਅਸਾਨ ਤੇ ਤੇਜ਼ ਪਹੁੰਚ ਸੁਨਿਸ਼ਚਿਤ ਹੁੰਦੀ ਹੈ | 11 ਕਲਿਆਣਕਾਰੀ ਯੋਜਨਾਵਾਂ ਦੇ ਡਿਜੀਟਾਇਜ਼ੇਸ਼ਨ ਦੇ ਨਾਲ, ਸੀਨੀਅਰ ਸਿਟੀਜ਼ਨ, ਦਿੱਵਯਾਂਗਜਨ, ਵਿਧਵਾਵਾਂ, ਬੇਸਹਾਰਾ ਮਹਿਲਾਵਾਂ ਅਤੇ ਆਸ਼ਰਿਤ ਬੱਚਿਆਂ ਜਿਹੇ ਲਾਭਪਾਤਰੀ ਹੁਣ ਕਿਸੇ ਵੀ ਸਮੇਂ, ਕਿਤੇ ਤੋਂ ਵੀ ਅÏਨਲਾਇਨ ਅਰਜ਼ੀ ਦੇ ਸਕਣਗੇ, ਜਿਸ ਨਾਲ ਬੋਝਲ ਕਾਗ਼ਜ਼ੀ ਕਾਰਵਾਈ ਅਤੇ ਸਰਕਾਰੀ ਦਫ਼ਤਰਾਂ ਦੇ ਵਾਰ-ਵਾਰ ਚੱਕਰ ਲਗਾਉਣ ਦੀ ਜ਼ਰੂਰਤ ਨੂੰ ਖ਼ਤਮ ਹੋ ਜਾਵੇਗੀ | ਯੂ. ਟੀ. ਸਕੱਤਰੇਤ ਵਿਖੇ ਇਕ ਡਿਜੀਟਲ ਕਿਓਸਕ ਸਥਾਪਿਤ ਕੀਤਾ ਗਿਆ ਹੈ | ਇਹ ਕੇਂਦਰੀਕਿ੍ਤ ਹੱਬ ਨਾਗਰਿਕਾਂ ਨੂੰ ਵਿਭਿੰਨ ਕਲਿਆਣਕਾਰੀ ਯੋਜਨਾਵਾਂ, ਪਾਤਰਤਾ ਮਾਪਦੰਡਾਂ ਅਤੇ ਅਰਜ਼ੀ ਪ੍ਰਕਿਰਿਆਵਾਂ ਬਾਰੇ ਅਸਲ-ਸਮੇਂ ਦੀ ਜਾਣਕਾਰੀ ਪ੍ਰਾਪਤ ਕਰਨ ਦੀ ਸੁਵਿਧਾ ਪ੍ਰਦਾਨ ਕਰੇਗਾ, ਜਿਸ ਨਾਲ ਇਕ ਹੀ ਸਥਾਨ 'ਤੇ ਤੇਜ਼, ਭਰੋਸੇਯੋਗ ਮਾਰਗਦਰਸ਼ਨ ਸੁਨਿਸ਼ਚਿਤ ਹੋਵੇਗਾ | ਇਸ ਮੌਕੇ ਮੁੱਖ ਸਕੱਤਰ, ਯੂ. ਟੀ. ਚੰਡੀਗੜ੍ਹ ਰਾਜੀਵ ਵਰਮਾ ਰਾਜਪਾਲ ਦੇ ਪਿ੍ੰਸੀਪਲ ਸਕੱਤਰ, ਵਿਵੇਕ ਪ੍ਰਤਾਪ ਸਿੰਘ ਗ੍ਰਹਿ ਸਕੱਤਰ, ਯੂ.ਟੀ ਚੰਡੀਗੜ੍ਹ, ਮਨਦੀਪ ਸਿੰਘ ਬਰਾੜ ਅਤੇ ਵਿੱਤ ਸਕੱਤਰ, ਯੂ.ਟੀ ਚੰਡੀਗੜ੍ਹ, ਦੀਪਰਵਾ ਲਾਕੜਾ ਤੇ ਹੋਰ ਹਾਜ਼ਰ ਸਨ |
ਜਨਤਾ ਦਰਬਾਰ, ਨਾਗਰਿਕਾਂ ਤੇ ਪ੍ਰਸ਼ਾਸਨ ਦੇ ਦਰਮਿਆਨ ਇਕ ਸਿੱਧਾ ਸੰਪਰਕ- ਇਸ ਮੌਕੇ ਕਟਾਰੀਆ ਨੇ ਯੂ.ਟੀ. ਸਕੱਤਰੇਤ ਵਿਖੇ ਇਕ ਜਨਤਾ ਦਰਬਾਰ ਦੀ ਪ੍ਰਧਾਨਗੀ ਵੀ ਕੀਤੀ | ਨਾਗਰਿਕਾਂ ਨੇ ਜਨਤਕ ਸੇਵਾਵਾਂ, ਨਾਗਰਿਕ ਸੁਵਿਧਾਵਾਂ ਅਤੇ ਵਿਅਕਤੀਗਤ ਸ਼ਿਕਾਇਤਾਂ ਨਾਲ ਸਬੰਧਿਤ ਮੁੱਦੇ ਉਠਾਏ, ਜਿਨ੍ਹਾਂ ਨੂੰ ਧੀਰਜ ਨਾਲ ਸੁਣਿਆ ਗਿਆ ਅਤੇ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਮੌਕੇ 'ਤੇ ਹੀ ਉਨ੍ਹਾਂ ਦਾ ਹੱਲ ਕੀਤਾ ਗਿਆ | ਰਾਜਪਾਲ ਨੇ ਇਸ ਬਾਤ 'ਤੇ ਜ਼ੋਰ ਦਿੱਤਾ ਕਿ ਇਹ ਜਨਤਾ ਦਰਬਾਰ ਨਾ ਸਿਰਫ਼ ਨਾਗਰਿਕਾਂ ਦੀ ਆਵਾਜ਼ ਸੁਣਨ ਦਾ ਇਕ ਮੰਚ ਹਨ, ਬਲਕਿ ਸਮੇਂ 'ਤੇ ਅਤੇ ਪ੍ਰਭਾਵੀ ਸਮਾਧਾਨ ਪ੍ਰਦਾਨ ਕਰਨ ਦਾ ਇੱਕ ਤੰਤਰ ਵੀ ਹਨ | ਆਹਮੋ-ਸਾਹਮਣੇ ਸੰਵਾਦ ਸੁਨਿਸ਼ਚਿਤ ਕਰਕੇ, ਇਹ ਪਹਿਲ ਪ੍ਰਸ਼ਾਸਨ ਅਤੇ ਜਨਤਾ ਦੇ ਦਰਮਿਆਨ ਦੂਰੀ ਨੂੰ ਪੂਰਦੀ ਹੈ, ਸ਼ਾਸਨ ਵਿਚ ਜਵਾਬਦੇਹੀ ਅਤੇ ਵਿਸ਼ਵਾਸ ਨੂੰ ਹੁਲਾਰਾ ਦਿੰਦੀ ਹੈ |

Ad Position 22
No active advertisement
ਪਿਛਲੀ ਖ਼ਬਰ ਟੀ. ਡੀ. ਆਈ. ਗਰੁੱਪ ਨੇ ਪੰਜਾਬ ਹੜ੍ਹ ਰਾਹਤ ਲਈ 51 ਲੱਖ ਰੁਪਏ ਦਾ ਯੋਗਦਾਨ ਦਿੱਤਾ <br/> ਅਗਲੀ ਖ਼ਬਰ ਖ਼ੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਹੜ੍ਹ ਪ੍ਰਭਾਵਿਤ ਲੋਕਾਂ ਲਈ ਮੁੱਖ ਮੰਤਰੀ ਰਾਹਤ ਫੰਡ 'ਚ 41 ਲੱਖ ਰੁਪਏ...
Ad Position 24