28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਧਰਮ ਤੇ ਦੇਸ਼ ਦੀ ਆਜ਼ਾਦੀ, ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਦੀ ਦੇਣ-ਬਾਬਾ ਲਖਬੀਰ ਸਿੰਘ ਰਤਵਾੜਾ ਸਾਹਿਬ <br/>

Ad Position 21
No active advertisement
ਸਮਾਗਮ ਦੌਰਾਨ ਅਕਾਲੀ ਦਲ ਦੇ ਸੀਨੀਅਰ ਆਗੂ ਰਵਿੰਦਰ ਸਿੰਘ ਖੇੜਾ ਦਾ ਸਨਮਾਨ ਕਰਦੇ ਹੋਏ ਬਾਬਾ ਲਖਬੀਰ ਸਿੰਘ ਰਤਵਾੜਾ ਸਾਹਿਬ ਤੇ ਹੋਰ ਸ਼ਖ਼ਸੀਅਤਾਂ | (ਸੱਜੇ) ਗੁਰਮਤਿ ਸਮਾਗਮ 'ਚ ਨਾਮ ਸਿਮਰਨ 'ਚ ਲੀਨ ਵੱਡੀ ਗਿਣਤੀ ਵਿਚ ਦੂਰੋਂ ਨੇੜਿਓਾ ਪੁੱਜੀਆਂ ਸੰਗਤਾਂ | ਤਸਵੀਰਾਂ : ਦਿਲਬਰ ਸਿੰਘ ਖੈਰਪੁਰ <br/> 03-11-2025
ਮੁੱਲਾਂਪੁਰ ਗਰੀਬਦਾਸ, 2 ਨਵੰਬਰ (ਦਿਲਬਰ ਸਿੰਘ ਖੈਰਪੁਰ)-ਗੁਰਦੁਆਰਾ ਈਸ਼ਰ ਪ੍ਰਕਾਸ਼ ਰਤਵਾੜਾ ਸਾਹਿਬ ਦਾ ਚਾਰ ਰੋਜ਼ਾ ਗੁਰਮਤਿ ਸਮਾਗਮ ਆਪਣੀ ਨਿਵੇਕਲੀ ਛਾਪ ਛੱਡਦੇ ਹੋਏ ਸੰਪੂਰਨ ਹੋਇਆ | ਅੱਜ ਸਵੇਰੇ ਅੰਮਿ੍ਤ ਵੇਲੇ ਆਸਾ ਦੀ ਵਾਰ ਦੇ ਕੀਰਤਨ ਬੀਬੀ ਉਜਾਗਰ ਕੌਰ ਦੇ ਜਥੇ ਵਲੋਂ ਕੀਤੇ ਗਏ ਅਤੇ ਸਮਾਗਮ ਦੀ ਸੰਪੂਰਨਤਾ ਟਰੱਸਟ ਦੇ ਚੇਅਰਮੈਨ ਬਾਬਾ ਲਖਬੀਰ ਸਿੰਘ ਦੇ ਕੀਰਤਨ ਰਾਹੀਂ ਹੋਈ | ਅੱਜ ਦੇ ਸਮਾਗਮ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਸੰਬੰਧ 'ਚ ਸੀ | ਇਸ ਮੌਕੇ ਬਾਬਾ ਲਖਬੀਰ ਸਿੰਘ ਨੇ ਕੀਰਤਨ ਪ੍ਰਵਚਨਾਂ ਰਾਹੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਲੋਂ ਦਿੱਤੀ ਸ਼ਹਾਦਤ ਦੇ ਕਾਰਨ ਤੇ ਸ਼ਹੀਦੀ ਉਪਰੰਤ ਪਏ ਪ੍ਰਭਾਵ ਦੀ ਵਿਸਥਾਰ ਪੂਰਵਕ ਚਰਚਾ ਕੀਤੀ | ਉਨ੍ਹਾਂ ਦੱਸਿਆ ਕਿ ਧਰਮ ਅਤੇ ਦੇਸ਼ ਦੀ ਆਜ਼ਾਦੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਹੀ ਦੇਣ ਹੈ | ਇਸ ਦੌਰਾਨ ਰਾਗੀ ਭਾਈ ਬਖਸ਼ੀਸ਼ ਸਿੰਘ, ਬੱਚੀ ਕੋਮਲਪ੍ਰੀਤ ਕੌਰ ਤੇ ਗੁਰਲੀਨ ਕੌਰ, ਭਾਈ ਕੁਲਜੋਤ ਸਿੰਘ, ਭਾਈ ਪਰਮਿੰਦਰ ਸਿੰਘ ਨੀਲੋ ਖੁਰਦ, ਭਾਈ ਬਲਵਿੰਦਰ ਸਿੰਘ ਪੱਟੀ, ਭਾਈ ਕਮਲਪ੍ਰੀਤ ਸਿੰਘ ਦਰਬਾਰ ਸਾਹਿਬ, ਬਾਬਾ ਗੁਰਪਾਲ ਸਿੰਘ ਯੂ. ਪੀ, ਭਾਈ ਜਸਵਿੰਦਰ ਸਿੰਘ ਘੋਲਾ, ਬਾਬਾ ਹਰਪਾਲ ਸਿੰਘ, ਬੀਬੀ ਮਨਪ੍ਰੀਤ ਕੌਰ, ਭਾਈ ਮਤੀ ਦਾਸ ਜੀ ਦੀ ਅੰਸ ਵੰਸ, ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸੰਤ ਹਰੀ ਸਿੰਘ ਰੰਧਾਵੇ ਵਾਲੇ, ਬਾਬਾ ਹਰਨਾਮ ਸਿੰਘ ਖਾਲਸਾ ਭਿੰਡਰਾਂ ਮਹਿਤਾ ਚੌਕ, ਬੀਬੀ ਕਮਲਜੀਤ ਕੌਰ ਸੋਲਖੀਆਂ, ਬਾਬਾ ਮੋਹਨ ਸਿੰਘ ਹਜ਼ੂਰ ਸਾਹਿਬ, ਬਾਬਾ ਸਰਬਜੋਤ ਸਿੰਘ ਬੇਦੀ ਨੇ ਹਾਜ਼ਰੀ ਭਰੀ | ਇਸ ਮੌਕੇ ਸਕੂਲਾਂ ਤੇ ਕਾਲਜਾਂ ਦੇ ਹੋਣਹਾਰ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ | ਇਸ ਦੌਰਾਨ ਪ੍ਰੋ. ਗੁਰਦੇਵ ਸਿੰਘ ਵਲੋਂ ਰਚਿਤ ਦੋ ਪੁਸਤਕਾਂ ਰੀਲੀਜ਼ ਕੀਤੀਆਂ ਗਈਆਂ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਭੈਣ ਬੀਬੀ ਮਨਪ੍ਰੀਤ ਕੌਰ ਤੇ ਭਾਈ ਅੰਮਿ੍ਤ ਸਿੰਘ, ਤਿ੍ਲੋਕ ਸਿੰਘ, ਮਲਵਿੰਦਰ ਸਿੰਘ ਕੰਗ ਐਮ. ਪੀ., ਹਲਕਾ ਖਰੜ ਤੋਂ ਅਕਾਲੀ ਦਲ ਦੇ ਸੀਨੀਅਰ ਆਗੂ ਰਵਿੰਦਰ ਸਿੰਘ ਖੇੜਾ, ਅਰਵਿੰਦਪੁਰੀ ਸਮਾਜ ਸੇਵਕ, ਨਰਿੰਦਰ ਸਿੰਘ ਸ਼ੇਰਗਿੱਲ, ਚੇਅਰਮੈਨ ਮਾਰਕਫੈੱਡ, ਹਰਭਾਗ ਸਿੰਘ ਦੇਸੂਮਾਜਰਾ ਨੇ ਹਾਜ਼ਰੀ ਭਰੀ | ਸਟੇਜ ਦੀ ਸੇਵਾ ਭਾਈ ਜਸਵੰਤ ਸਿੰਘ ਤੇ ਅਰਦਾਸ ਦੀ ਸੇਵਾ ਡਾ. ਭਾਈ ਸੁਖਵਿੰਦਰ ਸਿੰਘ ਵਲੋਂ ਨਿਭਾਈ ਗਈ ਤੇ ਗੁਰੂ ਕੇ ਲੰਗਰ ਦੀ ਸੇਵਾ ਬਾਬਾ ਕਰਨੈਲ ਸਿੰਘ ਨੇ ਨਿਭਾਈ |

Ad Position 22
No active advertisement
ਪਿਛਲੀ ਖ਼ਬਰ ਗਮਾਡਾ ਦੇ ਦੋ ਦਿਨਾਂ ਕੈਂਪ ਦੌਰਾਨ 1000 ਤੋਂ ਵੱਧ ਲੰਬਿਤ ਕੇਸਾਂ ਦਾ ਨਿਪਟਾਰਾ-ਹਰਦੀਪ ਸਿੰਘ ਮੁੰਡੀਆਂ <br/> ਅਗਲੀ ਖ਼ਬਰ ਨੈਸ਼ਨਲ ਪਬਲਿਕ ਸਕੂਲ 'ਚ ਸਾਲਾਨਾ ਖੇਡ ਦਿਵਸ ਮਨਾਇਆ <br/>
Ad Position 24