28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਮੋਲੂ ਰਾਮ ਨਮਿਤ ਸ਼ਰਧਾਂਜਲੀ ਸਮਾਰੋਹ 'ਚ ਵੱਖ-ਵੱਖ ਆਗੂਆਂ ਨੇ ਲਗਵਾਈ ਹਾਜ਼ਰੀ <br/>

Ad Position 21
No active advertisement
ਅਜੀਤ ਡੈਸਕ 03-11-2025
ਲਾਲੜੂ, 2 ਨਵੰਬਰ (ਰਾਜਬੀਰ ਸਿੰਘ)-ਲਾਲੜੂ ਤੋਂ ਸੀਨੀਅਰ ਪੱਤਰਕਾਰ ਤੇ ਸੀ. ਪੀ. ਆਈ. (ਐਮ) ਜ਼ਿਲ੍ਹਾ ਮੁਹਾਲੀ ਦੇ ਜਨਰਲ ਸਕੱਤਰ ਕਾਮਰੇਡ ਚੰਦਰਪਾਲ ਅੱਤਰੀ ਦੇ ਪਿਤਾ ਮੋਲੂ ਰਾਮ (78) ਨਮਿਤ ਕਰਵਾਏ ਸ਼ਰਧਾਂਜਲੀ ਸਮਾਗਮ ਵਿਚ ਵੱਖ-ਵੱਖ ਸਿਆਸੀ ਤੇ ਸਮਾਜਿਕ ਆਗੂਆਂ ਦੇ ਨਾਲ-ਨਾਲ ਪੱਤਰਕਾਰ ਭਾਈਚਾਰੇ ਤੇ ਧਾਰਮਿਕ ਧਿਰਾਂ ਨੇ ਪੁੱਜ ਕੇ ਮੋਲੂ ਰਾਮ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਜ਼ਿਕਰਯੋਗ ਹੈ ਕਿ ਮੋਲੂ ਰਾਮ ਲੰਘੀ 20 ਅਕਤੂਬਰ ਨੂੰ ਦਿਲ ਦੀ ਬਿਮਾਰੀ ਦੇ ਚਲਦਿਆਂ ਪਰਿਵਾਰ ਨੂੰ ਵਿਛੋੜਾ ਦੇ ਗਏ ਸਨ, ਜਿਨ੍ਹਾਂ ਦਾ ਸ਼ਰਧਾਂਜਲੀ ਸਮਾਰੋਹ ਮਹਾਰਾਣਾ ਪ੍ਰਤਾਪ ਭਵਨ ਲਾਲੜੂ ਵਿਖੇ ਕਰਵਾਇਆ | ਇਸ ਮੌਕੇ ਸੀ. ਪੀ. ਆਈ. (ਐਮ) ਦੇ ਸੂਬਾਈ ਆਗੂ ਕਾਮਰੇਡ ਸ਼ਿਆਮ ਲਾਲ ਹੈਬਤਪੁਰ ਨੇ ਕਿਹਾ ਕਿ ਮੋਲੂ ਰਾਮ ਇਕ ਸਮਾਜਿਕ ਸਰੋਕਾਰਾਂ ਨਾਲ ਜੁੜੀ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਵਧੀਆ ਜ਼ਿੰਦਗੀ ਗੁਜਾਰ ਕੇ ਪਰਿਵਾਰ ਨੂੰ ਸਮਾਜਿਕ ਸਫਾ ਵਿਚ ਸਥਾਪਿਤ ਕੀਤਾ ਹੈ | ਇਸ ਮੌਕੇ ਹਲਕਾ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਸਪੁੱਤਰ ਗੁਰਸਹਿਜ ਰੰਧਾਵਾ, ਕਾਂਗਰਸ ਦੇ ਹਲਕਾ ਡੇਰਾਬੱਸੀ ਦੇ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ, ਪੰਜਾਬ ਇੰਨਫੋਟੈਕ ਦੇ ਸਾਬਕਾ ਚੇਅਰਮੈਨ ਐਸ. ਐਮ. ਐਸ. ਸੰਧੂ, ਭਾਜਪਾ ਆਗੂ ਮਨਪ੍ਰੀਤ ਸਿੰਘ ਬੰਨੀ ਸੰਧੂ, ਸੀ. ਪੀ. ਆਈ. (ਐਮ) ਦੇ ਸੂਬਾਈ ਸਕੱਤਰ ਕਾਮਰੇਡ ਗੁਰਦਰਸ਼ਨ ਸਿੰਘ ਖਾਸਪੁਰ, ਡਾ. ਦਲੇਰ ਸਿੰਘ ਮੁਲਤਾਨੀ, ਲਾਭ ਸਿੰਘ, ਕੌਲ ਸਿੰਘ, ਬਲਬੀਰ ਸਿੰਘ, ਕੁਲਦੀਪ ਸਿੰਘ ਚੰਡੀਗੜ੍ਹ, ਪਰਮਜੀਤ ਸਿੰਘ ਖਿਜ਼ਰਾਬਾਦ, ਮਨਜੀਤ ਸਿੰਘ ਮਲਕਪੁਰ, ਜਿੰਦਰ ਸਿੰਘ ਤੁਰਕਾ, ਅਮਰੀਕ ਸਿੰਘ ਮਲਕਪੁਰ, ਸੁਰਿੰਦਰ ਸਿੰਘ ਧਰਮਗੜ੍ਹ, ਪੱਤਰਕਾਰ ਭਾਈਚਾਰੇ ਤੋਂ ਮਨੋਜ ਰਾਜਪੂਤ, ਕਿ੍ਸ਼ਨਪਾਲ ਸ਼ਰਮਾ, ਰਣਬੀਰ ਸਿੰਘ ਪੜ੍ਹੀ, ਹਰਜੀਤ ਸਿੰਘ ਲੱਕੀ, ਰਾਜਬੀਰ ਸਿੰਘ ਰਾਣਾ, ਵਿੱਦਿਆ ਸਾਗਰ, ਰਾਜਬੀਰ ਸੈਣੀ, ਸੁਰਜੀਤ ਸਿੰਘ ਕੁਹਾੜ, ਮਲਕੀਤ ਸਿੰਘ ਮਲਕਪੁਰ, ਪਵਨ ਕੁਮਾਰ, ਸੁਰਿੰਦਰ ਪੁਰੀ ਤੇ ਲੋਹਿਤ ਸੈਣੀ, ਕਿਸਾਨ ਆਗੂ ਮਨਪ੍ਰੀਤ ਸਿੰਘ ਅਮਲਾਲਾ, ਕੁਲਦੀਪ ਸਿੰਘ ਸਰਸੀਣੀ, ਬਖਸੀਸ਼ ਸਿੰਘ ਭੱਟੀ, ਜਸਵਿੰਦਰ ਸਿੰਘ ਟਿਵਾਣਾ, ਪ੍ਰੇਮ ਸਿੰਘ ਰਾਣਾ, ਸੁਭਾਸ਼ ਰਾਣਾ ਸਮੇਤ ਵੱਡੀ ਗਿਣਤੀ 'ਚ ਮੋਹਤਬਰ ਹਾਜ਼ਰ ਹਨ | ਇਸ ਮੌਕੇ ਦੇਸ ਸੇਵਕ ਮੈਨੇਜਮੈਂਟ ਤੇ ਬ੍ਰਾਹਮਣ ਸਭਾ ਨੇ ਸੋਗ ਮਤਾ ਭੇਜ ਕੇ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ, ਜਦ ਕਿ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਉਨ੍ਹਾਂ ਦੇ ਪੁੱਤਰ ਜਗਪਾਲ ਸਿੰਘ ਤੇ ਚੰਦਰਪਾਲ ਅੱਤਰੀ ਨੂੰ ਸਿਰੋਪਾਓ ਭੇਟ ਕੀਤੇ |

Ad Position 22
No active advertisement
ਪਿਛਲੀ ਖ਼ਬਰ ਨੈਸ਼ਨਲ ਪਬਲਿਕ ਸਕੂਲ 'ਚ ਸਾਲਾਨਾ ਖੇਡ ਦਿਵਸ ਮਨਾਇਆ <br/> ਅਗਲੀ ਖ਼ਬਰ ਪੰਜਾਬੀ ਸਾਹਿਤ ਸਭਾ ਖਰੜ ਵਲੋਂ ਗੁਰੂ ਨਾਨਕ ਕਵੀ ਦਰਬਾਰ ਤੇ ਰੁਬਰੂ ਕਰਵਾਇਆ <br/>
Ad Position 24