27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਹਲਕਾ ਇੰਚਾਰਜ ਗੋਲਡੀ ਵਲੋਂ ਵੱਖ - ਵੱਖ ਖੇਡ ਗਰਾਊਂਡਾਂ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਉਦਘਾਟਨਾਂ ਤੋਂ ਬਾਅਦ ਗੋਲਡੀ ਨੇ ਖੰਡਰ ਬਣੀ ਆਈ. ਟੀ. ਆਈ. ਦਾ ਕੀਤਾ ਦੌਰਾ

ਖਰੜ, 25 ਸਤੰਬਰ (ਜੰਡਪੁਰੀ)-ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਅਤੇ ਵਿਧਾਨ ਸਭਾ ਹਲਕਾ ਖਰੜ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਪਰਮਿੰਦਰ ਸਿੰਘ ਗੋਲਡੀ ਵਲੋਂ ਨਗਰ ਕੌਂਸਲ ਅਧੀਨ ਆਉਂਦੇ ਪਿੰਡ ਰਡਿਆਲਾ (ਵਾ. ਨੰ.

Ad Position 21
No active advertisement
ਅਜੀਤ ਡੈਸਕ 28-09-2026
ਖਰੜ, 25 ਸਤੰਬਰ (ਜੰਡਪੁਰੀ)-ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਅਤੇ ਵਿਧਾਨ ਸਭਾ ਹਲਕਾ ਖਰੜ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਪਰਮਿੰਦਰ ਸਿੰਘ ਗੋਲਡੀ ਵਲੋਂ ਨਗਰ ਕੌਂਸਲ ਅਧੀਨ ਆਉਂਦੇ ਪਿੰਡ ਰਡਿਆਲਾ (ਵਾ. ਨੰ. 17) ਅਤੇ ਪਿੰਡ ਤ੍ਰਿਪੜੀ ਦੇ ਖੇਡ ਗਰਾਊਂਡ ਅਤੇ ਗਲੀਆਂ ਬਣਾਉਣ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਗਈ। ਇਸ ਦੌਰਾਨ ਪਿੰਡ ਤ੍ਰਿਪੜੀ ਵਿਖੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੱਚਿਆਂ ’ਚ ਖੇਡਾਂ ਪ੍ਰਤੀ ਰੁਚੀ ਪੈਦਾ ਕਰਨ ਲਈ ਉਨ੍ਹਾਂ ਵਲੋਂ ਖੇਡ ਗਰਾਊਂਡ ਬਣਾਉਣ ਦਾ ਬੀੜਾ ਚੁੱਕਿਆ ਗਿਆ ਹੈ ਅਤੇ ਪਿੰਡਾਂ ਦੀਆਂ ਕਈ ਨਵੀਆਂ ਗਲੀਆਂ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ’ਚ ਗਰਾਊਂਡਾਂ ਸਫ਼ਾਈ ਕਰਵਾ ਕੇ ਚਾਰਦੀਵਾਰੀ ਕੀਤੀ ਜਾਵੇਗੀ, ਉਪਰੰਤ ਵਾਲੀਬਾਲ ਅਤੇ ਬਾਸਕਟਬਾਲ ਦੇ ਗਰਾਊਂਡ ਤਿਆਰ ਕੀਤੇ ਜਾਣਗੇ, ਜਿਨ੍ਹਾਂ ’ਤੇ ਤਕਰੀਬਨ ਦੋ ਕਰੋੜ ਰੁ. ਖ਼ਰਚ ਹੋ ਸਕਦੇ ਹਨ। ਇਸੇ ਦੌਰਾਨ ਜਦੋਂ ਹਲਕਾ ਇੰਚਾਰਜ ਗੋਲਡੀ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਪਿੰਡ ਤ੍ਰਿਪੜੀ ਵਿਖੇ 8 ਏਕੜ ਰਕਬੇ ’ਚ ਕਰੋੜਾਂ ਰੁ. ਦੀ ਲਾਗਤ ਨਾਲ ਤਿਆਰ ਕਰਵਾਈ ਗਈ ਆਈ. ਟੀ. ਆਈ. ਦੀ ਖੰਡਰ ਬਣ ਚੁੱਕੀ ਇਮਾਰਤ ਬਾਬਤ ਪੁੱਛੇ ਗਏ ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਦੱਸਿਆ ਕਿ ਉਹ ਇਸ ਸੰਬੰਧੀ ਪੂਰੀ ਜਾਣਕਾਰੀ ਹਾਸਿਲ ਕਰਕੇ ਹੀ ਗੱਲ ਕਰਨਗੇ। ਇਸੇ ਦੌਰਾਨ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਵਿਕਾਸ ਕਾਰਜਾਂ ’ਚ ਐਸਟੀਮੇਟ ਤੋਂ ਕਈ ਠੇਕੇਦਾਰ 50 ਫ਼ੀਸਦੀ ਤੋਂ ਲੈ ਕੇ 60 ਫ਼ੀਸਦੀ ਤੱਕ ਕੰਪੀਟੀਸ਼ਨ ’ਚ ਕੰਮ ਲੈਂਦੇ ਹਨ ਤਾਂ ਉਨ੍ਹਾਂ ਕਿਹਾ ਕਿ ਠੇਕੇਦਾਰ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਕੇਵਲ ਉਹ ਕੰਮ ਪਾਏ ਜਾਣ ਜਿਹੜੇ ਕਿ ਉਹ ਪੂਰੇ ਕਰ ਸਕਦੇ ਹਨ ਅਤੇ ਜੇਕਰ ਠੇਕੇਦਾਰ ਨਹੀਂ ਕੰਮ ਕਰੇਗਾ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸੇ ਦੌਰਾਨ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਘੱਟ ਰੇਟ ’ਚ ਉਹ ਕੰਮ ਸਹੀ ਹੁੰਦਾ ਹੈ ਤਾਂ ਉਨ੍ਹਾਂ ਕਿਹਾ ਕਿ ਠੇਕੇਦਾਰਾਂ ਨਾਲ ਮੀਟਿੰਗ ਹੁੰਦੀ ਰਹਿੰਦੀ ਹੈ ਅਤੇ ਜੇਕਰ ਕੋਈ ਵੀ ਠੇਕੇਦਾਰ ਕੰਮ ਸਹੀ ਤਰੀਕੇ ਨਾਲ ਨਹੀਂ ਕਰੇਗਾ ਤਾਂ ਉਸ ਨੂੰ ਬਲੈਕ ਲਿਸਟ ਕਰ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਕਾਰਜ ਸਾਧਕ ਅਫ਼ਸਰ ਅਸ਼ੋਕ ਪਥਰੀਆ, ਸੁਖਵਿੰਦਰ ਸਿੰਘ ਬਿੱਟੂ, ਅਨਿਲ ਕੁਮਾਰ, ਹਰਦਰਸ਼ਨ ਸਿੰਘ ਖੱਟੜਾ, ਬਲਾਕ ਸੰਮਤੀ ਦੇ ਚੇਅਰਮੈਨ ਰਘਵੀਰ ਸਿੰਘ ਮੋਦੀ ਅਤੇ ਪਿੰਡ ਤ੍ਰਿਪੜੀ ਦੇ ਸਾਬਕਾ ਸਰਪੰਚ ਕੁਲਵੰਤ ਸਿੰਘ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੱਛਲੀ ਕਲਾਂ - ਪਵਾਲਾ ਸਰਵਿਸ ਰੋਡ ਨੂੰ ਮਨਜ਼ੂਰੀ ਮਿਲਣ ’ ਤੇ ਸੰਧੂ ਤੇ ਗਿੱਲ ਦਾ ਕਿਸਾਨ ਆਗੂਆਂ ਨੇ ਕੀਤਾ ਧੰਨਵਾਦ ਅਗਲੀ ਖ਼ਬਰ ਗੁਰਦੁਆਰਾ ਦੁਸ਼ਟ ਦਮਨ ਸਾਹਿਬ ਦੁਰਾਲੀ ਵਿਖੇ ਗੁਰਮਤਿ ਸਮਾਗਮ ਕਰਵਾਇਆ
Ad Position 24