10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਵਿੱਦਿਆ ਵੈਲੀ ਸਕੂਲ ਵਿਖੇ 'ਰਾਸ਼ਟਰੀ ਪੰਜਾਬੀ ਦਿਵਸ' ਮਨਾਇਆ <br/>

Ad Position 21
No active advertisement
ਅਜੀਤ ਡੈਸਕ 26-09-2025
ਖਰੜ, 25 ਸਤੰਬਰ (ਗੁਰਮੁੱਖ ਸਿੰਘ ਮਾਨ)-ਵਿੱਦਿਆ ਵੈਲੀ ਸਕੂਲ ਨਿਊ ਸੰਨੀ ਇਨਕਲੇਵ ਖਰੜ ਵਿਖੇ ਬਾਬਾ ਫ਼ਰੀਦ ਜੈਅੰਤੀ ਦੇ ਸ਼ੁੱਭ ਅਵਸਰ 'ਤੇ 'ਰਾਸ਼ਟਰੀ ਪੰਜਾਬੀ ਦਿਵਸ' ਉਤਸ਼ਾਹ ਅਤੇ ਸਤਿਕਾਰ ਨਾਲ ਮਨਾਇਆ ਗਿਆ | ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਦੁਆਰਾ 'ਮਾਤ ਭਾਸ਼ਾ' ਵਜੋਂ ਪੰਜਾਬੀ ਦੀ ਮਹੱਤਤਾ ਬਾਰੇ ਪ੍ਰਰੇਨਾਦਾਇਕ ਭਾਸ਼ਣ ਦਿੱਤੇ ਗਏ, ਜਿਨ੍ਹਾਂ 'ਚ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਕਿ ਕਿਵੇਂ ਭਾਸ਼ਾ ਸਾਨੂੰ ਸਾਡੀਆਂ ਜੜ੍ਹਾਂ, ਪ੍ਰੰਪਰਾਵਾਂ ਅਤੇ ਪਛਾਣ ਨਾਲ ਜੋੜ ਕੇ ਰੱਖਦੀ ਹੈ | ਇਸ ਮੌਕੇ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਪੰਜਾਬੀ ਭਾਸ਼ਾ ਆਪਣੇ ਅਮੀਰ ਸਾਹਿਤ ਤੇ ਵਿਰਾਸਤ ਦੇ ਨਾਲ-ਨਾਲ ਸਿਰਫ਼ ਸੰਚਾਰ ਦਾ ਮਾਧਿਅਮ ਨਹੀਂ, ਸਗੋਂ ਸੱਭਿਆਚਾਰਕ ਮਾਣ ਦਾ ਵੀ ਸ੍ਰੋਤ ਹੈ | ਇਸ ਤੋਂ ਬਾਅਦ ਵਿਦਿਆਰਥੀਆਂ ਵਲੋਂ 'ਕਵਿਤਾ ਪਾਠ' ਕੀਤਾ ਗਿਆ ਅਤੇ ਨਾਲ ਹੀ ਪੰਜਾਬੀ ਛੰਦਾਂ ਨੂੰ ਸੁੰਦਰ ਢੰਗ ਨਾਲ ਪੇਸ਼ ਕੀਤਾ ਗਿਆ | ਇਸ ਪ੍ਰੋਗਰਾਮ ਨੇ ਵਿਦਿਆਰਥੀਆਂ ਨੂੰ ਬਾਬਾ ਫ਼ਰੀਦ ਦੀਆਂ ਸਾਦਗੀ ਅਤੇ ਪਿਆਰ ਭਰਪੂਰ ਸਿੱਖਿਆਵਾਂ ਤੋਂ ਸੇਧ ਲੈਂਦੇ ਹੋਏ ਆਪਣੀ ਮਾਤ ਭਾਸ਼ਾ ਨੂੰ ਸੁਰੱਖਿਅਤ ਰੱਖਣ ਅਤੇ ਉਤਸ਼ਾਹਿਤ ਕਰਨ ਲਈ ਪ੍ਰੇਰਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ 'ਸੰਗਠਨ ਸਿਰਜਣ ਅਭਿਆਨ' ਮੁਕੰਮਲ ਹੋਣ ਉਪਰੰਤ ਕਾਂਗਰਸ ਨੂੰ ਵੱਡੇ ਪੱਧਰ 'ਤੇ ਲਾਭ ਮਿਲੇਗਾ- ਮੱਛਲੀ ਕਲਾਂ <br/> ਅਗਲੀ ਖ਼ਬਰ ਅੱਤਰੀ ਕਾਲਜ ਦਾ ਨਤੀਜਾ 100 ਫ਼ੀਸਦੀ ਰਿਹਾ <br/>
Ad Position 24