25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਚੇਅਰਮੈਨ ਮਿੱਤਲ ਵਲੋਂ ਸਬਜ਼ੀ ਵਿਕਰੇਤਾਵਾਂ ਨੂੰ ਕੰਡੇ ਤੇ ਵੱਟੇ ਨਾਪ ਤੋਲ ਵਿਭਾਗ ਤੋਂ ਤਸਦੀਕ ਕਰਵਾਉਣ ਦੇ ਨਿਰਦੇਸ਼

Ad Position 21
No active advertisement
ਅਜੀਤ ਡੈਸਕ 28-09-2025
ਐੱਸ. ਏ. ਐੱਸ. ਨਗਰ, 27 ਸਤੰਬਰ (ਪ੍ਰੋ. ਅਵਤਾਰ ਸਿੰਘ)-ਮਾਰਕੀਟ ਕਮੇਟੀ ਮੁਹਾਲੀ ਦੇ ਚੇਅਰਮੈਨ ਗੋਬਿੰਦਰ ਮਿੱਤਲ ਨੇ ਦੱਸਿਆ ਕਿ ਮਾਰਕੀਟ ਕਮੇਟੀ ਵਲੋਂ ਚਲਾਈਆਂ ਜਾ ਰਹੀਆਂ ਮੰਡੀਆਂ ਦੀ ਚੈਕਿੰਗ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕਈ ਸਬਜ਼ੀ ਵਿਕਰੇਤਾ ਆਪਣੇ ਕੰਡੇ ਤੇ ਵੱਟੇ ਨਾਪ ਤੋਲ ਵਿਭਾਗ ਕੋਲੋਂ ਵੈਰੀਫਾਈ ਨਹੀਂ ਕਰਵਾ ਰਹੇ | ਇਸ ਸੰਬੰਧੀ ਖਪਤਕਾਰਾਂ ਵਲੋਂ ਵੀ ਘੱਟ ਤੋਲਣ ਅਤੇ ਗ਼ਲਤ ਕੰਡੇ ਤੇ ਵੱਟੇ ਵਰਤਣ ਸੰਬੰਧੀ ਸ਼ਿਕਾਇਤਾਂ ਮਿਲ ਰਹੀਆਂ ਹਨ, ਜਿਸ ਦਾ ਗੰਭੀਰ ਨੋਟਿਸ ਲਿਆ ਗਿਆ ਹੈ | ਉਨ੍ਹਾਂ ਆਪਣੀਆਂ ਮੰਡੀਆਂ ਦੇ ਸਮੂਹ ਸਬਜ਼ੀ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਕਿ ਉਹ 15 ਦਿਨਾਂ ਦੇ ਅੰਦਰ-ਅੰਦਰ ਆਪਣੇ ਕੰਡੇ ਤੇ ਵੱਟੇ ਨਾਪ ਤੋਲ ਵਿਭਾਗ ਕੋਲੋਂ ਵੈਰੀਫਾਈ ਕਰਵਾਉਣ ਨੂੰ ਯਕੀਨੀ ਬਣਾਉਣ | ਉਨ੍ਹਾਂ ਸਪੱਸ਼ਟ ਕੀਤਾ ਕਿ ਨਿਰਧਾਰਤ ਸਮੇਂ ਤੋਂ ਬਾਅਦ ਜੇਕਰ ਕਿਸੇ ਵਿਕਰੇਤਾ ਦੇ ਕੰਡੇ-ਵੱਟੇ ਵੈਰੀਫਾਈ ਨਾ ਹੋਣ ਦੀ ਸ਼ਿਕਾਇਤ ਮਿਲਦੀ ਹੈ ਜਾਂ ਚੈਕਿੰਗ ਦੌਰਾਨ ਅਜਿਹਾ ਕੇਸ ਪਾਇਆ ਜਾਂਦਾ ਹੈ ਤਾਂ ਉਸ 'ਤੇ 500 ਰੁ. ਜੁਰਮਾਨਾ ਲਗਾਇਆ ਜਾਵੇਗਾ | ਵਾਰ-ਵਾਰ ਉਲੰਘਣਾ ਕਰਨ ਵਾਲਿਆਂ 'ਤੇ ਦੋ ਵਾਰੀ ਤੱਕ 500-500 ਰੁ. ਜ਼ੁਰਮਾਨਾ ਹੋ ਸਕਦਾ ਹੈ ਅਤੇ ਇਸ ਤੋਂ ਬਾਅਦ ਵੀ ਉਲੰਘਣਾ ਕਰਨ 'ਤੇ ਸੰਬੰਧਤ ਵਿਕਰੇਤਾ ਨੂੰ ਮੰਡੀ 'ਚ ਬੈਠਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਕੌਂਸਲ ਪ੍ਰਧਾਨ ਤੇ ਈ. ਓ. ਵਲੋਂ ਪਿੰਡ ਡੈਹਰ ਦੇ ਕਮਿਊਨਿਟੀ ਸੈਂਟਰ ਦਾ ਦੌਰਾ ਅਗਲੀ ਖ਼ਬਰ ਨਾਜਾਇਜ਼ ਮਾਈਨਿੰਗ ਕਰਨ ਵਾਲੇ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ, ਟਿੱਪਰ ਤੇ ਜੇ. ਸੀ. ਬੀ. ਜ਼ਬਤ <br/>
Ad Position 24