08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਦੀਵਾਲੀ ਤੇ ਬੰਦੀ ਛੋੜ ਦਿਵਸ ਮੌਕੇ ਚੰਡੀਗੜ੍ਹ ਪੁਲਿਸ ਕੰਟਰੋਲ ਰੂਮ ਨੂੰ ਆਈਆਂ 494 ਕਾਲਾਂ ਪਟਾਕਿਆਂ ਨਾਲ ਸੰਬੰਧਿਤ 203 ਅਤੇ ਅੱਗ ਲੱਗਣ ਦੀਆਂ 34 ਘਟਨਾਵਾਂ ਦੀਆਂ ਸੂਚਨਾਵਾਂ ਮਿਲੀਆਂ

ਚੰਡੀਗੜ੍ਹ, 9 ਨਵੰਬਰ (ਕਪਿਲ ਵਧਵਾ)-ਦੀਵਾਲੀ ਤੇ ਬੰਦੀ ਛੋੜ ਦਿਵਸ ਮੌਕੇ 8 ਨਵੰਬਰ ਨੂੰ ਸ਼ਹਿਰ ਵਿਚ ਲੋਕਾਂ ਵਲੋਂ ਤਿਉਹਾਰ ਮਨਾਏ ਜਾਣ ਦੌਰਾਨ ਚੰਡੀਗੜ੍ਹ ਪੁਲਿਸ ਦੇ ਕੰਟਰੋਲ ਰੂਮ ਨੂੰ ਵੱਖ-ਵੱਖ ਘਟਨਾਵਾਂ ਸੰਬੰਧੀ ਕੁਲ 494 ਕਾਲਾਂ ਪ੍ਰਾਪਤ ਹੋਈਆਂ। ਇਨ੍ਹਾਂ ਵਿਚੋਂ ਸਭ ਤੋਂ ਵੱਧ 203 ਕਾਲਾਂ ਪਟਾਕੇ ਚਲਾਉਣ ਨਾਲ ਸੰਬੰਧਿਤ ਘਟਨਾਵਾਂ ਬਾਰੇ ਸਨ, ਜਦਕਿ 34 ਕਾਲਾਂ ਅੱਗ ਲੱਗਣ ਦੀਆਂ ਘਟਨਾਵਾਂ ਸੰਬੰਧੀ ਪ੍ਰਾਪਤ ਹੋਈਆਂ।

Ad Position 21
No active advertisement
ਅਜੀਤ ਡੈਸਕ 10-11-2026
ਚੰਡੀਗੜ੍ਹ, 9 ਨਵੰਬਰ (ਕਪਿਲ ਵਧਵਾ)-ਦੀਵਾਲੀ ਤੇ ਬੰਦੀ ਛੋੜ ਦਿਵਸ ਮੌਕੇ 8 ਨਵੰਬਰ ਨੂੰ ਸ਼ਹਿਰ ਵਿਚ ਲੋਕਾਂ ਵਲੋਂ ਤਿਉਹਾਰ ਮਨਾਏ ਜਾਣ ਦੌਰਾਨ ਚੰਡੀਗੜ੍ਹ ਪੁਲਿਸ ਦੇ ਕੰਟਰੋਲ ਰੂਮ ਨੂੰ ਵੱਖ-ਵੱਖ ਘਟਨਾਵਾਂ ਸੰਬੰਧੀ ਕੁਲ 494 ਕਾਲਾਂ ਪ੍ਰਾਪਤ ਹੋਈਆਂ। ਇਨ੍ਹਾਂ ਵਿਚੋਂ ਸਭ ਤੋਂ ਵੱਧ 203 ਕਾਲਾਂ ਪਟਾਕੇ ਚਲਾਉਣ ਨਾਲ ਸੰਬੰਧਿਤ ਘਟਨਾਵਾਂ ਬਾਰੇ ਸਨ, ਜਦਕਿ 34 ਕਾਲਾਂ ਅੱਗ ਲੱਗਣ ਦੀਆਂ ਘਟਨਾਵਾਂ ਸੰਬੰਧੀ ਪ੍ਰਾਪਤ ਹੋਈਆਂ। ਤਿਉਹਾਰ ਦੌਰਾਨ ਵੱਡੀ ਗਿਣਤੀ ਵਿਚ ਮਿਲੀਆਂ ਇਨ੍ਹਾਂ ਸੂਚਨਾਵਾਂ ਦੇ ਮੱਦੇਨਜ਼ਰ ਪੁਲਿਸ ਤੇ ਹੋਰ ਸਬੰਧਿਤ ਐਮਰਜੈਂਸੀ ਸੇਵਾਵਾਂ ਨੂੰ ਵੀ ਸਰਗਰਮ ਰਹਿਣਾ ਪਿਆ। ਜਾਣਕਾਰੀ ਅਨੁਸਾਰ ਦੀਵਾਲੀ ਵਾਲੇ ਦਿਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਪਟਾਕੇ ਚਲਾਉਣ ਅਤੇ ਅੱਗ ਲੱਗਣ ਵਰਗੀਆਂ ਘਟਨਾਵਾਂ ਸੰਬੰਧੀ ਲੋਕਾਂ ਵਲੋਂ ਪੁਲਿਸ ਕੰਟਰੋਲ ਰੂਮ ਨੂੰ ਫ਼ੋਨ ਕਰਕੇ ਸੂਚਨਾ ਦਿੱਤੀ ਗਈ। ਕੰਟਰੋਲ ਰੂਮ ਵਿਚ ਪ੍ਰਾਪਤ ਹੋਈਆਂ ਕਾਲਾਂ ਤੋਂ ਬਾਅਦ ਚੰਡੀਗੜ੍ਹ ਪੁਲਿਸ ਵਲੋਂ ਸੰਬੰਧਿਤ ਇਲਾਕਿਆਂ ਵਿਚ ਫ਼ੋਨ ਕਰਨ ਵਾਲੇ ਨਾਗਰਿਕਾਂ ਤੱਕ ਤੁਰੰਤ ਪਹੁੰਚ ਬਣਾਈ ਗਈ ਅਤੇ ਲੋੜ ਅਨੁਸਾਰ ਕਾਰਵਾਈ ਅਮਲ ਵਿਚ ਲਿਆਂਦੀ ਗਈ। ਇਸ ਦੌਰਾਨ ਪਟਾਕਿਆਂ ਨਾਲ ਸੰਬੰਧਿਤ 203 ਅਤੇ ਅੱਗ ਲੱਗਣ ਦੀਆਂ 34 ਘਟਨਾਵਾਂ ਦੀਆਂ ਸੂਚਨਾਵਾਂ ਵਿਸ਼ੇਸ਼ ਤੌਰ ’ਤੇ ਦਰਜ ਕੀਤੀਆਂ ਗਈਆਂ। ਅੱਗ ਲੱਗਣ ਵਾਲੀਆਂ ਥਾਵਾਂ ’ਤੇ ਤੁਰੰਤ ਫਾਇਰ ਬ੍ਰਿਗੇਡ ਰਵਾਨਾ ਕੀਤੀ ਗਈ ਅਤੇ ਸੰਬੰਧਿਤ ਥਾਣੇ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਅੱਗ ਬਚਾਉਣ ਦੀ ਕਾਰਵਾਈ ਵਿਚ ਸਹਾਇਤਾ ਕੀਤੀ। ਚੰਡੀਗੜ੍ਹ ਪੁਲਿਸ ਵਲੋਂ ਤਿਉਹਾਰਾਂ ਦੇ ਮੱਦੇਨਜ਼ਰ ਸ਼ਹਿਰ ਵਿਚ ਸੁਰੱਖਿਆ ਪ੍ਰਬੰਧ ਮਜ਼ਬੂਤ ਰੱਖਣ ਦੇ ਨਾਲ-ਨਾਲ ਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਲਗਾਤਾਰ ਯਤਨ ਕੀਤੇ ਗਏ।
Ad Position 22
No active advertisement
ਪਿਛਲੀ ਖ਼ਬਰ 1984 ਸਿੱਖ ਕਤਲੇਆਮ ਸਮੇਂ ਸੋਨੀਆ ਗਾਂਧੀ ਦੀ ਸੰਵੇਦਨਸ਼ੀਲਤਾ ਕਿਥੇ ਸੀ ?- ਅਸ਼ਵਨੀ ਸ਼ਰਮਾ ਅਗਲੀ ਖ਼ਬਰ ਫੋਰਟਿਸ ਮੁਹਾਲੀ ਵਿਚ 72 ਸਾਲਾ ਮਰੀਜ਼ ਦੀ ਰੋਬੋਟ ਦੀ ਮਦਦ ਨਾਲ ਦਿਲ ਦੀ ਬਾਈਪਾਸ ਸਰਜਰੀ
Ad Position 24