28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਐਲਾਂਤੇ ਮਾਲ 'ਚ ਇਮਾਰਤੀ ਨਿਯਮਾਂ ਦੀਆਂ ਉਲੰਘਣਾਵਾਂ 'ਤੇ ਯੂ. ਟੀ. ਪ੍ਰਸ਼ਾਸਨ ਦੀ ਵੱਡੀ ਕਾਰਵਾਈ

Ad Position 21
No active advertisement
ਅਜੀਤ ਡੈਸਕ 03-11-2025
ਚੰਡੀਗੜ੍ਹ, 2 ਨਵੰਬਰ (ਸੰਦੀਪ ਕੁਮਾਰ ਮਾਹਨਾ)-ਯੂ. ਟੀ. ਪ੍ਰਸ਼ਾਸਨ ਵਲੋਂ ਇੰਡਸਟਰੀਅਲ ਏਰੀਆ ਫੇਜ਼-1 ਵਿਖੇ ਸਥਿਤ 'ਨੈਕਸਸ ਐਲਾਂਤੇ ਮਾਲ' 'ਚ ਇਮਾਰਤੀ ਨਿਯਮਾਂ ਦੀਆਂ ਉਲੰਘਣਾਵਾਂ ਨੂੰ ਲੈ ਕੇ ਐਤਵਾਰ ਨੂੰ ਵੱਡੀ ਕਾਰਵਾਈ ਕੀਤੀ ਗਈ | ਪ੍ਰਸ਼ਾਸਨ ਨੇ ਮਾਲ ਪ੍ਰਬੰਧਨ ਵਲੋਂ ਬਿਨਾਂ ਮਨਜ਼ੂਰੀ ਉਸਾਰੇ ਗਏ ਢਾਂਚਿਆਂ ਅਤੇ ਪਾਰਕਿੰਗ ਖੇਤਰ 'ਚ ਕੀਤੀਆਂ ਤਬਦੀਲੀਆਂ 'ਤੇ ਸਖ਼ਤ ਰਵੱਈਆ ਅਪਣਾਉਂਦਿਆਂ ਢਾਹ ਦਿੱਤਾ | ਇਸ ਦੌਰਾਨ ਐਸ. ਡੀ. ਐਮ. ਪੂਰਬੀ-ਕਮ-ਸਹਾਇਕ ਅਸਟੇਟ ਅਫ਼ਸਰ ਖੁਸ਼ਪ੍ਰੀਤ ਕੌਰ ਦੀ ਅਗਵਾਈ ਹੇਠ ਪ੍ਰਸ਼ਾਸਕੀ ਅਧਿਕਾਰੀ ਤੇ ਭਾਰੀ ਪੁਲਿਸ ਬਲ ਮੌਕੇ 'ਤੇ ਮੌਜੂਦ ਰਿਹਾ | ਅਧਿਕਾਰੀਆਂ ਦੇ ਅਨੁਸਾਰ ਐਲਾਂਤੇ ਮਾਲ ਵਲੋਂ ਲਗਪਗ 35,040 ਵਰਗ ਫੁੱਟ ਖੇਤਰ 'ਚ ਇਮਾਰਤੀ ਉਲੰਘਣਾਵਾਂ ਪਾਈਆਂ ਗਈਆਂ ਹਨ | ਇਸ ਸੰਬੰਧੀ ਮੈਸਰਜ਼ ਸੀ. ਐਸ. ਜੇ. ਇਨਫ਼ਰਾਸਟਰਕਚਰ ਪ੍ਰਾਈਵੇਟ ਲਿਮਟਿਡ (ਐਲਾਂਤੇ ਮਾਲ ਮੈਨੇਜਮੈਂਟ) ਨੂੰ ਕਾਰਨ ਦੱਸੋ ਨੋਟਿਸ ਭੇਜਿਆ ਗਿਆ ਸੀ, ਜਿਸ ਤੋਂ ਬਾਅਦ ਅੱਜ ਕਾਰਵਾਈ ਕੀਤੀ ਗਈ ਹੈ |
ਪਾਰਕਿੰਗ ਖੇਤਰ 'ਤੇ ਕੀਤਾ ਕਬਜ਼ਾ, ਹੁਣ ਲੱਗੇਗਾ ਜੁਰਮਾਨਾ
ਅਸਟੇਟ ਦਫ਼ਤਰ ਦੀ ਜਾਂਚ ਰਿਪੋਰਟ ਅਨੁਸਾਰ, ਮਾਲ ਪ੍ਰਬੰਧਨ ਵਲੋਂ ਪਾਰਕਿੰਗ ਲਈ ਰਾਖਵੀਂ 22 ਹਜ਼ਾਰ ਵਰਗ ਫੁੱਟ ਜਗਾ 'ਤੇ ਲੈਂਡਸਕੇਪਿੰਗ ਅਤੇ ਗ੍ਰੀਨਰੀ ਤਿਆਰ ਕਰ ਦਿੱਤੀ ਗਈ ਸੀ, ਜਿਸ ਨਾਲ ਵਾਹਨ ਪਾਰਕਿੰਗ ਦੀ ਸੁਵਿਧਾ ਪ੍ਰਭਾਵਿਤ ਹੋਈ | ਇਸ ਤੋਂ ਇਲਾਵਾ ਮਾਲ ਦੇ ਰਿਟੇਲ ਖੇਤਰ 'ਚ ਵੀ ਬਿਨਾਂ ਮਨਜ਼ੂਰੀ ਕਈ ਢਾਂਚੇ ਬਣਾਉਣ ਦੀ ਪੁਸ਼ਟੀ ਕੀਤੀ ਗਈ ਹੈ | ਪ੍ਰਸ਼ਾਸਨ ਨੇ 8 ਅਗਸਤ ਨੂੰ ਮਾਲ ਦਾ ਨਿਰੀਖਣ ਕੀਤਾ ਸੀ | ਦੋ ਮਹੀਨਿਆਂ ਤੱਕ ਦਿੱਤੇ ਸਮੇਂ ਦੌਰਾਨ ਸੁਧਾਰ ਨਾ ਕੀਤੇ ਜਾਣ ਕਾਰਨ, ਹੁਣ ਚੰਡੀਗੜ੍ਹ ਅਸਟੇਟ ਨਿਯਮ 2007 ਅਤੇ ਪੰਜਾਬ ਦੀ ਰਾਜਧਾਨੀ (ਵਿਕਾਸ ਤੇ ਨਿਯਮ) ਐਕਟ 1952 ਦੇ ਤਹਿਤ ਸਖ਼ਤ ਕਾਰਵਾਈ ਕੀਤੀ ਗਈ ਹੈ | ਨਿਯਮਾਂ ਅਨੁਸਾਰ, ਮਾਲ ਪ੍ਰਬੰਧਨ ਨੂੰ ਪ੍ਰਤੀ ਵਰਗ ਫੁੱਟ ਪ੍ਰਤੀ ਦਿਨ ਦੇ ਹਿਸਾਬ ਨਾਲ ਜੁਰਮਾਨਾ ਭਰਨਾ ਪਵੇਗਾ | ਅਧਿਕਾਰੀਆਂ ਨੇ ਕਿਹਾ ਕਿ ਜਨਤਕ ਉਪਯੋਗ ਲਈ ਰਾਖਵੀਂ ਜਗਾ 'ਤੇ ਕਿਸੇ ਵੀ ਕਿਸਮ ਦਾ ਕਬਜ਼ਾ ਜਾਂ ਬਿਨਾਂ ਮਨਜ਼ੂਰੀ ਦੇ ਢਾਂਚਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਮਾਲ ਕੰਪਲੈਕਸ ਦੀ ਅਸਲ ਯੋਜਨਾ ਤੇ ਜਨਤਕ ਖੇਤਰ ਦੀ ਮੁੜ ਬਹਾਲੀ ਲਈ ਕਾਰਵਾਈ ਜਾਰੀ ਰਹੇਗੀ ਤਾਂ ਜੋ ਚੰਡੀਗੜ੍ਹ ਦੇ ਵਿਕਾਸ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਹੋ ਸਕੇ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਸਰਕਾਰ ਦੇ ਸੱਤਾ ਦੌਰਾਨ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦਾ ਬਹੁਪੱਖੀ ਵਿਕਾਸ ਹੋਇਆ : ਖੇੜਾ/ਤਿ੍ਪ... ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਹੜਤਾਲ ਵਾਲੀ ਥਾਂ 'ਤੇ ਚੰਡੀਗੜ੍ਹ ਪੁਲਿਸ ਤੇ ਵਿਦਿਆਰਥੀਆਂ ਵਿਚਕਾਰ ਹੋਈ ਝੜਪ <br/>
Ad Position 24