17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਸਵੱਛਤਾ ਸਾਡਾ ਸ਼ਿੰਗਾਰ, ਸੰਸਕਿ੍ਤੀ ਤੇ ਧਰਮ ਹੈ– ਕੇਂਦਰੀ ਮੰਤਰੀ ਖੱਟਰ <br/>

Ad Position 21
No active advertisement
ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਚੰਡੀਗੜ੍ਹ ਵਿਖੇ ਇੱਕ ਸਮਾਗਮ ਦੌਰਾਨ ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ | ਅਜੀਤ ਤਸਵੀਰ <br/> 27-09-2025
ਚੰਡੀਗੜ੍ਹ, 26 ਸਤੰਬਰ (ਸੰਦੀਪ ਕੁਮਾਰ ਮਾਹਨਾ)-ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨੇ ਚੰਡੀਗੜ੍ਹ ਦੇ ਸੈਕਟਰ-22 ਮਾਰਕੀਟ 'ਚ 'ਸਵੱਛਤਾ ਹੀ ਸੇਵਾ-ਏਕ ਦਿਨ, ਏਕ ਘੰਟਾ, ਏਕ ਸਾਥ' ਅਭਿਆਨ ਦੀ ਸ਼ੁਰੂਆਤ ਕੀਤੀ | ਇਸ ਮੁਹਿੰਮ ਵਿਚ ਪ੍ਰਸ਼ਾਸਨਿਕ ਅਧਿਕਾਰੀਆਂ, ਨਾਗਰਿਕਾਂ, ਮਾਰਕੀਟ ਐਸੋਸੀਏਸ਼ਨਾਂ, ਸਿਵਲ ਡਿਫੈਂਸ, ਸਫ਼ਾਈ ਮਿੱਤਰਾਂ ਤੇ ਵਲੰਟੀਅਰਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ | ਸਮਾਗਮ ਦੀ ਸ਼ੁਰੂਆਤ ਸਫ਼ਾਈ ਕਰਮਚਾਰੀ ਦੀ ਧੀ ਨੂੰ ਫ਼ਲਾਂ ਦੀ ਟੋਕਰੀ ਭੇਟ ਕਰਨ ਨਾਲ ਹੋਈ ਤੇ ਫ਼ਿਰ ਮਹਿਮਾਨਾਂ ਨੇ 'ਸਿਗਨੇਚਰ ਵਾਲ' 'ਤੇ ਦਸਤਖ਼ਤ ਕੀਤੇ | ਇਸ ਮੌਕੇ ਹਾਜ਼ਰੀਨ ਨੂੰ ਕੱਪੜੇ ਦੇ ਬੈਗ ਵੀ ਵੰਡੇ ਗਏ ਤਾਂ ਜੋ ਲੋਕ ਸਿੰਗਲ-ਯੂਜ਼ ਪਲਾਸਟਿਕ ਤੋਂ ਪਰਹੇਜ਼ ਕਰਨ | ਸਮੂਹਿਕ ਤੌਰ 'ਤੇ ਸਭ ਨੇ ਸਵੱਛਤਾ ਬਣਾਈ ਰੱਖਣ ਦਾ ਹਲਫ਼ ਲਿਆ ਤੇ ਸਾਫ਼ ਸਫ਼ਾਈ ਨੂੰ ਆਪਣੇ ਜੀਵਨ ਦਾ ਅਟੁੱਟ ਹਿੱਸਾ ਬਣਾਉਣ ਦਾ ਵਚਨ ਦਿੱਤਾ | ਕੇਂਦਰੀ ਮੰਤਰੀ ਖੱਟਰ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਸਵੱਛਤਾ ਸਿਰਫ਼ ਸਰਕਾਰੀ ਯੋਜਨਾ ਨਹੀਂ, ਸਗੋਂ ਇਹ ਲੋਕਾਂ ਦੀ ਲਹਿਰ ਹੈ, ਜਿਸ 'ਚ ਹਰ ਨਾਗਰਿਕ ਦੀ ਸਰਗਰਮ ਭਾਗੀਦਾਰੀ ਲਾਜ਼ਮੀ ਹੈ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਫ਼ਾਈ ਨੂੰ ਲੋਕ-ਅਭਿਆਨ ਦਾ ਰੂਪ ਮਿਲਿਆ ਹੈ | ਸਵੱਛਤਾ ਸਾਡਾ ਸ਼ਿੰਗਾਰ, ਸੱਭਿਆਚਾਰ, ਸੁਭਾਅ, ਕਰਮ ਤੇ ਧਰਮ ਹੈ | ਉਨ੍ਹਾਂ ਅਪੀਲ ਕੀਤੀ ਕਿ ਘਰਾਂ, ਦੁਕਾਨਾਂ, ਸਕੂਲਾਂ, ਹਸਪਤਾਲਾਂ, ਮੰਦਰਾਂ ਤੇ ਸਰਕਾਰੀ ਦਫ਼ਤਰਾਂ ਸਮੇਤ ਹਰ ਥਾਂ ਸਫਾਈ ਨੂੰ ਰੋਜ਼ਾਨਾ ਅਭਿਆਸ ਬਣਾਇਆ ਜਾਵੇ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੋਈ ਵੀ ਪ੍ਰਾਪਤੀ, ਕਲਾ ਜਾਂ ਮੁਹਾਰਤ ਤਾਂ ਹੀ ਚਮਕਦੀ ਹੈ ਜਦੋਂ ਆਲੇ-ਦੁਆਲੇ ਸਾਫ਼ ਸੁਥਰੇ ਹੁੰਦੇ ਹਨ | ਇਸ ਮੌਕੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ, ਵਿਸ਼ੇਸ਼ ਕਮਿਸ਼ਨਰ ਨਗਰ ਨਿਗਮ ਪ੍ਰਦੀਪ ਕੁਮਾਰ, ਐੱਸ. ਡੀ. ਅੱੈਮ. (ਦੱਖਣੀ) ਈਸ਼ਾ ਕੰਬੋਜ, ਡਾ. ਇੰਦਰਦੀਪ ਕੌਰ (ਮੈਡੀਕਲ ਅਫ਼ਸਰ ਆਫ਼ ਹੈਲਥ) ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ | ਸਮਾਗਮ ਦੌਰਾਨ ਵੱਡੀ ਗਿਣਤੀ 'ਚ ਵਿਦਿਆਰਥੀਆਂ, ਵਪਾਰੀਆਂ, ਐੱਨ.ਜੀ.ਓ. ਅਤੇ ਵੱਖ-ਵੱਖ ਮੰਡਲਾਂ ਦੇ ਮੈਂਬਰਾਂ ਨੇ ਹਿੱਸਾ ਲੈ ਕੇ ਸਫ਼ਾਈ ਦੀ ਮਹੱਤਤਾ ਨੂੰ ਉਭਾਰਿਆ | ਲੋਕਾਂ ਨੇ ਇਕ ਸੁਰ 'ਚ ਕਿਹਾ ਕਿ ਇਹ ਮੁਹਿੰਮ ਇੱਕ ਦਿਨ ਦੀ ਨਹੀਂ ਰਹੇਗੀ, ਸਗੋਂ ਰੋਜ਼ਾਨਾ ਦੀ ਜ਼ਿੰਮੇਵਾਰੀ ਬਣੇਗੀ |


Ad Position 22
No active advertisement
ਪਿਛਲੀ ਖ਼ਬਰ ਏ. ਬੀ. ਵੀ. ਪੀ. ਨੇ ਪੰਜਾਬ ਦੇ ਰਾਜਪਾਲ ਨੂੰ ਪੰਜਾਬ ਯੂਨੀਵਰਸਿਟੀ ਅੰਡਰਪਾਸ ਦੀ ਮੰਗ 'ਤੇ ਸੌਪਿਆ ਮੈਮੋਰੰਡਮ <br/> ਅਗਲੀ ਖ਼ਬਰ ਨਗਰ ਕੌਂਸਲ ਖਰੜ ਦੀ ਸਾਬਕਾ ਪ੍ਰਧਾਨ ਵਲੋ ਸ੍ਰੀ ਰਾਮ ਲੀਲ੍ਹਾ ਦਾ ਉਦਘਾਟਨ <br/>
Ad Position 24