17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਏ. ਬੀ. ਵੀ. ਪੀ. ਨੇ ਪੰਜਾਬ ਦੇ ਰਾਜਪਾਲ ਨੂੰ ਪੰਜਾਬ ਯੂਨੀਵਰਸਿਟੀ ਅੰਡਰਪਾਸ ਦੀ ਮੰਗ 'ਤੇ ਸੌਪਿਆ ਮੈਮੋਰੰਡਮ <br/>

Ad Position 21
No active advertisement
ਅਜੀਤ ਡੈਸਕ 27-09-2025
ਮਾਮਲਾ ਪੰਜਾਬ ਯੂਨੀਵਰਸਿਟੀ ਦੇ ਉੱਤਰੀ ਤੇ ਦੱਖਣੀ ਕੈਂਪਸ ਨੂੰ ਆਪਸੀ ਜੋੜਨ ਦਾ

ਚੰਡੀਗੜ੍ਹ, 26 ਸਤੰਬਰ (ਮਾਰਕੰਡਾ)-ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਪੰਜਾਬ ਦੇ ਇਕ ਵਫ਼ਦ ਜਿਸਦੀ ਅਗਵਾਈ ਨਵੇਂ ਚੁਣੇ ਗਏ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ (ਪੀ.ਯੂ.ਸੀ.ਐੱਸ.ਸੀ) ਦੇ ਪ੍ਰਧਾਨ ਗੌਰਵਵੀਰ ਸੋਹਲ ਨੇ ਕੀਤੀ, ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਪੰਜਾਬ ਯੂਨੀਵਰਸਿਟੀ ਦੇ ਉੱਤਰੀ ਅਤੇ ਦੱਖਣੀ ਕੈਂਪਸ ਵਿਚਕਾਰ ਸੰਪਰਕ ਨੂੰ ਸੁਚਾਰੂ ਬਣਾਉਣ ਲਈ ਇਕ ਅੰਡਰਪਾਸ ਬਣਾਉਣ ਦੀ ਮੰਗ ਕਰਦੇ ਹੋਏ ਇਕ ਮੰਗ ਪੱਤਰ ਸੌਂਪਿਆ ਗਿਆ | ਮੰਗ ਪੱਤਰ 'ਚ ਇਸ ਗੱਲ ਨੂੰ ਉਜਾਗਰ ਕੀਤਾ ਗਿਆ ਕਿ ਹਜ਼ਾਰਾਂ ਵਿਦਿਆਰਥੀਆਂ, ਅਧਿਆਪਕਾਂ ਤੇ ਸਟਾਫ਼ ਮੈਂਬਰਾਂ ਨੂੰ ਯੂਨੀਵਰਸਿਟੀ ਦੇ ਦੋਵਾਂ ਹਿੱਸਿਆਂ ਵਿਚਕਾਰ ਆਉਣ-ਜਾਣ ਵਿਚ ਰੋਜ਼ਾਨਾ ਅਸੁਵਿਧਾ ਦਾ ਸਾਹਮਣਾ ਕਰਨਾ ਪੈਂਦਾ ਹੈ | ਵਰਤਮਾਨ 'ਚ ਉੱਤਰੀ ਅਤੇ ਦੱਖਣੀ ਕੈਂਪਸ ਇਕ ਵਿਅਸਤ ਸੜਕ ਦੁਆਰਾ ਵੰਡਿਆ ਹੋਇਆ ਹੈ ਅਤੇ ਸਿੱਧੇ ਤੇ ਸੁਰੱਖਿਅਤ ਰਸਤੇ ਦੀ ਘਾਟ ਪੈਦਲ ਯਾਤਰੀਆਂ ਅਤੇ ਸਾਈਕਲ ਸਵਾਰਾਂ ਲਈ ਸੁਰੱਖਿਆ ਚਿੰਤਾਵਾਂ ਪੈਦਾ ਕਰਦੀ ਹੈ | ਵਿਦਿਆਰਥੀ ਸੰਗਠਨ ਦੀ ਨੁਮਾਇੰਦਗੀ ਕਰਦੇ ਹੋਏ ਪ੍ਰਧਾਨ ਗੌਰਵਵੀਰ ਸੋਹਲ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅੰਡਰਪਾਸ ਦੀ ਮੰਗ ਵਿਦਿਆਰਥੀਆਂ ਦੇ ਲਗਾਤਾਰ ਬੈਚਾਂ ਦੁਆਰਾ ਵਾਰ-ਵਾਰ ਉਠਾਈ ਗਈ ਹੈ | ਪਰ ਇਹ ਮੁੱਦਾ ਅਜੇ ਵੀ ਅਣਸੁਲਝਿਆ ਹੋਇਆ ਹੈ | ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਕਿ ਢੁਕਵੀਂ ਕਾਰਵਾਈ ਲਈ ਮਾਮਲਾ ਸਬੰਧਤ ਅਧਿਕਾਰੀਆਂ ਕੋਲ ਉਠਾਇਆ ਜਾਵੇਗਾ | ਜਿਨ੍ਹਾਂ ਨਾਲ ਸਕੱਤਰ ਗੌਰਵ ਅੱਤਰੀ, ਸ਼ਮਸ਼ੇਰ ਸਿੰਘ ਚੌਹਾਨ, ਆਦਿਤਿਆ ਤਕਿਆਰ, ਮਨਮੀਤ ਸੋਹਲ, ਪਰਵਿੰਦਰ ਸਿੰਘ ਨੇਗੀ, ਰੋਹਿਤ ਨੇਗਟਾ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਸੈਰ-ਸਪਾਟਾ ਦਿਵਸ: ਪੰਜਾਬ ਨੇ ਦੁਨੀਆ ਭਰ ਦੇ ਲੋਕਾਂ ਨੂੰ ਸੂਬੇ ਦੇ ਵੰਨ-ਸੁਵੰਨੇ ਸੱਭਿਆਚਾਰ, ਵਿਰਾਸਤ ਤੇ ਪ੍ਰਾਹੁ... ਅਗਲੀ ਖ਼ਬਰ ਸਵੱਛਤਾ ਸਾਡਾ ਸ਼ਿੰਗਾਰ, ਸੰਸਕਿ੍ਤੀ ਤੇ ਧਰਮ ਹੈ– ਕੇਂਦਰੀ ਮੰਤਰੀ ਖੱਟਰ <br/>
Ad Position 24